ਅਮ੍ਰਿਤਪਾਲ ਸਿੰਘ ਯਾਦਗਾਰੀ ਭਲਾਈ ਕਲੱਬ ਡੋਗਰਪੁਰ ਵਲੋਂ ਬੱਚਿਆਂ ਨੂੰ ਬੈਗ ਵੰਡੇ।

ਗੜ੍ਹਸ਼ੰਕਰ- ਨਜ਼ਦੀਕੀ ਪਿੰਡ ਡੋਗਰਪੁਰ ਦੇ ਮਾਸਟਰ ਰਾਜਕੁਮਾਰ ਹੋਰਾਂ ਆਪਣੇ ਸਵਰਗਵਾਸੀ ਬੇਟੇ ਅਮ੍ਰਿਤਪਾਲ ਸਿੰਘ ਦੀ ਯਾਦ ਨੂੰ ਸਦੀਵੀ ਬਣਾਉਂਦਿਆਂ ਉਸਦੇ ਨਾਂ ਤੇ ਅਮ੍ਰਿਤਪਾਲ ਸਿੰਘ ਯਾਦਗਾਰੀ ਭਲਾਈ ਕਲੱਬ ਸਥਾਪਤ ਕੀਤਾ ਹੈ।ਇਸ ਕਲੱਬ ਦੇ ਸਰਪ੍ਰਸਤ ਲਵਲੀ ਕੁਮਾਰੀ ਹੋਣਗੇ।

ਪਰਿਵਾਰ ਰਾਜ ਕੁਮਾਰ ਅਤੇ ਉਨ੍ਹਾਂ ਦੀ ਪਤਨੀ ਗੁਰਬਖਸ਼ ਕੌਰ ਨੇ ਕਲੱਬ ਦੀ ਸਥਾਪਨਾ ਤੋਂ ਬਾਅਦ ਪਲੇਠੇ ਸਮਾਗਮ ਦੌਰਾਨ  ਸਰਕਾਰੀ ਐਲੀਮੈਂਟਰੀ ਸਕੂਲ  ਬਕਾਪੁਰ ਗੁਰੂ ਦੇ ਸਾਰੇ ਬੱਚਿਆਂ ਨੂੰ ਬੈਗ (ਕਿੱਟਾਂ) ਦਿੱਤੀਆਂ।ਇਸ ਮੌਕੇ ਉਹਨਾਂ ਕਿਹਾ ਕਿ ਭਾਵੇਂ ਉਹਨਾਂ ਦਾ ਬੇਟਾ ਭਰ ਜਵਾਨੀ ਵਿੱਚ ਉਹਨਾਂ ਨੂੰ ਸਦੀਵੀ ਵਿਛੋੜਾ ਦੇ ਗਿਆ ਹੈ,ਪਰ ਉਸਦੀ ਯਾਦ ਨੂੰ ਸਦੀਵੀ ਰੱਖਣ ਲਈ ਉਸਦੇ ਨਾਂ ਤੇ ਇਹ ਕਲੱਬ ਸਥਾਪਤ ਕੀਤਾ ਹੈ।
ਇਸ ਕਲੱਬ ਰਾਹੀਂ ਵੱਖ ਵੱਖ ਸਮੇਂ ਤੇ ਲੋਕ ਭਲਾਈ ਦੇ ਕੰਮ ਜਾਰੀ ਰੱਖੇ ਜਾਣਗੇ ਖ਼ਾਸ ਤੌਰ ਤੇ ਬੱਚਿਆਂ ਦੀ ਪੜ੍ਹਾਈ ਨਾਲ ਸਬੰਧਤ ਬੱਚਿਆਂ ਦੀ ਮਦਦ ਕਰਨ ਹਿੱਤ ਪ੍ਰੋਜੈਕਟ ਕੀਤੇ ਜਾਇਆ ਕਰਨਗੇ।ਇਸ ਮੌਕੇ ਸਕੂਲ ਮੁਖੀ ਮੈਡਮ ਬਲਜੀਤ ਕੌਰ ਅਤੇ ਸਟਾਫ ਮੈਂਬਰ ਹਾਜ਼ਰ ਸਨ।