ਫੇਜ਼ 1 ਵਿੱਚ 19 ਅਪ੍ਰੈਲ ਤੱਕ ਹੋਵੇਗਾ ਸ੍ਰੀਮਦ ਭਾਗਵਤ ਕਥਾ ਦਾ ਆਯੋਜਨ

ਐਸ ਏ ਐਸ ਨਗਰ, 14 ਅਪ੍ਰੈਲ- ਪ੍ਰਾਚੀਨ ਸ੍ਰੀ ਸ਼ਿਵ ਮੰਦਿਰ ਫੇਜ਼ 1 ਮੁਹਾਲੀ ਦੇ ਸਥਾਪਨਾ ਦਿਵਸ ਦੇ ਸਬੰਧ ਵਿੱਚ 12 ਤੋਂ 19 ਅਪ੍ਰੈਲ ਤੱਕ ਸ੍ਰੀਮਦ ਭਾਗਵਤ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੇ ਪੀ ਸਹਿਗਲ ਨੇ ਦੱਸਿਆ ਕਿ ਸ੍ਰੀ ਭਗਵਾਨ ਮਈਆ ਜੀ (ਵਰਿੰਦਾਵਨ ਵਾਲੇ) ਵੱਲੋਂ ਸ੍ਰੀਮਦ ਭਾਗਵਤ ਕਥਾ ਕੀਤੀ ਜਾ ਰਹੀ ਹੈ। ਉਪਰੰਤ ਭੰਡਾਰੇ ਦਾ ਆਯੋਜਨ ਕੀਤਾ ਜਾ ਰਿਹਾ ਹੈ। 19 ਅਪ੍ਰੈਲ ਨੂੰ ਸਵੇਰੇ 9 ਵਜੇ ਹਵਨ ਤੋਂ ਬਾਅਦ ਕਥਾ ਹੋਵੇਗੀ। ਉਪਰੰਤ ਭੰਡਾਰੇ ਦਾ ਆਯੋਜਨ ਹੋਵੇਗਾ।

ਐਸ ਏ ਐਸ ਨਗਰ, 14 ਅਪ੍ਰੈਲ- ਪ੍ਰਾਚੀਨ ਸ੍ਰੀ ਸ਼ਿਵ ਮੰਦਿਰ ਫੇਜ਼ 1 ਮੁਹਾਲੀ ਦੇ ਸਥਾਪਨਾ ਦਿਵਸ ਦੇ ਸਬੰਧ ਵਿੱਚ 12 ਤੋਂ 19 ਅਪ੍ਰੈਲ ਤੱਕ ਸ੍ਰੀਮਦ ਭਾਗਵਤ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜੇ ਪੀ ਸਹਿਗਲ ਨੇ ਦੱਸਿਆ ਕਿ ਸ੍ਰੀ ਭਗਵਾਨ ਮਈਆ ਜੀ (ਵਰਿੰਦਾਵਨ ਵਾਲੇ) ਵੱਲੋਂ ਸ੍ਰੀਮਦ ਭਾਗਵਤ ਕਥਾ ਕੀਤੀ ਜਾ ਰਹੀ ਹੈ। ਉਪਰੰਤ ਭੰਡਾਰੇ ਦਾ ਆਯੋਜਨ ਕੀਤਾ ਜਾ ਰਿਹਾ ਹੈ। 19 ਅਪ੍ਰੈਲ ਨੂੰ ਸਵੇਰੇ 9 ਵਜੇ ਹਵਨ ਤੋਂ ਬਾਅਦ ਕਥਾ ਹੋਵੇਗੀ। ਉਪਰੰਤ ਭੰਡਾਰੇ ਦਾ ਆਯੋਜਨ ਹੋਵੇਗਾ।
ਉਨ੍ਹਾਂ ਦੱਸਿਆ ਕਿ 19 ਅਪ੍ਰੈਲ ਨੂੰ ਮੁਫਤ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ ਜਿਸ ਵਿੱਚ ਜੇ ਪੀ ਆਈ ਹਸਪਤਾਲ, ਡਾਕਟਰ ਅਗਰਵਾਲ ਆਈ ਹਸਪਤਾਲ, ਲਿਵਾਸਾ ਮਲਟੀ ਸਪੈਸ਼ਲਿਸਟ ਹਸਪਤਾਲ ਅਤੇ ਮੰਦਰ ਦੇ ਡਾਕਟਰ ਮੁਫਤ ਸੇਵਾ ਦੇਣਗੇ ਅਤੇ ਟੈਸਟ ਵੀ ਮੁਫਤ ਕੀਤੇ ਜਾਣਗੇ।