ਸੰਸਾਰ ਪ੍ਰਸਿੱਧ ਚਿੱਤਰਕਾਰ ਸਰੂਪ ਸਿੰਘ ਦਾ ਸ਼ਰਧਾਂਜਲੀ ਸਮਾਗਮ 18 ਅਪ੍ਰੈਲ ਨੂੰ
ਨਵਾਂਸ਼ਹਿਰ 16 ਅਪ੍ਰੈਲ- ਅਦਾਰਾ 'ਪ੍ਰਵਾਜ਼ ਪੰਜਾਬ' ਵਲੋਂ ਮੰਗੂਵਾਲ ਵਾਸੀਆਂ ਦੇ ਸਹਿਯੋਗ ਨਾਲ ਰੰਗਾਂ ਦੇ ਜਾਦੂਗਰ ਵਜੋਂ ਮਸ਼ਹੂਰ, ਪਿੰਡ ਮੰਗੂਵਾਲ (ਸ਼ਹੀਦ ਭਗਤ ਸਿੰਘ ਨਗਰ) ਦੇ ਜੰਮਪਲ ਸੰਸਾਰ ਪ੍ਰਸਿੱਧ ਚਿੱਤਰਕਾਰ ਸਰੂਪ ਸਿੰਘ (ਯੂ.ਕੇ) ਦਾ ਸ਼ਰਧਾਂਜਲੀ ਸਮਾਗਮ 18 ਅਪ੍ਰੈਲ ਨੂੰ ਸਵੇਰੇ 10 ਵਜੇ ਤੋਂ 12 ਵਜੇ ਤੱਕ ਗੁਰਦੁਆਰਾ ਬੜਾ ਦਰਵਾਜ਼ਾ ਵਿਖੇ ਕੀਤਾ ਜਾ ਰਿਹਾ ਹੈ।

ਇਸ ਮੌਕੇ ਉੱਘੇ ਕਵੀ ਦਰਸ਼ਨ ਸਿੰਘ ਖਟਕੜ ਉਹਨਾਂ ਬਾਰੇ ਜਾਣਕਾਰੀ ਦੇਣਗੇ।ਪ੍ਰਸਿੱਧ ਕਹਾਣੀਕਾਰ ਅਜਮੇਰ ਸਿੱਧੂ ਸਰੂਪ ਸਿੰਘ ਹੁਣਾਂ ਦੇ ਰਚਨਾ ਸੰਸਾਰ ਤੇ ਚਾਨਣਾ ਪਾਉਣਗੇ।ਦਰਬਾਰਾ ਸਿੰਘ ਖਟਕੜ ਉਹਨਾਂ ਦੀਆਂ ਯਾਦਾਂ ਸਾਂਝੀਆਂ ਕਰਨਗੇ।ਇਹ ਜਾਣਕਾਰੀ ਦਿੰਦਿਆਂ 'ਪ੍ਰਵਾਜ਼ ਪੰਜਾਬ' ਦੇ ਆਗੂ ਜਸਬੀਰ ਦੀਪ ਨੇ ਦੱਸਿਆ ਕਿ 9 ਮਾਰਚ ਨੂੰ ਲਿਸਟਰ ਵਿਖੇ ਸਰੂਪ ਸਿੰਘ ਦਾ ਦੇਹਾਂਤ ਹੋ ਗਿਆ ਸੀ।
ਡਰਬੀ (ਯੂ.ਕੇ)ਵਿਖੇ ਸਰੂਪ ਸਿੰਘ ਦੇ ਬਣਾਏ ਚਿੱਤਰਾਂ ਦੀ ਮਿਊਜ਼ੀਅਮ ਗੈਲਰੀ ਹੈ ਜਿਥੇ ਉਹਨਾਂ ਵਲੋਂ ਬਣਾਏ ਗਏ ਸਿੱਖ ਇਤਿਹਾਸ ਨਾਲ ਸਬੰਧਤ ਚਿੱਤਰ, ਪੰਜਾਬੀ ਸੱਭਿਆਚਾਰ ਨਾਲ ਸਬੰਧਤ ਚਿੱਤਰ, ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰਾਂ ਦੇ ਚਿੱਤਰ ਅਤੇ ਸੰਸਾਰ ਪ੍ਰਸਿੱਧ ਸ਼ਖਸੀਅਤਾਂ ਦੇ ਪੋਰਟਰੇਟ ਸੁਸ਼ੋਭਿਤ ਹਨ।