ਖ਼ਾਲਸਾ ਕਾਲਜ ਵਿਖੇ ਕੰਪਿਊਟਰ ਸਾਇੰਸ ਅਤੇ ਕਾਮਰਸ ਵਿਭਾਗ ਦੀਆਂ ਵੈੱਬਸਾਈਸ ਅਤੇ ਨਵੇਂ ਅਪਗ੍ਰੇਡ ਨਿਊਜ਼ ਪੋਰਟਲ ਦਾ ਉਦਘਾਟਨ
ਗੜ੍ਹਸ਼ੰਕਰ- ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਡਿਜੀਟਲ ਯੁੱਗ ਵੱਲ ਇਕ ਮਹੱਤਵਪੂਰਨ ਕਦਮ ਵਧਾਉਂਦੇ ਹੋਏ ਕੰਪਿਊਟਰ ਸਾਇੰਸ ਅਤੇ ਕਾਮਰਸ ਵਿਭਾਗ ਦੀਆਂ ਵੈੱਬਸਾਈਟਾਂ ਦਾ ਆਰੰਭ ਕੀਤਾ ਗਿਆ ਅਤੇ ਆਧੁਨਿਕ ਸੁਵਿਧਾਵਾਂ ਵਾਲੇ ਨਵੇਂ ਅਪਗ੍ਰੇਡ ਕਾਲਜ ਨਿਊਜ਼ ਪੋਰਟਲ ਦਾ ਵੀ ਉਦਘਾਟਨ ਕੀਤਾ ਗਿਆ।

ਕਾਲਜ ਪਿ੍ਰੰਸੀਪਲ ਡਾ. ਅਮਨਦੀਪ ਹੀਰਾ ਨੇ ਵੈਬਸਾਈਟਸ ਅਤੇ ਨਿਊਜ਼ ਪੋਰਟਲ ਦਾ ਉਦਘਾਟਨ ਕੀਤਾ। ਇਸ ਮੌਕੇ ਬੋਲਦਿਆਂ ਪਿ੍ਰੰਸੀਪਲ ਡਾ. ਅਮਨਦੀਪ ਹੀਰਾ ਨੇ ਕਿਹਾ ਕਿ ਡਿਜ਼ੀਟਲ ਨਵਾਂਚਾਰ ਦਾ ਉਦੇਸ਼ ਵਿਦਿਆਰਥੀਆਂ ਨੂੰ ਨਵੀਨਤਮ ਸਿੱਖਿਆ ਸਬੰਧੀ ਜਾਣਕਾਰੀ, ਸੋਧ ਕਿਰਿਆਵਾਂ ਅਤੇ ਵਿਭਾਗ ਦੀਆਂ ਗਤੀਵਿਧੀਆਂ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨਵੀਆਂ ਵੈਬਸਾਈਟਾਂ ਦੇ ਮਾਧਿਅਮ ਨਾਲ ਵਿਦਿਆਰਥੀਆਂ ਨੂੰ ਵਿਭਾਗ ਦੀ ਅਪਡੇਟ, ਅਕਾਦਮਿਕ ਸਾਧਨਾਂ ਅਤੇ ਹੋਰ ਮਹੱਤਵਪੂਰਨ ਜਾਣਕਾਰੀਆਂ ਦੀ ਉਪਲਬੱਧਤਾ ਨਿਰਧਾਰਿਤ ਕੀਤੀ ਜਾਵੇਗੀ।
ਕਾਲਜ ਨਿਊਜ਼ ਪੋਰਟਲ ਦੀ ਉਨੱਤੀ ਦੇ ਨਾਲ ਹੁਣ ਸੰਸਥਾ ਦੀਆਂ ਉਪਲਬੱਧੀਆਂ, ਗਤੀਵਿਧੀਆਂ ਅਤੇ ਸਮਾਚਾਰਾਂ ਦਾ ਵਿਆਪਕ ਪ੍ਰਚਾਰ ਅਤੇ ਪ੍ਰਸਾਰ ਹੋਵੇਗਾ। ਪਿ੍ਰੰਸੀਪਲ ਡਾ. ਅਮਨਦੀਪ ਹੀਰਾ ਨੇ ਇਸ ਮਹੱਤਵਪੂਰਨ ਪਹਿਲ ਲਈ ਕੰਪਿਊਟਰ ਸਾਇੰਸ ਅਤੇ ਕਾਮਰਸ ਵਿਭਾਗ ਦੀ ਟੀਮ ਨੂੰ ਵਧਾਈ ਦਿੱਤੀ।