ਡਾ. ਨਿਰਮਲ ਕੁਮਾਰ (ਮੈਡੀਕਲ ਸਪੈਸ਼ਲਿਸਟ) ਨੇ ਸੀ ਐਚ ਸੀ ਬੀਨੇਵਾਲ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਦਾ ਅਹੁਦਾ ਸੰਭਾਲਿਆ
ਗੜ੍ਹਸ਼ੰਕਰ 17 ਸਤੰਬਰ- ਇਥੋਂ ਦੇ ਨਜਦੀਕ ਸੀ. ਐਚ. ਸੀ. ਬੀਨੇਵਾਲ ਵਿਖੇ ਡਾ. ਨਿਰਮਲ ਕੁਮਾਰ ਨੇ ਅੱਜ ਬਤੌਰ ਸੀਨੀਅਰ ਮੈਡੀਕਲ ਅਫ਼ਸਰ ਅਹੁਦਾ ਸੰਭਾਲ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ. ਐਚ. ਸੀ. ਬੀਨੇਵਾਲ ਦੇ ਸਟਾਫ਼ ਮੈਂਬਰਾਂ ਨੇ ਦੱਸਿਆ ਕਿ ਇਸ ਤੋਂ ਪਹਿਲਾ ਡਾ ਸੁਦੇਸ਼ ਬਤੌਰ ਐਸ ਐਮ ਓ ਸੇਵਾਵਾਂ ਦੇ ਰਹੇ ਸਨ।

ਜਿਕਰਯੋਗ ਹੈ ਕਿ ਡਾ ਨਿਰਮਲ ਕੁਮਾਰ ਇਸ ਤੋਂ ਪਹਿਲਾ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਬਤੌਰ ਮੈਡੀਕਲ ਅਫ਼ਸਰ ਸੇਵਾ ਨਿਭਾ ਰਹੇ ਸਨ ਹਾਲ ਹੀ ਵਿਚ ਪੰਜਾਬ ਸਰਕਾਰ ਦੁਆਰਾ ਕੀਤੀਆਂ ਅਹੁਦਿਆਂ ਵਿਚ ਤਰੱਕੀਆਂ ਅਤੇ ਤਬਦਲੀਆਂ ਦੌਰਾਨ ਓਹਨਾ ਨੂੰ ਸੀ. ਐਚ. ਸੀ. ਬੀਨੇਵਾਲ ਬਤੌਰ ਸੀਨੀਅਰ ਮੈਡੀਕਲ ਅਫ਼ਸਰ ਤਾਇਨਾਤ ਕੀਤਾ ਗਿਆ ਹੈ।
ਇਸ ਮੌਕੇ ਡਾ ਨਿਰਮਲ ਨੇ ਕਿਹਾ ਕਿ ਸਭ ਤੋਂ ਪਹਿਲਾ ਉਹ ਇਸ ਤਰੱਕੀ ਲਈ ਪਰਮ ਪਿਤਾ ਪਰਮਾਤਮਾ ਦਾ ਸ਼ੁਕਰ ਅਦਾ ਕਰਦੇ ਹਨ ਕਿਉਂਕਿ ਉਹ ਪਹਿਲਾ ਧਰਮ ਇਨਸਾਨੀਅਤ ਨੂੰ ਮੰਨਦੇ ਹਨ, ਇਸ ਲਈ ਮਾਨਵਤਾ ਦੀ ਸੇਵਾ ਕਰਨਾ ਓਹਨਾ ਦਾ ਮੁੱਖ ਉਦੇਸ਼ ਹੈ। ਪਿਛਲੇ ਸਮੇਂ ਦੌਰਾਨ ਵੀ ਓਹਨਾ ਧਰਮ ਜਾਤ ਤੋਂ ਉਪਰ ਉੱਠ ਕੇ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਈ ਹੈ ਅਤੇ ਇਸੇ ਤਰ੍ਹਾਂ ਹੁਣ ਵੀ ਉਹ ਮਰੀਜਾਂ ਦੀ ਬਿਹਤਰ ਸਹੂਲਤਾਂ ਲਈ ਆਪਣੀ (ਓ ਪੀ ਡੀ) ਜਾਰੀ ਰੱਖਣਗੇ। ਇਸ ਲਈ ਉਹ ਸਮੇਂ ਸਮੇਂ ਤੇ ਸਰਕਾਰਾਂ ਅਤੇ ਅਦਾਰੇ ਵਲੋ ਸਹਿਯੋਗ ਦੀ ਪੂਰੀ ਉਮੀਦ ਰੱਖਦੇ ਹਨ।
ਇਸ ਮੌਕੇ ਤੇ ਓਹਨਾ ਨਾਲ ਓਹਨਾ ਦੀ ਧਰਮ ਪਤਨੀ ਡਾ ਹਰਪ੍ਰੀਤ ਕੌਰ, ਕਮਲਦੀਪ ਸਿੰਘ ਲੈਬ ਟੈਕਨੀਸ਼ੀਅਨ ਸਰੋਆ, ਤੋਂ ਇਲਾਵਾ ਡਾ ਸੁਦੇਸ਼ ਕੁਮਾਰ ਸੀਨੀਅਰ ਮੈਡੀਕਲ ਅਫ਼ਸਰ, ਡਾ. ਤਰਨਵੀਰ ਸਿੰਘ ਮੈਡੀਕਲ ਅਫ਼ਸਰ, ਮਿਸ ਨਮਰਤਾ ਫਾਰਮੇਸੀ ਅਫ਼ਸਰ, ਮਿਸ ਪ੍ਰੀਤੀ ਫਾਰਮੇਸੀ ਅਫ਼ਸਰ, ਸਟਾਫ਼ ਨਰਸ ਵੀਨਾ ਸੋਨੀ, ਰੇਡੀਓ ਗਰਾਫਰ ਮਿਸ ਰਾਜ ਰਾਣੀ, ਰਵਿੰਦਰ ਕੁਮਾਰ ਕਾਊਂਸਲਰ,ਕੰਪਿਊਟਰ ਆਪਰੇਟਰ ਧਰਮਿੰਦਰ ਸਿੰਘ, ਅਸ਼ੋਕ ਕੁਮਾਰ ਲੈਬ ਟੈਕਨੀਸ਼ੀਅਨ, ਪਰਮਜੀਤ ਸਿੰਘ,ਬਲਜੀਤ ਸਿੰਘ,ਜਸਵਿੰਦਰ ਕੁਮਰ ਆਦਿ ਮੌਜੂਦ ਸਨ।