ਮਜਦੂਰਾਂ ਅਤੇ ਮੁਲਾਜਮਾਂ ਵਲੋਂ ਸਾਂਝੇ ਤੌਰ 'ਤੇ ਸ਼ਿਕਾਗੋ ਦੇ ਮਜਦੂਰ ਸ਼ਹੀਦਾਂ ਨੂੰ ਸਰਧਾਂਜਲੀ ਭੇਂਟ*

ਗੜਸ਼ੰਕਰ 1 ਮਈ- ਸਥਾਨਕ ਗਾਂਧੀ ਪਾਰਕ ਵਿੱਚ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਅਤੇ ਸਫਾਈ ਮਜ਼ਦੂਰ ਯੂਨੀਅਨ ਗੜਸ਼ੰਕਰ ਵਲੋਂ ਸਾਂਝੇ ਤੌਰ 'ਤੇ ਮਈ ਦਿਵਸ ਦੇ ਮਜ਼ਦੂਰਾਂ ਨੂੰ ਸ਼ਰਧਾਂਜਲੀਆ ਭੇਟ ਕੀਤੀਆਂ। ਇਸ ਸਮੇ ਮਈ ਦਿਵਸ ਦੇ ਗੌਰਵਮਈ ਇਤਿਹਾਸ ਵਾਰੇ ਗੱਲ ਕਰਦਿਆ ਮੁਲਾਜ਼ਮ ਆਗੂ ਮੁਕੇਸ਼ ਕੁਮਾਰ, ਸੁਖਦੇਵ ਡਾਨਸੀਵਾਲ ਅਤੇ ਮਜਦੂਰ ਆਗੂ ਸੋਢੀ ਰਾਮ ਨੇ ਦੱਸਿਆ ਕਿ ਲੰਬੇ ਸੰਘਰਸ਼ ਤੋਂ ਬਾਅਦ ਮਜ਼ਦੂਰਾਂ ਨੇ ਪਿਛਲਿਆਂ ਸਮਿਆਂ ਵਿੱਚ ਕੁਝ ਪ੍ਰਾਪਤੀਆਂ ਕੀਤੀਆਂ ਸਨ ਜਿਨਾਂ ਨੂੰ ਹੁਣ ਕਾਰਪੋਰੇਟ ਨੀਤੀਆਂ ਰਾਹੀਂ ਖਤਮ ਕੀਤਾ ਜਾ ਰਿਹਾ ਹੈ|

 ਜਿਸ ਵਿੱਚ ਤਨਖਾਹਾਂ ਸਕੇਲਾਂ ਮਜ਼ਦੂਰਾਂ ਨੂੰ ਮਿਲਦੀਆਂ ਵੱਖ ਵੱਖ ਸਹੂਲਤਾਂ ਕੰਮ ਦੇ ਘੰਟੇ ਇਕੱਠੇ ਹੋ ਕੇ ਸੰਘਰਸ਼ ਕਰਨ ਦਾ ਅਧਿਕਾਰ ਸਭ ਸ਼ਾਮਲ ਸਨ ਪਰ ਹੁਣ ਕਾਰਪੋਰੇਟ ਨੀਤੀਆਂ ਅਤੇ ਦਬਾਅ ਸਦਕਾ ਹਾਕਮਾਂ ਵੱਲੋਂ ਇਹਨਾਂ ਸਾਰੀਆਂ ਸਹੂਲਤਾਂ ਨੂੰ ਖਤਮ ਕਰਕੇ ਮਜ਼ਦੂਰਾਂ ਦਾ ਖੂਨ ਨਿਚੋੜਨ ਦਾ ਫੈਸਲਾ ਕੀਤਾ ਹੈ ਉਹਨਾਂ ਕਿਹਾ ਕਿ ਇਹਨਾਂ ਨੀਤੀਆਂ ਖਿਲਾਫ ਵੱਡਾ ਤੇ ਤਿੱਖਾ ਸੰਘਰਸ਼ ਕਰਨ ਦਾ ਲੋੜ ਹੈ। 
ਇਸ ਮੌਕੇ ਡੀ ਟੀ ਐਫ ਆਗੂ ਵਿਨੇ ਕੁਮਾਰ,ਜਰਨੈਲ ਸਿੰਘ,ਰਮੇਸ਼ ਮਲਕੋਵਾਲ,ਸਤਪਾਲ ਕਲੇਰ, ਹਰਬੰਸ ਲਾਲ ਅਤੇ ਮਜਦੂਰ ਆਗੂ ਦਵਿੰਦਰ ਕੁਮਾਰ, ਕਰਨ ਕੁਮਾਰ,ਰਾਜੇਸ਼ ਕੁਮਾਰ,ਹਨੀ ਕੁਮਾਰ, ਚਰਨਜੀਤ, ਵਰਿੰਦਰ ਪਾਲ, ਲੁਭਾਇਆ ਮੋਰਾਂਵਾਲੀ, ਓਮ ਦੱਤ, ਛਿੰਦਰ ਪਾਲ, ਕਰਨ ਕੁਮਾਰ ਆਦਿ ਨੇ ਵੀ ਮਈ ਦਿਵਸ ਦੇ ਸ਼ਹੀਦਾਂ ਨੂੰ ਸਰਧਾਂਜਲੀਆ ਭੇਟ ਕੀਤੀਆ।