
ਗਮਾਡਾ ਨੇ ਅਣਅਧਿਕਾਰਤ ਕਲੋਨੀ ਕੱਟ ਤੇ ਪਲਾਟ ਵੇਚਣ ਸੰਬੰਧੀ ਤ੍ਰਿਪਤ ਡਿਵੈਲਪਰਜ ਐਂਡ ਇਨਫਰਾਸਟਰਕਚਰ ਪ੍ਰਾਈਵੇਟ ਲਿਮਟਿਡ ਨੂੰ ਜਾਰੀ ਕੀਤਾ ਨੋਟਿਸ।
ਐਸ ਏ ਐਸ ਨਗਰ, 17 ਅਪ੍ਰੈਲ- ਦਫਤਰ ਜਿਲਾ ਨਗਰ ਯੋਜਨਾਕਾਰ (ਰੈਗੂਲੇਟਰੀ) ਐਸ:ਏ:ਐਸ: ਨਗਰ ਵਲੋਂ ਤ੍ਰਿਪਤ ਡਿਵੈਲਪਰਜ ਐਂਡ ਇਨਫਰਾਸਟਰਕਚਰ ਪ੍ਰਾਈਵੇਟ ਲਿਮਟਿਡ ਵੱਲੋਂ ਸੈਕਟਰ 112, ਐਸ ਏ ਐਸ ਨਗਰ ਵਿਖੇ ਅਣਅਧਿਕਾਰਤ ਕਲੋਨੀ ਕੱਟ ਤੇ ਪਲਾਟ ਵੇਚੇ ਜਾਣ ਸੰਬੰਧੀ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।
ਐਸ ਏ ਐਸ ਨਗਰ, 17 ਅਪ੍ਰੈਲ- ਦਫਤਰ ਜਿਲਾ ਨਗਰ ਯੋਜਨਾਕਾਰ (ਰੈਗੂਲੇਟਰੀ) ਐਸ:ਏ:ਐਸ: ਨਗਰ ਵਲੋਂ ਤ੍ਰਿਪਤ ਡਿਵੈਲਪਰਜ ਐਂਡ ਇਨਫਰਾਸਟਰਕਚਰ ਪ੍ਰਾਈਵੇਟ ਲਿਮਟਿਡ ਵੱਲੋਂ ਸੈਕਟਰ 112, ਐਸ ਏ ਐਸ ਨਗਰ ਵਿਖੇ ਅਣਅਧਿਕਾਰਤ ਕਲੋਨੀ ਕੱਟ ਤੇ ਪਲਾਟ ਵੇਚੇ ਜਾਣ ਸੰਬੰਧੀ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।
ਕੰਪਨੀ ਨੂੰ ਜਾਰੀ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਵਿਭਾਗ ਦੇ ਫੀਲਡ ਸਟਾਫ ਦੀ ਰਿਪੋਰਟ ਅਨੁਸਾਰ ਨਿਮਨਹਸਤਾਖਰ ਦੇ ਧਿਆਨ ਵਿੱਚ ਆਇਆ ਹੈ ਕਿ ਆਪ ਵੱਲੋਂ ਪਿੰਡ ਲਾਂਡਰਾਂ, ਤਹਿਸੀਲ ਤੇ ਜਿਲ੍ਹਾ ਐਸ:ਏ:ਐਸ: ਨਗਰ ਵਿਖੇ ਵੱਖ ਵੱਖ ਖਸਰਾ ਨੰਬਰ ਵਾਲੀਆਂ ਜਮੀਨਾਂ ਦੇ ਵਿੱਚ ਸਰਕਾਰੀ ਹੁਕਮ ਤਹਿਤ ਸੈਕਸ਼ਨ 19, 11 ਦੇ ਨੋਟੀਫਿਕੇਸ਼ਨ ਦੀ ਉਲੰਘਣਾ ਕਾਰਨ ਧਾਰਾ 87 ਤਹਿਤ ਅਤੇ ਪੈਰਾਫੇਰੀ ਕੰਟਰੋਲ ਐਕਟ 1952 ਦੀ ਧਾਰਾ 5, 11 ਦੀ ਉਲੰਘਣਾ ਕਾਰਨ ਲਾਗੂ ਧਾਰਾਵਾਂ ਤਹਿਤ ਕਾਰਵਾਈ ਕਰਨੀ ਬਣਦੀ ਹੈ।
ਨੋਟਿਸ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਉਲੰਘਣਾਵਾਂ ਸਬੰਧੀ ਕੰਪਨੀ ਵਿਰੁੱਧ ਉਕਤ ਐਕਟ ਤਹਿਤ ਫੌਜਦਾਰੀ ਮੁਕੱਦਮੇ ਵੀ ਦਰਜ ਕਰਵਾਇਆ ਜਾ ਸਕਦਾ ਹੈ, ਜਿਸ ਵਿੱਚ ਕੈਦ ਅਤੇ ਜੁਰਮਾਨੇ ਵੀ ਹੋ ਸਕਦਾ ਹੈ। ਇਸ ਸਬੰਧੀ ਅਗਲੇਰੀ ਕਾਰਵਾਈ ਕਰਨ ਤੋਂ ਪਹਿਲਾਂ ਇਸ ਸ਼ੋ-ਕਾਜ ਨੋਟਿਸ ਰਾਹੀਂ ਕੰਪਨੀ ਨੂੰ ਲਿਿਖਆ ਗਿਆ ਹੈ ਕਿ ਇਸ ਨੋਟਿਸ ਦੇ ਜਾਰੀ ਹੋਣ ਦੀ ਮਿਤੀ ਤੋਂ 7 ਦਿਨਾਂ ਦੇ ਅੰਦਰ-ਅੰਦਰ ਨਿਮਨਹਸਤਾਖਰ ਪਾਸ ਕਿਸੇ ਵੀ ਕੰਮ ਵਾਲੇ ਦਿਨ ਦਫਤਰੀ ਸਮੇਂ ਦੌਰਾਨ ਪੇਸ਼ ਹੋ ਕੇ ਆਪਣੀ ਸਥਿਤੀ ਸਪੱਸ਼ਟ ਕੀਤੀ ਜਾਵੇ। ਜੇਕਰ ਇਸ ਸਮੇਂ ਅੰਦਰ ਕਾਰਨ ਸਪੱਸ਼ਟ ਨਾ ਕੀਤਾ ਗਿਆ ਤਾ ਬਿਨਾਂ ਕੋਈ ਮੌਕਾ ਦਿੱਤੇ ਪ੍ਰਾਪਰਟੀ ਸੀਲ ਕਰ ਦਿੱਤੀ ਜਾਵੇਗੀ।
ਇਸ ਸੰਬੰਧੀ ਸੰਪਰਕ ਕਰਨ ਤੇ ਕੰਪਨੀ ਦੇ ਡਾਇਰੈਕਟਰ ਅਭਿਸ਼ੇਕ ਮਿੱਤਲ ਨੇ ਕਿਹਾ ਕਿ ਉਨ੍ਹਾਂ ਨੂੰ ਨੋਟਿਸ ਮਿਲ ਗਿਆ ਹੈ ਅਤੇ ਕੰਪਨੀ ਵਲੋਂ ਸੋਮਵਾਰ ਨੂੰ ਗਮਾਡਾ ਨੂੰ ਆਪਣਾ ਜਵਾਬ ਦਾਖਿਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੰਪਨੀ ਦਾ 30 ਏਕੜ ਦਾ ਪ੍ਰੋਜੈਕਟ ਹੈ ਪਰੰਤੂ ਨੋਟਿਸ ਵਿੱਚ ਜਿਸ ਜਮੀਨ ਦਾ ਜਿਕਰ ਕੀਤਾ ਗਿਆ ਹੈ ਉਹ 63 ਏਕੜ ਦੇ ਕਰੀਬ ਹੈ। ਉਨ੍ਹਾਂ ਕਿਹਾ ਕਿ ਕੰਪਨੀ ਦਾ ਸੀ ਐਲ ਯੂ ਹੋ ਚੁੱਕਿਆ ਹੈ ਅਤੇ ਕੰਪਨੀ ਦਾ ਸਾਰਾ ਕੰਮ ਨਿਯਮਾਂ ਅਨੁਸਾਰ ਕੀਤਾ ਜਾ ਰਿਹਾ ਹੈ।
