
ਔਕੜਾਂ ਦੇ ਬਾਵਜੂਦ ਸ਼ਾਂਤੀਪੂਰਵਕ ਨੇਪਰੇ ਚੜ੍ਹਿਆ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਦਾ 4 ਦਿਨਾਂ ਸਮਾਗਮ
ਨਵਾਂਸ਼ਹਿਰ, 15 ਅਪ੍ਰੈਲ– ਮਨੁੱਖਤਾ ਦੇ ਮਹਾਨ ਰਹਿਬਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਚਰਨਛੋਹ ਗੰਗਾ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਕਈ ਸ਼ਰਾਰਤੀ ਲੋਕਾਂ ਵਲੋਂ ਔਕੜਾਂ ਖੜੀਆਂ ਕਰਨ ਦੇ ਬਾਵਜੂਦ 11 ਤੋਂ 14 ਅਪ੍ਰੈਲ ਤੱਕ 4 ਦਿਨਾਂ ਸਮਾਗਮ ਸ਼ਾਂਤੀਪੂਰਵਕ ਸੰਪੰਨ ਹੋ ਗਏ। ਸਮਾਗਮ ਦੀ ਸ਼ੁਰੂਆਤ ’ਚ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਨੂੰ ਕੁਝ ਔਕੜਾਂ ਦਾ ਸਾਹਮਣਾ ਕਰਨਾ ਪਿਆ, ਪਰ ਸਤਿਗੁਰੂ ਰਵਿਦਾਸ ਮਹਾਰਾਜ ਦੀ ਅਪਾਰ ਕਿਰਪਾ ਨਾਲ ਮੌਸਮ ਦੀ ਕਰਵਟ ਬਦਲਦਿਆਂ ਆਈ ਹਨੇਰੀ ਦੇ ਨਾਲ ਹੀ ਔਕੜਾਂ ਵੀ ਰਫੂਚੱਕਰ ਹੋ ਗਈਆਂ ਤੇ ਸਮਾਗਮ ਬਿਲਕੁਲ ਸ਼ਾਂਤੀਪੂਰਵਕ ਸੰਪੰਨ ਹੋ ਗਿਆ।
ਨਵਾਂਸ਼ਹਿਰ, 15 ਅਪ੍ਰੈਲ– ਮਨੁੱਖਤਾ ਦੇ ਮਹਾਨ ਰਹਿਬਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਚਰਨਛੋਹ ਗੰਗਾ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਕਈ ਸ਼ਰਾਰਤੀ ਲੋਕਾਂ ਵਲੋਂ ਔਕੜਾਂ ਖੜੀਆਂ ਕਰਨ ਦੇ ਬਾਵਜੂਦ 11 ਤੋਂ 14 ਅਪ੍ਰੈਲ ਤੱਕ 4 ਦਿਨਾਂ ਸਮਾਗਮ ਸ਼ਾਂਤੀਪੂਰਵਕ ਸੰਪੰਨ ਹੋ ਗਏ। ਸਮਾਗਮ ਦੀ ਸ਼ੁਰੂਆਤ ’ਚ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਨੂੰ ਕੁਝ ਔਕੜਾਂ ਦਾ ਸਾਹਮਣਾ ਕਰਨਾ ਪਿਆ, ਪਰ ਸਤਿਗੁਰੂ ਰਵਿਦਾਸ ਮਹਾਰਾਜ ਦੀ ਅਪਾਰ ਕਿਰਪਾ ਨਾਲ ਮੌਸਮ ਦੀ ਕਰਵਟ ਬਦਲਦਿਆਂ ਆਈ ਹਨੇਰੀ ਦੇ ਨਾਲ ਹੀ ਔਕੜਾਂ ਵੀ ਰਫੂਚੱਕਰ ਹੋ ਗਈਆਂ ਤੇ ਸਮਾਗਮ ਬਿਲਕੁਲ ਸ਼ਾਂਤੀਪੂਰਵਕ ਸੰਪੰਨ ਹੋ ਗਿਆ।
ਇਹ ਸਮਾਗਮ ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਦੇ ਕੇਂਦਰੀ ਚੇਅਰਮੈਨ ਬੀਬੀ ਕਮਲੇਸ਼ ਕੌਰ ਘੇੜਾ ਦੀ ਅਗਵਾਈ ’ਚ ਅਤੇ ਕੇਂਦਰੀ ਪ੍ਰਧਾਨ ਐਲ.ਆਰ. ਵਿਰਦੀ ਅਤੇ ਗੁਰੂ ਘਰ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਦੀ ਸਰਪ੍ਰਸਤੀ ਹੇਠ ਕਰਵਾਏ ਗਏ।
ਸਮਾਗਮ ’ਚ ਮੁੱਖ ਤੌਰ ਤੇ ਪਹੁੰਚੇ ਬਲਾਰੇ ਵਿਧਾਇਕ ਨਛਤਰ ਪਾਲ, ਵਿਧਾਇਕ ਤੇ ਚੇਅਰਮੈਨ ਡਾ: ਐਸ.ਕੇ. ਸੌਖੀ, ਐਸ.ਸੀ. ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ, ਗਰਲਾਲ ਸੈਲਾ, ਰਛਪਾਲ ਰਾਜੂ, ਕੌਂਸਲਰ ਕਮਲਜੀਤ, ਕੌਂਸਲਰ ਬਲਵਿੰਦਰ ਸਿੰਘ ਅਤੇ ਸੰਤ ਰਾਮ ਸੇਵਕ ਨੇ ਆਖਿਆ ਕਿ ਆਦਿ ਧਰਮ ਸਮਾਜ ਨੇ ਵਿਦੇਸ਼ ’ਚ ਬੈਠੇ ਖਾਲਿਸਤਾਨ ਪੱਖੀ ਗੁਰਪਤਵੰਤ ਸਿੰਘ ਪੰਨੂੰ ਵਲੋਂ 14 ਅਪ੍ਰੈਲ ਲਈ ਬਾਬਾ ਸਾਹਿਬ ਦੇ ਬੁੱਤਾਂ ਦੇ ਵਿਰੁੱਧ ’ਚ ਦਿੱਤੀ ਧਮਕੀ ਨੂੰ ਕਬੂਲਿਆ ਤੇ ਸਾਰੇ ਬੁੱਤਾਂ ਤੇ ਠੀਕਰੀ ਪਹਿਰੇ ਦਿੱਤੇ, ਪਰ ਕਿਸੇ ਵਿਰੋਧੀ ਦੀ ਜ਼ਰੂਰਤ ਨਹੀਂ ਪਈ ਕਿ ਉਹ ਬਾਬਾ ਸਾਹਿਬ ਦੇ ਬੁੱਤਾਂ ਵੱਲ ਟੇਢੀ ਅੱਖ ਵੀ ਕਰ ਜਾਵੇ।
ਉਨ੍ਹਾਂ ਸਮਾਜ ਨੂੰ ਕਿਹਾ ਕਿ ਦੁਸ਼ਮਣ ਅੱਗੇ ਵੀ ਕੁਝ ਚਾਲਾਂ ਚਲਣ ਦੀ ਕੋਸ਼ਿਸ਼ ਕਰੇਗਾ, ਪਰ ਆਦਿ ਧਰਮੀ ਸਮਾਜ ਉਨ੍ਹਾਂ ਦੇ ਕਿਸੇ ਵੀ ਤਰ੍ਹਾਂ ਦੇ ਬਹਿਕਾਵੇ ਵਿਚ ਨਾ ਆਵੇ। ਸਾਧੂ ਸੰਪਰਦਾਇ ਸਸਾਇਟੀ ਪੰਜਾਬ ਦੇ ਪ੍ਰਧਾਨ ਸੰਤ ਕਲਵੰਤ ਰਾਮ ਭਰਮਜਾਰਾ ਵਲੋਂ ਤਾਂ ਇੱਥੋਂ ਤੱਕ ਵੀ ਐਲਾਨ ਕਰ ਦਿੱਤਾ ਗਿਆ ਕਿ ਜਿਹੜਾ ਵਿਅਕਤੀ ਪੰਨੂੰ ਦਾ ਕਟਾਪਾ ਚਾੜ੍ਹਕੇ ਆਵੇਗਾ, ਉਹ ਉਸ ਵਿਅਕਤੀ ਨੂੰ 20 ਲੱਖ ਰੁਪਏ ਇਨਾਮ ਦੇਣਗੇ। ਵਾਈਸ ਚੇਅਰਮੈਨ ਪੰਜਾਬ ਲਲਿਤ ਮੋਹਨ ਪਾਠਕ ਬੱਲੂ ਵਲੋਂ ਵੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਤੇ ਸੰਗਤਾਂ ਨੂੰ ਪ੍ਰੇਰਿਤ ਕੀਤਾ ਗਿਆ ਤਾਂ ਕਿ ਆਪਣੇ ਰਹਿਬਰਾਂ ਦੇ ਮਿਸ਼ਨ ਨੂੰ ਪੂਰਾ ਕੀਤਾ ਜਾ ਸਕੇ।
ਐਸ.ਸੀ. ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਆਖਿਆ ਕਿ ਵਿਧਾਇਕ ਡਾਕਟਰ ਸੌਖਵਿੰਦਰ ਕਮਾਰ ਸੌਖੀ ਦੀ ਬਦੌਲਤ ਸਾਹਿਬ ਸ੍ਰੀ ਕਾਂਸ਼ੀ ਰਾਮ ਦੀ ਵਿਰਾਸਤ ਨੂੰ ਆਪ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਨੇ ਸੰਭਾਲਿਆ ਤੇ ਹੁਣ ਸਾਹਿਬ ਕਾਂਸ਼ੀ ਰਾਮ ਦੇ ਪੈਰੋਕਾਰ ਵੀ ਆਪਣੇ ਸਮਾਜ ਤੇ ਗੁਰੂ ਘਰ ਦੀ ਹਰ ਮੁਸੀਬਤ ਸਮੇਂ ਮੂੰਹ ਦੇ ਮੂੰਹ ਲਾਕੇ ਖੜਨਗੇ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਐਸ.ਸੀ. ਕਮਿਸ਼ਨ ਦਾ ਚੇਅਰਮੈਨ ਬਣਿਆ ਸਿਰਫ਼ 35 ਦਿਨ ਹੋਏ ਹਨ ਤੇ ਸਮਾਜ ਦੇ ਦੁਖੀ ਲੋਕਾਂ ਦਾ ਉਨ੍ਹਾਂ ਦੇ ਦਫ਼ਤਰ ’ਚ ਤਾਂਤਾ ਲੱਗ ਗਿਆ ਅਤੇ ਉਨ੍ਹਾਂ ਨੇ ਗਰੀਬ ਸਮਾਜ ਦੇ ਅਣਗਿਣਤ ਮਾਮਲੇ ਹੱਲ ਕਰਵਾਏ ਹਨ ਤੇ ਲਗਾਤਾਰ ਕਰਵਾ ਰਹੇ ਹਨ, ਕਰਵਾਉਂਦੇ ਰਹਿਣਗੇ।
ਪਹਿਲੇ ਦਿਨ ਮਹਾਨ ਯੋਗੀ ਪੁਰਸ਼ ਬਾਬੂ ਮੰਗੂ ਰਾਮ ਮੰਗਲਵਾਲੀਆ ਦਾ ਜਨਮ ਦਿਨ ਮਨਾਇਆ ਗਿਆ, 12 ਅਤੇ 13 ਅਪ੍ਰੈਲ ਨੂੰ ਦਿਨ ਰਾਤ ਅੰਮ੍ਰਿਤਧਾਰਾ ਪ੍ਰਗਟ ਦਿਵਸ ਮਨਾਇਆ ਗਿਆ, ਜਦਕਿ 14 ਅਪ੍ਰੈਲ ਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦਾ 134ਵਾਂ ਜਨਮ ਦਿਨ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ। 12 ਨੂੰ ਗੁਰੂ ਘਰ ਦੀ ਕਮੇਟੀ ਵਲੋਂ ਗਾਇਕ ਬਲਵਿੰਦਰ ਬਿੱਟੂ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ, ਜਦਕਿ ਗਾਇਕਾ ਰਾਣੀ ਅਰਮਾਨ ਨੇ ਮਿਸ਼ਨਰੀ ਗੀਤ ਇਸ ਢੰਗ ਨਾਲ ਪੇਸ਼ ਕੀਤੇ ਕਿ ਹਾਜ਼ਰ ਸੰਗਤਾਂ ’ਚ ਇਕ ਨਵਾਂ ਹੀ ਜੋਸ਼ ਭਰ ਦਿੱਤਾ ਗਿਆ।
ਉਸ ਸਮੇਂ ਤੋਂ ਇਲਾਵਾ ਇਸੇ ਰਾਤ ਗਾਇਕ ਰਾਜ ਦਦਰਾਲ ਵਲੋਂ ਵੀ ਪ੍ਰੋਗਰਾਮ ਪੇਸ਼ ਕੀਤਾ ਗਿਆ। ਦੂਜੇ ਦਿਨ 13 ਰਾਤ ਨੂੰ ਗਾਇਕਾ ਨੀਸ਼ੂ ਮਹਿੰਮੀ, ਗਾਇਕ ਦਵਿੰਦਰ ਦੰਗਲ, ਬੂਟਾ ਕੋਹਿਨੂਰ ਅਤੇ ਗਾਇਕ ਨਿਰਮਲ ਨਿੰਮਾ ਨੇ ਅੰਬੇਡਕਰਵਾਦ ਨੂੰ ਇਸ ਢੰਗ ਨਾਲ ਪੇਸ਼ ਕੀਤਾ ਕਿ ਪੰਡਾਲ ’ਚ ਹਾਜ਼ਰ ਸੰਗਤਾਂ ’ਚ ਇਕ ਨਵੀਂ ਰੂਹ ਫੂਕ ਦਿੱਤੀ ਗਈ।
ਇਸ ਮੌਕੇ ਤੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਵਲੋਂ ਆਏ ਹੋਏ ਆਗੂਆਂ ਅਤੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਆਪਣੇ ਸਮਾਜ ਦੇ ਰਹਿਬਰਾਂ ਬਾਰੇ ਸੰਗਤਾਂ ਨੂੰ ਵਿਸਥਾਰਤ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੇਂਦਰੀ ਪ੍ਰਧਾਨ ਐਲ.ਆਰ. ਵਿਰਦੀ, ਰਮੇਸ਼ ਕਾਨੂੰਗੋ ਪ੍ਰਧਾਨ ਹਿਮਾਚਲ ਪ੍ਰਦੇਸ਼, ਆਲ ਇੰਡੀਆ ਆਦਿ ਧਰਮ ਮਿਸ਼ਨ ਸੰਤ ਸਮਾਜ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਬਾਂਕਾ, ਨਿਪਾਲ ਦੇ ਪ੍ਰਧਾਨ ਸ੍ਰੀ ਚਰਨ ਦਾਸ ਜੀ, ਉੱਤਰਾਖੰਡ ਦੇ ਪ੍ਰਧਾਨ ਸੰਤ ਰਾਜ ਕੁਮਾਰ ਜੀ, ਹਰਿਆਣਾ ਦੇ ਪ੍ਰਧਾਨ ਪ੍ਰਿਥਵੀ ਰਾਜ ਮਸਤਾਨਾ ਜੀ, ਅਸ਼ੋਕ ਕੁਮਾਰ ਜਨਰਲ ਸਕੱਤਰ ਭਾਰਤ, ਦਲਵੀਰ ਰਾਜੂ ਵਾਈਸ ਪ੍ਰਧਾਨ, ਸਰਜੀਤ ਖਾਨਪੁਰੀ, ਸੈਕਟਰੀ ਸੌਖਦੇਵ ਲੰਗਾਹ, ਗੁਰੂ ਘਰ ਦੀ ਕਮੇਟੀ ਦੇ ਚੇਅਰਮੈਨ ਸ੍ਰੀ ਨਾਜਰ ਰਾਮ ਮਾਨ, ਸੰਤ ਕਰਮ ਚੰਦ, ਸੰਤ ਗਿਰਧਾਰੀ ਲਾਲ, ਸੈਕਟਰੀ ਦਿਆਲ ਚੰਦ, ਸੌਖਚੈਨ ਸਿੰਘ ਉੰਬਰ ਮਾਲਵਾ, ਮਨਜੀਤ ਸਿੰਘ ਮੰਗਲਵਾਲ, ਪ੍ਰਿੰਸੀਪਲ ਸਰੂਪ ਚੰਦ, ਪੀ ਐਲ ਸੂਦ, ਮਾਸਟਰ ਰਾਜ ਕੁਮਾਰ ਡੁਗਰਪੁਰ, ਜਗਦੀਸ਼ ਕੁਮਾਰ ਦੀਸ਼ਾ, ਵਨੀਤ ਬੋਧਣ ਦਿੱਲੀ, ਸੁਰਿੰਦਰ ਰਾਜਸਥਾਨੀ ਹਾਜ਼ਰ ਸਨ।
