ਵੈਟਨਰੀ ਯੂਨੀਵਰਸਿਟੀ ਨੇ ਨੋਵਸ ਐਨੀਮਲ ਨਿਊਟ੍ਰੀਸ਼ਨ ਨਾਲ ਦੁਧਾਰੂ ਪਸ਼ੂਆਂ ਦੀ ਬਿਹਤਰ ਖੁਰਾਕ ਲਈ ਕੀਤਾ ਸਮਝੌਤਾ
ਲੁਧਿਆਣਾ 17 ਸਤੰਬਰ 2025:- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਨੋਵਸ ਐਨੀਮਲ ਨਿਊਟ੍ਰੀਸ਼ਨ ਪ੍ਰਾ. ਲਿਮ. ਨਾਲ ਇਕ ਸਾਂਝਾ ਪ੍ਰਾਜੈਕਟ ਚਲਾਉਣ ਹਿਤ ਸਹਿਮਤੀ ਪੱਤਰ ’ਤੇ ਦਸਤਖ਼ਤ ਕੀਤੇ ਗਏ ਹਨ। ਇਸ ਸਮਝੌਤੇ ਤਹਿਤ ਡੇਅਰੀ ਪਸ਼ੂਆਂ ਦੀ ਖੁਰਾਕ ਦੇ ਪੂਰਕ ਵਿੱਚ ਪੌਸ਼ਟਿਕਤਾ ਵਧਾ ਕੇ ਵਧੇਰੇ ਦੁੱਧ, ਫੈਟ (ਚਿਕਨਾਈ) ਅਤੇ ਪ੍ਰੋਟੀਨ ਦਾ ਵਾਧਾ ਕੀਤਾ ਜਾਵੇਗਾ। ਇਸ ਸਮਝੌਤੇ ’ਤੇ ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਦੀ ਮੌਜੂਦਗੀ ਵਿੱਚ ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਖੋਜ ਅਤੇ ਡਾ. ਮਨੀਸ਼ ਕੁਮਾਰ ਸਿੰਘ, ਖੇਤਰੀ ਨਿਰਦੇਸ਼ਕ, ਨੋਵਸ ਐਨੀਮਲ ਨਿਊਟ੍ਰੀਸ਼ਨ ਨੇ ਦਸਤਖ਼ਤ ਕੀਤੇ।

ਡਾ. ਗਿੱਲ ਨੇ ਦੋਨਾਂ ਸਹਿਯੋਗੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਪੌਸ਼ਟਿਕ ਖੁਰਾਕ ਡੇਅਰੀ ਪਸ਼ੂਆਂ ਦੇ ਉਤਪਾਦਨ ਵਾਧੇ ਲਈ ਬਹੁਤ ਲੋੜੀਂਦੀ ਹੈ ਅਤੇ ਸਿੱਖਿਆ ਸੰਸਥਾਵਾਂ ਅਤੇ ਉਦਯੋਗਿਕ ਇਕਾਈਆਂ ਦੇ ਸਹਿਯੋਗ ਨਾਲ ਇਸ ਵਿੱਚ ਕਈ ਨਵੀਨ ਖੋਜਾਂ ਕੀਤੀਆਂ ਜਾ ਸਕਦੀਆਂ ਹਨ। ਇਸ ਨਾਲ ਖੇਤਰ ਵਿੱਚ ਆਉਂਦੀਆਂ ਚੁਣੌਤੀਆਂ ਦੇ ਹੱਲ ਲੱਭੇ ਜਾ ਸਕਦੇ ਹਨ। ਡਾ. ਮਨੀਸ਼ ਕੁਮਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਅਦਾਰਾ ਪਸ਼ੂ ਖੁਰਾਕ ਵਿੱਚ ਬਿਹਤਰੀ ਲਿਆਉਣ ਲਈ ਬੜੇ ਉਚੇਚੇ ਯਤਨ ਕਰ ਰਿਹਾ ਹੈ। ਇਸ ਸਮਝੌਤੇ ਮੌਕੇ ਦੋਨਾਂ ਧਿਰਾਂ ਵੱਲੋਂ ਅਧਿਕਾਰੀ ਮੌਜੂਦ ਸਨ।
ਇਸ ਪ੍ਰਾਜੈਕਟ ਦੇ ਮੁੱਖ ਨਿਰੀਖਕ, ਡਾ. ਜੈਸਮੀਨ ਕੌਰ ਨੇ ਜਾਣਕਾਰੀ ਦਿੱਤੀ ਕਿ ਇਸ ਵਿਸ਼ੇ ਤਹਿਤ ਪਸ਼ੂ ਖੁਰਾਕ ਦੇ ਉਸ ਪੂਰਕ ਤੱਤ ਸੰਬੰਧੀ ਖੋਜ ਕੀਤੀ ਜਾਵੇਗੀ ਜਿਸ ਨਾਲ ਪਸ਼ੂ ਦੇ ਦੁੱਧ ਦੀ ਚਿਕਨਾਈ, ਉਤਪਾਦਨ ਅਤੇ ਪ੍ਰੋਟੀਨ ਵਧਾਈ ਜਾ ਸਕੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਜਦੋਂ ਪਸ਼ੂ ਦੇ ਦੁੱਧ ਦੀ ਫੈਟ ਘੱਟ ਜਾਂਦੀ ਹੈ ਤਾਂ ਉਸ ਦਾ ਮੁੱਲ ਵੀ ਘੱਟ ਜਾਂਦਾ ਹੈ। ਇਸ ਲਈ ਫੈਟ ਨੂੰ ਸਥਿਰ ਰੱਖ ਕੇ ਜਾਂ ਵਧਾ ਕੇ ਮੁਨਾਫ਼ੇ ਵਿੱਚ ਵਾਧਾ ਕੀਤਾ ਜਾ ਸਕਦਾ ਹੈ।
ਇਸ ਸਮਝੌਤੇ ਤਹਿਤ ਨੋਵਸ ਐਨੀਮਲ ਨਿਊਟ੍ਰੀਸ਼ਨ ਵੱਲੋਂ 18.29 ਲੱਖ ਦੀ ਵਿਤੀ ਰਾਸ਼ੀ ਅਤੇ ਜਾਂਚ ਸਮੱਗਰੀ ਪ੍ਰਦਾਨ ਕੀਤੀ ਜਾਏਗੀ ਅਤੇ ਯੂਨੀਵਰਸਿਟੀ ਦਾ ਪਸ਼ੂ ਆਹਾਰ ਵਿਭਾਗ ਇਸ ’ਤੇ ਖੋਜ ਕਰੇਗਾ। ਇਸ ਵਿਭਾਗ ਦੇ ਮੁਖੀ, ਡਾ. ਜਸਪਾਲ ਸਿੰਘ ਹੁੰਦਲ ਨੇ ਕਿਹਾ ਕਿ ਸਾਡੇ ਵਿਭਾਗ ਵਿੱਚ ਅਜਿਹੀ ਖੋਜ ਕਰਨ ਲਈ ਪੂਰਨ ਸਮਰੱਥਾ ਅਤੇ ਸਹੂਲਤਾਂ ਮੌਜੂਦ ਹਨ।