ਪਹਿਲਗਾਮ ਵਿਖੇ ਟੂਰਿਸਟਾਂ ਤੇ ਹਮਲਾ ਕਾਇਰਤਾ ਦੀ ਨਿਸ਼ਾਨੀ-ਸੋਮ ਪ੍ਰਕਾਸ਼

ਹੁਸ਼ਿਆਰਪੁਰ- ਸ਼੍ਰੀਨਗਰ ਦੇ ਪਹਿਲਗਾਮ ਹਮਲੇ ਵਿੱਚ ਮਾਰੇ ਗਾਏ ਬੇਗੁਨਾਹ ਸੈਲਾਨੀਆਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਜਿਹਨਾਂ ਨਫਰਤ ਨਾਲ ਭਰੇ ਲੋਕਾਂ ਨੇ ਇਹ ਕੀਤਾ ਹੈ, ਉਨਾਂ ਦਾ ਕੋਈ ਦੀਨ ਧਰਮ ਨਹੀਂ ਹੈ। ਸੋਮ ਪ੍ਰਕਾਸ਼ ਨੇ ਕਿਹਾ ਭਾਰਤ ਕਦੀ ਵੀ ਅੱਤਵਾਦ ਦੇ ਅੱਗੇ ਨਹੀਂ ਝੁਕੇਗਾ।

 ਉਨਾਂ ਕਿਹਾ ਕਿ  ਸਮੁੱਚੇ ਰਾਸ਼ਟਰ ਨੂੰ ਇਸ ਦੁੱਖ ਦੀ ਘੜੀ ਵਿੱਚ ਇਕਜੁੱਟ ਹੋਣਾ ਚਾਹੀਦਾ ਹੈ ਅਤੇ ਅਜਿਹੀਆਂ ਘਟਨਾਵਾਂ ਪਿੱਛੇ ਕੰਮ ਕਰਨ ਵਾਲੀਆਂ ਤਾਕਤਾਂ ਦਾ ਮਿਲ ਕੇ ਖਾਤਮਾ ਕਰਨਾ ਚਾਹੀਦਾ ਹੈ। ਸੋਮ ਪ੍ਰਕਾਸ਼ ਨੇ ਇਸ ਘਟਨਾਂ ਵਿੱਚ ਜਾਨ ਗੁਆਉਣ ਵਾਲਿਆਂ ਨੂੰ ਭਾਵਪੂਰਨ ਸ਼ਰਧਾਜਲੀ ਦਿੱਤੀ ਅਤੇ ਕਿਹਾ ਕਿ ਜਿਹਨਾਂ ਨੇ ਇਸ ਘਟਨਾਂ ਵਿੱਚ ਆਪਣਿਆਂ ਨੂੰ ਗੁਆਇਆ ਹੈ, ਮੇਰੀ ਉਨਾਂ ਦੇ ਨਾਲ ਡੂੰਘੀ ਹਮਦਰਦੀ ਹੈ।