ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਪਟਿਆਲਾ ਦੇ ਕਰਮਚਾਰੀਆਂ ਮਾਰਚ ਮਹੀਨੇ ਦੀਆਂ ਤਨਖਾਹਾਂ ਨਾ ਮਿਲਣ ਤੇ ਕੀਤਾ ਜ਼ੋਰਦਾਰ ਪ੍ਰਦਰਸ਼ਨ - ਤਨਖ਼ਾਹਾਂ ਜਾਰੀ

ਪਟਿਆਲਾ 23 ਮਾਰਚ :- ਅੱਜ ਇਥੇ ਦਰਜਾ ਚਾਰ (ਕੱਚੇ ਪੱਕੇ) , ਨਰਸਿੰਗ ਅਤੇ ਟੈਕਨੀਕਲ ਕਰਮਚਾਰੀਆਂ ਵੱਲੋਂ ਸਵਰਨ ਸਿੰਘ ਬੰਗਾ, ਕਰਮਜੀਤ ਕੌਰ ਔਲਖ ਅਤੇ ਰਾਜੇਸ਼ ਕੁਮਾਰ ਗੋਲੂ ਦੀ ਅਗਵਾਈ ਵਿੱਚ ਮਾਰਚ ਮਹੀਨੇ ਦੀਆਂ ਤਨਖਾਹਾਂ ਨਾ ਮਿਲਣ ਅਤੇ ਲੰਬੇ ਸਮੇਂ ਤੋਂ ਲਮਕਾ ਅਵਸਥਾ ਵਿੱਚ ਚਲਦੀਆਂ ਮੰਗਾਂ ਨੂੰ ਲੈਕੇ ਪਹਿਲਾਂ ਮੈਡੀਕਲ ਸੁਪਰਡੈਂਟ ਰਾਜਿੰਦਰਾ ਹਸਪਤਾਲ ਦਫ਼ਤਰ ਸਾਹਮਣੇ ਰੈਲੀ ਕੀਤੀ ਜਿਸ ਤੇ ਮੈਡੀਕਲ ਸੁਪਰਡੈਂਟ ਡਾਕਟਰ ਗਰੀਸ਼ ਸਾਹਨੀ ਨੇ ਕਰਮਚਾਰੀ ਆਗੂਆਂ ਨੂੰ ਸਥਿਤੀ ਤੋਂ ਜਾਣੂ ਕਰਵਾਇਆ ਇਸ ਉਪਰੰਤ ਮੈਡੀਕਲ ਕਾਲਜ ਦੇ ਕਰਮਚਾਰੀਆਂ ਦੀਆਂ ਤਨਖਾਹਾਂ

ਪਟਿਆਲਾ 23 ਮਾਰਚ :- ਅੱਜ ਇਥੇ ਦਰਜਾ ਚਾਰ (ਕੱਚੇ ਪੱਕੇ) , ਨਰਸਿੰਗ ਅਤੇ ਟੈਕਨੀਕਲ ਕਰਮਚਾਰੀਆਂ ਵੱਲੋਂ ਸਵਰਨ ਸਿੰਘ ਬੰਗਾ, ਕਰਮਜੀਤ ਕੌਰ ਔਲਖ ਅਤੇ ਰਾਜੇਸ਼ ਕੁਮਾਰ ਗੋਲੂ ਦੀ ਅਗਵਾਈ ਵਿੱਚ ਮਾਰਚ ਮਹੀਨੇ ਦੀਆਂ ਤਨਖਾਹਾਂ ਨਾ ਮਿਲਣ ਅਤੇ ਲੰਬੇ ਸਮੇਂ ਤੋਂ ਲਮਕਾ ਅਵਸਥਾ ਵਿੱਚ ਚਲਦੀਆਂ ਮੰਗਾਂ ਨੂੰ ਲੈਕੇ ਪਹਿਲਾਂ ਮੈਡੀਕਲ ਸੁਪਰਡੈਂਟ ਰਾਜਿੰਦਰਾ ਹਸਪਤਾਲ ਦਫ਼ਤਰ ਸਾਹਮਣੇ ਰੈਲੀ ਕੀਤੀ ਜਿਸ ਤੇ ਮੈਡੀਕਲ ਸੁਪਰਡੈਂਟ ਡਾਕਟਰ ਗਰੀਸ਼ ਸਾਹਨੀ ਨੇ ਕਰਮਚਾਰੀ ਆਗੂਆਂ ਨੂੰ ਸਥਿਤੀ ਤੋਂ ਜਾਣੂ ਕਰਵਾਇਆ ਇਸ ਉਪਰੰਤ ਮੈਡੀਕਲ ਕਾਲਜ ਦੇ ਕਰਮਚਾਰੀਆਂ ਦੀਆਂ ਤਨਖਾਹਾਂ ਬਾਰੇ ਜਾਣਕਾਰੀ ਲੈਣ ਲਈ ਰੈਲੀ ਡਾਇਰੈਕਟਰ ਪ੍ਰਿੰਸੀਪਲ ਦਫ਼ਤਰ ਪਹੁੰਚੀ, ਡਾਇਰੈਕਟਰ ਪ੍ਰਿੰਸੀਪਲ ਡਾਕਟਰ ਰਾਜਨ ਸਿੰਗਲਾ ਜੀ ਨੇ ਵੀ ਕਰਮਚਾਰੀ ਆਗੂਆਂ ਨੂੰ ਗੱਲਬਾਤ ਲਈ ਬੁਲਾਇਆ ਤਾਂ ਸ਼ੁਰੂਆਤ ਵਿੱਚ ਹੀ ਨਰਸਿੰਗ ਆਗੂ ਕਰਮਜੀਤ ਔਲਖ ਪ੍ਰਤੀ ਕਿਸੇ ਹੋਰ ਮਸਲੇ ਪ੍ਰਿੰਸੀਪਲ ਵੱਲੋਂ ਤਿੱਖੀ ਸ਼ਬਦਾਵਲੀ ਵਰਤੀ ਗਈ, ਜਿਸ ਤੇ ਆਗੂਆਂ ਮੀਟਿੰਗ ਦਾ ਬਾਈਕਾਟ ਕਰ ਦਿੱਤਾ, ਇੰਨੇ ਸਮੇਂ ਦਫ਼ਤਰ ਵੱਲੋਂ ਤਨਖ਼ਾਹਾਂ ਜਾਰੀ ਹੋਣ ਵਿੱਚ ਦੋ ਦਿਨਾਂ ਦਾ ਸਮਾਂ ਹੋਰ ਲੱਗਣ ਬਾਰੇ ਕਿਹਾ ਤਾਂ ਮਾਮਲਾ ਤੱਲਖ ਹੋਗਿਆ, ਥੋੜ੍ਹੇ ਸਮੇਂ ਵਿੱਚ ਹੀ ਸੈਂਕੜੇ ਮੁਲਾਜ਼ਮ ਹੋਰ ਇਕੱਤਰ ਹੋਏ ਤੇ ਜ਼ੋਰਦਾਰ ਪ੍ਰਦਰਸ਼ਨ  ਸ਼ੁਰੂ ਹੋਇਆ ਪੁਲਿਸ ਪ੍ਰਸ਼ਾਸਨ ਅਤੇ ਮੈਡੀਕਲ ਕਾਲਜ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਲੱਗਭੱਗ ਦੋ ਘੰਟੇ ਵਿੱਚ ਹੀ ਕਰਮਚਾਰੀਆਂ ਦੀਆਂ ਤਨਖਾਹਾਂ ਖਾਤਿਆਂ ਵਿੱਚ ਆਉਣੀਆਂ ਸ਼ੁਰੂ ਹੋ ਗਈਆਂ ਪ੍ਰੰਤੂ ਕਰਮਚਾਰੀ ਤਨਖ਼ਾਹਾਂ ਛੱਡ ਡਾਇਰੈਕਟਰ ਪ੍ਰਿੰਸੀਪਲ ਦੇ ਵਿਵਹਾਰ ਤੇ ਮੁਆਫ਼ੀ ਮੰਗਣ ਤੇ ਅੜ ਗਏ ਅਖੀਰ ਦੁਪਹਿਰ ਤਿੰਨ ਵਜੇ ਕ਼ਰੀਬ ਪ੍ਰਿੰਸੀਪਲ ਡਾਇਰੈਕਟਰ ਨੇ ਕਿਹਾ ਉਨ੍ਹਾਂ ਦੀ ਭਾਵਨਾ ਕਿਸੇ ਨੂੰ ਪੀੜਾ ਪਹੁੰਚਾਉਣ ਦੀ ਨਹੀਂ ਸੀ, ਮੇਰੀ ਕਿਸੇ ਨਾਲ ਫੋਨ ਤੇ ਗੱਲਬਾਤ ਹੋ ਰਹੀ ਸੀ ਇਸੇ ਦੌਰਾਨ ਗੱਲਬਾਤ ਦੌਰਾਨ ਜੇਕਰ ਕੋਈ ਗੱਲ ਗ਼ਲਤ ਹੋ ਗਈ ਤਾਂ ਮੁਆਫ਼ੀ ਚਾਹੁੰਦਾ ਹਾਂ, ਉਪਰੰਤ ਮਾਮਲਾ ਸ਼ਾਂਤ ਹੋਇਆ ਅਤੇ ਕਰਮਚਾਰੀ ਆਗੂਆਂ ਨੇ ਸੰਘਰਸ਼ ਨੂੰ ਵਿਰਾਮ ਦਿੱਤਾ।
ਅੱਜ ਇਸ ਸਮੇਂ ਨੌਰੰਗ ਸਿੰਘ ਸੀਨੀਅਰ ਮੀਤ ਪ੍ਰਧਾਨ ਪੀ ਐਸ ਐਸ ਐਫ਼, ਕੰਵਲਜੀਤ ਸਿੰਘ ਚੁੰਨੀ ਜਨਰਲ ਸਕੱਤਰ ਪੀ ਐਸ ਐਸ ਐਫ਼, ਰਾਮ ਕਿਸ਼ਨ ਚੇਅਰਮੈਨ, ਅਜੇ ਕੁਮਾਰ ਸੀਪਾ, ਅਰੁਨ ਕੁਮਾਰ, ਮਹਿੰਦਰ ਸਿੰਘ ਸਿੱਧੂ, ਦੇਸਰਾਜ, ਸੁਰਿੰਦਰਪਾਲ ਦੁੱਗਲ,  ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।