ਸਰਕਾਰਾਂ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਤੇ ਜਵਾਬਦੇਹ: ਤਲਵਿੰਦਰ ਹੀਰ

ਹੁਸ਼ਿਆਰਪੁਰ- ਧਰਤੀ ਤੇ ਸਵਰਗ ਕਹਾਉਣ ਵਾਲੇ ਕਸ਼ਮੀਰ ਦੇ ਪਹਿਲਗਾਮ ਚੋਂ ਇੱਕ ਵਾਰ ਫਿਰ ਦਿਲ ਦਹਿਲਾਉਣ ਤੇ ਕਲੇਜਾ ਚੀਰਨ ਵਾਲੇ ਵੈਣਾਂ ਦੀਆਂ ਆਵਾਜ਼ਾਂ ਦੇਸ਼ ਵਾਸੀਆਂ ਨੂੰ ਗਹਿਰੇ ਸਦਮੇ ਤੇ ਖੌਫ਼ ਵਿੱਚ ਪਾ ਗਈਆਂ!ਘਰੋਂ ਇਕੱਠੇ ਤੁਰੇ ਪਰਿਵਾਰਕ ਮੈਂਬਰਾਂ ਕਦੇ ਸੋਚਿਆ ਨਹੀਂ ਹੋਵੇਗਾ ਕਿ ਉਹ ਆਪਣਿਆਂ ਨੂੰ ਏਸ ਤਰਾਂ ਦੀ ਭਿਆਨਕ ਤੇ ਦਰਦਨਾਕ ਮੌਤ ਮਰਦੇ ਅੱਖੀਂ ਵੇਖਣਗੇ ਤੇ ਗਹਿਰੇ ਸਦਮੇ ਲੈ ਕੇ ਪਰਤਣਗੇ।

ਇਸ ਅਣਮਨੁੱਖੀ ਮੰਦਭਾਗੀ ਘਟਨਾ ਦੀ ਵਿਸ਼ਵ ਭਰ ਦੇ ਲੋਕ ਘੋਰ ਨਿੰਦਿਆ ਕਰ ਰਹੇ ਨੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਭਾਕਿਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਚਾਰ ਸਕੱਤਰ ਤਲਵਿੰਦਰ ਸਿੰਘ ਹੀਰ ਨੰਗਲ ਖਿਲਾੜੀਆਂ ਨੇ ਕਿਹਾ ਕਿ ਇਸ ਦੁੱਖਦਾਈ ਸਮੇਂ ਅਸੀਂ ਮ੍ਰਿਤਕਾਂ ਦੇ ਪੀੜ੍ਹਤ ਪਰਿਵਾਰਾਂ ਨਾਲ ਦਿਲੋਂ ਹਮਦਰਦੀ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ ਤੇ ਅਜਿਹੇ ਖੂਨੀ ਸਾਕਿਆਂ ਦੀ ਘੋਰ ਨਿੰਦਿਆ ਕਰਦੇ ਹੋਏ ਸਰਕਾਰਾਂ ਨੂੰ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਦੀ ਬਣਦੀ ਜ਼ਿੰਮੇਵਾਰੀ ਨਿਭਾਉਣ ਲਈ ਕਹਿੰਦੇ ਹਾਂ। 
ਉਨਾਂ ਕਿਹਾ ਕਿ ਕੇਂਦਰੀ ਤੇ ਸੂਬਾਈ ਹਾਕਮਾਂ ਨੂੰ ਹੁਣ ਪੀੜ੍ਹਤ ਪਰਿਵਾਰਾਂ ਦੀ ਔਖੀ ਘੜੀ ਚ ਬਾਂਹ ਫੜ੍ਹਨੀ ਚਾਹੀਦੀ ਹੈ ਤੇ ਹਰ ਸੰਭਵ ਮੱਦਦ ਕਰਨੀ ਚਾਹੀਦੀ ਹੈ।ਸਿਰਫ਼ ਫੋਕੀਆਂ ਬਿਆਨਬਾਜ਼ੀਆਂ ਕਰਕੇ ਮਗਰਮੱਛ ਦੇ ਹੰਝੂ ਨਹੀਂ ਕੇਰਨੇ ਚਾਹੀਦੇ।ਸਗੋਂ ਲੋਕਾਂ ਦੇ ਮਨਾਂ ਚੋਂ ਹਕੂਮਤਾਂ ਪ੍ਰਤੀ ਟੁੱਟਿਆ ਭਰੋਸਾ ਬਹਾਲ ਕਰਨਾ ਪਵੇਗਾ। ਜੰਮੂ ਕਸ਼ਮੀਰ ਦੀ ਸਮੱਸਿਆ ਦਾ ਸਹੀ ਹੱਲ ਲੱਭਣਾ ਪਵੇਗਾ ਫਲੈਗ ਮਾਰਚਾਂ ਤੇ ਪ੍ਰੈਸ ਕਾਨਫਰੰਸਾਂ ਰਾਹੀਂ ਲੋਕਾਂ ਨੂੰ  ਝੂਠੇ ਦਿਲਾਸੇ ਨਹੀਂ ਦੇਣੇ ਚਾਹੀਦੇ ਉਨਾਂ ਦੇ ਦੁੱਖ ਦਰਦ ਨੂੰ ਦਿਲ ਤੇ ਦਿਮਾਗ ਦੀ ਵਰਤੋਂ ਕਰਕੇ ਸਹੀ ਤਰੀਕੇ ਨਾਲ ਸੁਲਝਾਉਣਾ ਚਾਹੀਦਾ ਹੈ ਤਾਂ ਜੋ ਕੋਈ ਅੱਗੇ ਤੋਂ ਕੋਈ ਹੋਰ ਨਾਗਰਿਕ ਅਜਿਹੀ ਖੌਫ਼ਨਾਕ ਘਟਨਾ ਦਾ ਸ਼ਿਕਾਰ ਨਾ ਹੋਵੇ।