ਨਸ਼ਾ ਪਰਿਵਾਰ ਅਤੇ ਸਮਾਜ ਦੋਵਾਂ ਨੂੰ ਬਰਬਾਦ ਕਰਦਾ ਹੈ :: ਚਮਨ ਸਿੰਘ

ਨਵਾਂਸ਼ਹਿਰ- ਅੱਜ ਵੈਸਾਖ ਮਹੀਨੇ ਦੀ ਸੰਕ੍ਰਾਂਤੀ ਦਾ ਪਵਿੱਤਰ ਦਿਹਾੜਾ ਅਤੇ ਖਾਲਸਾ ਪੰਥ ਦੀ ਸਥਾਪਨਾ ਰੈੱਡ ਕਰਾਸ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਰੇਲਵੇ ਰੋਡ, ਨਵਾਂਸ਼ਹਿਰ ਵਿਖੇ ਬਹੁਤ ਸ਼ਰਧਾ ਨਾਲ ਮਨਾਈ ਗਈ। ਇਸ ਮੌਕੇ 'ਤੇ, ਸਾਰਿਆਂ ਨੂੰ ਇਸ ਪਵਿੱਤਰ ਦਿਨ ਦੀ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ!

ਨਵਾਂਸ਼ਹਿਰ- ਅੱਜ ਵੈਸਾਖ ਮਹੀਨੇ ਦੀ ਸੰਕ੍ਰਾਂਤੀ ਦਾ ਪਵਿੱਤਰ ਦਿਹਾੜਾ ਅਤੇ ਖਾਲਸਾ ਪੰਥ ਦੀ ਸਥਾਪਨਾ ਰੈੱਡ ਕਰਾਸ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਰੇਲਵੇ ਰੋਡ, ਨਵਾਂਸ਼ਹਿਰ ਵਿਖੇ ਬਹੁਤ ਸ਼ਰਧਾ ਨਾਲ ਮਨਾਈ ਗਈ। ਇਸ ਮੌਕੇ 'ਤੇ, ਸਾਰਿਆਂ ਨੂੰ ਇਸ ਪਵਿੱਤਰ ਦਿਨ ਦੀ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ! 
ਇਸ ਮੌਕੇ ਭਾਈ ਗੁਰਮੇਲ ਸਿੰਘ ਗੜ੍ਹਸ਼ੰਕਰ ਜੀ ਨੇ ਬਾਰ੍ਹਾਂ ਮਹੀਨੇ ਦਾ ਪਾਠ ਕੀਤਾ ਅਤੇ ਅਰਦਾਸ ਕੀਤੀ। ਸੈਂਟਰ ਵਿੱਚ ਦਾਖਲ ਮਰੀਜ਼ਾਂ ਨੂੰ ਵਾਹਿਗੁਰੂ ਦਾ ਸ਼ਰਨ ਲੈ ਕੇ ਨਸ਼ਾ ਛੱਡਣ ਦੀ ਅਪੀਲ ਕੀਤੀ! ਇਸ ਮੌਕੇ ਤੇ ਰੈੱਡ ਕਰਾਸ ਸੈਂਟਰ ਦੇ ਡਾਇਰੈਕਟਰ ਚਮਨ ਸਿੰਘ ਨੇ ਸੈਂਟਰ ਵਿੱਚ ਦਾਖਲ ਮੁੰਡਿਆਂ ਨੂੰ ਨਸ਼ਾ ਛੱਡਣ ਲਈ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਨਸ਼ਾ ਇੱਕ ਬਹੁਤ ਹੀ ਬੁਰੀ ਆਦਤ ਹੈ! ਨਸ਼ੇ ਕਰਨ ਵਾਲਾ ਵਿਅਕਤੀ ਆਪਣੇ ਆਪ ਨੂੰ ਬਰਬਾਦ ਕਰ ਲੈਂਦਾ ਹੈ! ਪਰ ਇਹ ਸਿਰਫ਼ ਆਪਣਾ ਹੀ ਨਹੀਂ ਸਗੋਂ ਆਪਣੇ ਪਰਿਵਾਰ ਅਤੇ ਸਮਾਜ ਦਾ ਵੀ ਨੁਕਸਾਨ ਕਰਦਾ ਹੈ! 
ਇਸ ਮੌਕੇ ਸਮਾਜ ਸੇਵਕ ਰਤਨ ਕੁਮਾਰ ਜੈਨ ਅਤੇ ਗੁਰਚਰਨ ਸਿੰਘ ਬਸਿਆਲਾ ਨੇ ਸਾਰੇ ਮਰੀਜ਼ਾਂ ਨੂੰ ਸੈਂਟਰ ਤੋਂ ਛੁੱਟੀ ਮਿਲਣ ਤੋਂ ਬਾਅਦ ਬੁਰੀ ਸੰਗਤ ਤੋਂ ਬਚਣ ਦੀ ਅਪੀਲ ਕੀਤੀ। ਅਤੇ ਨਸ਼ਾ ਛੱਡਣ ਲਈ ਆਪਣੇ ਮਨ ਵਿੱਚ ਦ੍ਰਿੜ ਸੰਕਲਪ ਕਰਨ ਦੀ ਅਪੀਲ ਕੀਤੀ। ਇਸ ਮੌਕੇ ਵਾਸੂਦੇਵ ਪ੍ਰਦੇਸੀ ਅਤੇ ਦੇਸ਼ਰਾਜ ਬਾਲੀ ਨੇ ਕਿਹਾ ਕਿ ਇਸ ਕੇਂਦਰ ਵਿੱਚ ਦਾਖਲ ਮਰੀਜ਼ਾਂ ਨੂੰ ਨਸ਼ਾ ਛੁਡਾਉਣ ਲਈ ਯਤਨ ਕੀਤੇ ਜਾਂਦੇ ਹਨ। ਅਤੇ ਮਰੀਜ਼ਾਂ ਲਈ ਭੋਜਨ ਅਤੇ ਦਵਾਈ ਦਾ ਪ੍ਰਬੰਧ ਕੇਂਦਰ ਦੁਆਰਾ ਕੀਤਾ ਜਾਂਦਾ ਹੈ। 
ਪ੍ਰਿੰਸੀਪਲ ਵਿਕਰਮਜੀਤ ਸਿੰਘ ਅਤੇ ਬਲਵਿੰਦਰ ਸਿੰਘ ਸੂਦ ਨੇ ਕਿਹਾ ਕਿ ਹੁਣ ਤੱਕ ਸੈਂਕੜੇ ਮੁੰਡੇ ਨਸ਼ਾ ਛੱਡ ਚੁੱਕੇ ਹਨ ਅਤੇ ਇਸ ਕੇਂਦਰ ਤੋਂ ਇਲਾਜ ਕਰਵਾ ਕੇ ਚੰਗੀ ਜ਼ਿੰਦਗੀ ਜੀ ਰਹੇ ਹਨ। ਸਮਾਜ ਸੇਵਕ ਸੁਭਾਸ਼ ਅਰੋੜਾ ਨੇ ਆਪਣੇ ਅੰਦਾਜ਼ ਵਿੱਚ ਨਸ਼ੇੜੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਮਨਜੀਤ ਸਿੰਘ, ਪ੍ਰਵੇਸ਼ ਕੁਮਾਰ, ਪ੍ਰਵੀਨ ਕੁਮਾਰੀ, ਕੋਮਲ ਮਰੀਜ਼ ਅਤੇ ਉਸ ਦੇ ਮਾਪੇ ਹਾਜ਼ਰ ਸਨ।