ਸਰਕਾਰੀ ਸਕੂਲ ਰਾਮਪੁਰ ਝੰਜੋਵਾਲ ਦੀ ਅਮਰਪ੍ਰੀਤ ਕੌਰ ਨੇ ਐੱਨ.ਐੱਮ.ਐੱਮ.ਐੱਸ ਦੀ ਪ੍ਰੀਖਿਆ ਪਾਸ ਕੀਤੀ

ਮਾਹਿਲਪੁਰ- ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵਲੋਂ ਲਈ ਗਈ ਨੈਸ਼ਨਲ ਮੀਨਜ ਮੈਰਿਟ ਸਕਾਲਰਸ਼ਿੱਪ ਦੀ ਪ੍ਰੀਖਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਪੁਰ ਝੰਜੋਵਾਲ ਦੀ ਅਮਰਪ੍ਰੀਤ ਕੌਰ ਆਪਣੀ ਸ਼ਾਨਦਾਰ ਪ੍ਰਤਿਭਾ ਦਾ ਮੁਜ਼ਾਹਰਾ ਕਰਦੀ ਹੋਈ ਪਾਸ ਕਰ ਗਈ।

ਸਕੂਲ ਮੁਖੀ ਮੈਡਮ ਰੇਨੂੰ ਬਾਲਾ ਨੇ ਦੱਸਿਆ ਕਿ ਹਰ ਸਾਲ ਇੱਕ ਜਾਂ ਦੋ ਵਿਦਿਆਰਥੀ ਇਸ ਪ੍ਰੀਖਿਆ ਨੂੰ ਪਾਸ ਕਰਦੇ ਹਨ। ਇਸ ਵਿਦਿਆਰਥੀ ਨੂੰ  ਨੌਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ 48000 ਰੁਪਏ ਭਾਰਤ ਸਰਕਾਰ ਵੱਲੋਂ ਵਲੋਂ ਸਕਾਲਰਸ਼ਿੱਪ ਮਿਲੇਗਾ। 
ਅਮਰਪ੍ਰੀਤ ਕੌਰ ਨੂੰ ਸਨਮਾਨ ਚਿੰਨ੍ਹ ਨਾਲ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਮੁਖੀ ਮੈਡਮ ਰੇਨੂੰ ਬਾਲਾ, ਹੈੱਡਮਾਸਟਰ ਬਲਬੀਰ ਸਿੰਘ ਸਰਕਾਰੀ ਹਾਈ ਸਕੂਲ ਟੂਟੋਮਜਾਰਾ, ਨਿਰਮਲਾ ਦੇਵੀ , ਮਨਜਿੰਦਰ ਕੁਮਾਰ, ਗੁਰਦੀਪ ਸਿੰਘ, ਬਹਾਦਰ ਸਿੰਘ ਹਾਜ਼ਰ ਸਨ।