ਸੈਕਟਰ 49 ਦੇ ਪਾਰਕ ਵਿੱਚ ਪੌਦੇ ਲਗਾਏ
ਐਸ ਏ ਐਸ ਨਗਰ, 14 ਅਪ੍ਰੈਲ-ਮੁਹਾਲੀ ਲਾਇਨਜ਼ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਕੇ ਕੇ ਅਗਰਵਾਲ ਵੱਲੋਂ ਅੱਜ ਸੈਕਟਰ 49 ਦੇ ਪਾਰਕ ਵਿੱਚ ਪੌਦੇ ਲਗਾਏ ਗਏ। ਇਸ ਸਮੇਂ ਉਨ੍ਹਾਂ ਦੇ ਨਾਲ ਪੰਥਕ ਆਗੂ ਸਰਦਾਰ ਅੰਮ੍ਰਿਤ ਸਿੰਘ ਰਤਨਗੜ੍ਹ, ਐਡਵੋਕੇਟ ਗਿਆਨ ਚੰਦ ਗਰਗ ਤੋਂ ਇਲਾਵਾ ਭਾਗ ਸਿੰਘ, ਰਵਿੰਦਰ ਸਿੰਘ, ਹਰਦੇਵ ਸਿੰਘ ਕਲੇਰ, ਬਿੰਕਰ ਸਿੰਘ, ਚਰਨ ਸਿੰਘ ਯਾਦਵ, ਰਣਦੀਪ ਰਾਣਾ ਹਾਜ਼ਰ ਸਨ।

ਇਸ ਮੌਕੇ ਸ੍ਰੀ ਕੇ ਕੇ ਅਗਰਵਾਲ ਨੇ ਕਿਹਾ ਕਿ ਵਾਤਾਵਰਣ ਨੂੰ ਸੰਭਾਲਣਾ ਵਕਤ ਦੀ ਲੋੜ ਹੈ। ਇਸ ਦੇ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਇਸਦੇ ਨਾਲ ਹੀ ਉਨ੍ਹਾਂ ਨੇ ਪਿਛਲੇ ਸਾਲ ਲਾਏ ਰੁੱਖਾਂ ਦੀ ਸੰਭਾਲ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਨਵੇਂ ਪੌਦੇ ਲਾਉਣ ਨਾਲੋਂ ਵੱਧ ਜਰੂਰੀ ਹੈ ਪਿਛਲੇ ਸਾਲ ਲਾਏ ਪੌਦੇ ਠੀਕ ਤਰ੍ਹਾਂ ਵੱਧ ਫੁੱਲ ਸਕਣ ਤਾਂ ਕਿ ਵਾਤਾਵਰਨ ਨੂੰ ਵੱਧ ਤੋਂ ਵੱਧ ਸੰਭਾਲਿਆ ਜਾ ਸਕੇ।