ਵਿਸਾਖੀ ਦਾ ਤਿਉਹਾਰ ਮਨਾਇਆ

ਐਸ ਏ ਐਸ ਨਗਰ, 14 ਅਪ੍ਰੈਲ- ਨੰਨ੍ਹੇ ਮਣਕੇ ਪਲੇਅ ਵੇਅ ਐਂਡ ਫਾਉਂਡੇਸ਼ਨ ਸਕੂਲ ਅਤੇ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 69 ਮੁਹਾਲੀ ਵਿਖੇ ਵਿਸਾਖੀ ਦਾ ਤਿਉਹਾਰ ਮਨਾਇਆ ਗਿਆ। ਪ੍ਰੋਗਰਾਮ ਦੀ ਆਰੰਭਤਾ ਢੋਲ ਵਜਾ ਕੇ ਬੱਚਿਆਂ ਦਾ ਸਵਾਗਤ ਕਰਕੇ ਕੀਤੀ ਗਈ। ਇਸ ਮੌਕੇ ਬੱਚਿਆਂ ਵੱਲੋਂ ਪੰਜਾਬੀ ਲੋਕ ਗੀਤਾਂ ਉੱਤੇ ਨਾਚ ਪੇਸ਼ ਕੀਤਾ ਗਿਆ। ਕਈ ਬੱਚਿਆਂ ਵੱਲੋਂ ਵਿਸਾਖੀ ਦੇ ਤਿਉਹਾਰ ਨਾਲ ਸੰਬੰਧਿਤ ਕਵਿਤਾਵਾਂ ਪੇਸ਼ ਕੀਤੀਆਂ ਗਈਆਂ।

ਇਸ ਮੌਕੇ ਛੋਟੇ ਬੱਚਿਆਂ ਨੂੰ ਵਿਸਾਖੀ ਦੇ ਤਿਉਹਾਰ ਨਾਲ ਸੰਬੰਧਿਤ ਫਿਲਮ ਪਰਦੇ ਉੱਤੇ ਦਿਖਾਈ ਗਈ ਤਾਂ ਜੋ ਕਿ ਉਹ ਦੇਖ ਕੇ ਸਮਝ ਸਕਣ ਕਿ ਸਿੱਖ ਇਤਿਹਾਸ ਵਿੱਚ ਵਿਸਾਖੀ ਦਾ ਕੀ ਮਹੱਤਵ ਹੈ। ਸਕੂਲ ਦੇ ਡਾਇਰੈਕਟਰ ਸਰਦਾਰ ਮੋਹਨਬੀਰ ਸਿੰਘ ਸ਼ੇਰਗਿੱਲ ਵੱਲੋਂ ਵਿਸਾਖੀ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ।