ਮਾਪਿਆਂ ਨੂੰ ਬਚਾਉਣ ਲਈ ਬੱਚੇ ਕਰਣਗੇ ਭੁਖ ਹੜਤਾਲ।
ਪਟਿਆਲਾ- ਯੁੱਧ ਨਸ਼ਿਆਂ ਵਿਰੁੱਧ ਦੇ ਮਿਸ਼ਨ ਨੂੰ ਉਸ ਸਮੇਂ ਭਰਮਾਂ ਹੂੰਗਾਰਾ ਮਿਲਿਆ ਜਦੋਂ ਬੱਚਿਆਂ ਨੂੰ ਪਤਾ ਲਗਾ ਕਿ ਜ਼ਰਦਾ, ਤੰਬਾਕੂ, ਸਿਗਰਟ ਬੀੜੀਆਂ, ਸ਼ਰਾਬ ਅਤੇ ਲਗਾਤਾਰ ਨੀਂਦ ਜਾ ਦਰਦ ਨਿਵਾਰਕ ਦਵਾਈਆਂ ਦੀ ਵਰਤੋਂ ਕਰਨ ਨਾਲ ਕੈਂਸਰ, ਕਾਲ਼ਾ ਪੀਲੀਆਂ ਅਤੇ ਦਿਲ ਦਿਮਾਗ ਲੀਵਰ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ।

ਇਹ ਜਾਣਕਾਰੀ ਸੋਨੀ ਪਬਲਿਕ ਸਕੂਲ ਪਟਿਆਲਾ ਦੇ ਪ੍ਰਿੰਸੀਪਲ ਸ਼੍ਰੀਮਤੀ ਰਮਨਦੀਪ ਕੌਰ ਅਤੇ ਚੈਅਰਮੈਨ ਸ਼੍ਰੀ ਵਰਿੰਦਰ ਸਿੰਘ ਨੇ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਸਕੂਲ ਵਿਖੇ ਸਮਾਜ ਸੇਵਕ ਜਤਵਿੰਦਰ ਗਰੇਵਾਲ, ਪੰਜਾਬ ਪੁਲਿਸ ਆਵਾਜਾਈ ਸਿੱਖਿਆ ਸੈਲ ਦੇ ਅਧਿਕਾਰੀ ਰਾਮ ਸਰਨ ਅਤੇ ਰੈੱਡ ਕਰਾਸ ਸੁਸਾਇਟੀ ਦੇ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਕਾਕਾ ਰਾਮ ਵਰਮਾ ਨੇ ਬੱਚਿਆਂ ਨੂੰ ਨਸ਼ਿਆਂ ਦੀ ਵਰਤੋਂ ਕਰਨ, ਖਰੀਦਣ ਵੇਚਣ ਵਾਲਿਆਂ ਤੇ ਪੁਲਿਸ ਸਖ਼ਤੀ ਕਰ ਰਹੀ ਹੈ ਅਤੇ ਨਸ਼ਿਆਂ ਦੇ ਸਮੱਗਲਰਾਂ ਦੇ ਘਰ ਤੋੜੇ ਜਾ ਰਹੇ ਹਨ।
ਨਸ਼ਿਆਂ ਦੀ ਵਰਤੋਂ ਕਰਨ ਵਾਲੇ ਕੈਂਸਰ, ਕਾਲ਼ਾ ਪੀਲੀਆਂ, ਦਿਲ ਦੇ ਦੌਰੇ, ਟੀ ਬੀ, ਦਮੇ ਅਤੇ ਹਾਦਸਿਆਂ ਕਾਰਨ ਬੇਮੌਤ ਮਰ ਜਾਂਦੇ ਹਨ। ਤਾਂ ਬੱਚਿਆਂ ਨੇ ਪ੍ਰਣ ਕੀਤਾ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਸਮਝਾਉਣਗੇ ਅਤੇ ਜੇਕਰ ਨਸ਼ਿਆਂ ਦਾ ਸੇਵਨ ਬੰਦ ਨਾ ਕੀਤਾ ਤਾਂ ਉਹ ਭੁਖ ਹੜਤਾਲਾਂ ਕਰਣਗੇ ਤਾਂ ਜ਼ੋ ਉਨ੍ਹਾਂ ਦੇ ਮਕਾਨ ਅਤੇ ਮਾਤਾ ਪਿਤਾ ਬਜ਼ੁਰਗ ਸੁਰੱਖਿਅਤ, ਸਿਹਤਮੰਦ, ਤਦੰਰੁਸਤ ਰਹਿਣ ਅਤੇ ਉਹ ਉਨ੍ਹਾਂ ਦੇ ਅਸ਼ੀਰਵਾਦ ਸਹਾਇਤਾ ਨਾਲ ਚੰਗੀ ਪੜ੍ਹਾਈ ਕਰਕੇ, ਉਨ੍ਹਾਂ ਦੀ ਸੇਵਾ ਸੰਭਾਲ ਕਰਨ।
ਇਸ ਮੌਕੇ ਸਾਰਿਆਂ ਨੇ ਪੰਜਾਬ ਪੁਲਿਸ, ਆਰਮੀ, ਫਾਇਰ ਬ੍ਰਿਗੇਡ ਦੇ ਜਵਾਨਾਂ ਅਤੇ ਸਮਾਜ ਸੇਵੀ ਵਰਕਰਾਂ ਦਾ ਧੰਨਵਾਦ ਕੀਤਾ ਜ਼ੋ ਦੇਸ਼, ਸਮਾਜ, ਲੋਕਾਂ ਦੀ ਸੁਰੱਖਿਆ, ਬਚਾਉ ਮਦਦ, ਅਤੇ ਜਾਗਰੂਕਤਾ ਲਈ ਹਮੇਸਾ ਯਤਨਸ਼ੀਲ ਰਹਿੰਦੇ ਹਨ।