ਹੈਪੀ ਸਾਧੋਵਾਲ ਨੇ ਅਪਣੇ ਜਨਮ ਦਿਨ ਮੌਕੇ ਜ਼ਰੂਰਤਮੰਦ ਨੂੰ ਵੀਲ੍ਹ ਚੇਅਰ ਭੇਂਟ ਕਰਕੇ ਯਾਦਗਾਰ ਬਣਾਇਆ
ਗੜ੍ਹਸ਼ੰਕਰ 13 ਅਪ੍ਰੈਲ- ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ ਵੱਲੋਂ ਰਾਜੂ ਬ੍ਰਦਰਜ਼ ਵੈਲਫੇਅਰ ਸੁਸਾਇਟੀ ਯੂ.ਕੇ-ਪੰਜਾਬ ਦੇ ਵਿਸ਼ੇਸ਼ ਸਹਿਯੋਗ ਨਾਲ ਅੱਜ ਸ਼ਹੀਦ-ਏ-ਆਜਮ ਸ. ਭਗਤ ਸਿੰਘ ਦੇ ਸਮਾਰਕ ਵਿਖੇ ਹੈਪੀ ਸਾਧੋਵਾਲ ਦੇ ਜਨਮ ਦਿਨ ਮੌਕੇ ਜ਼ਰੂਰਤਮੰਦ ਬਲਿਹਾਰ ਸਿੰਘ ਨੂੰ ਵੀਲ ਚੇਅਰ ਭੇਟ ਕੀਤੀ ਗਈ।

ਇਸ ਮੌਕੇ ਟਰੱਸਟ ਦੇ ਪ੍ਰਧਾਨ ਦਰਸ਼ਨ ਸਿੰਘ ਮੱਟੂ ਅਤੇ ਚੇਅਰਪਰਸਨ ਬੀਬੀ ਸੁਭਾਸ਼ ਮੱਟੂ ਨੇ ਦੱਸਿਆ ਕਿ ਯੂਕੇ ਵਿੱਚ ਬ੍ਰਿਟਿਸ਼ ਇੰਮਪਾਇਰ ਆਫਿਸਰ ਵਜੋਂ ਤੈਨਾਤ ਡਾਕਟਰ ਅਮਰਜੀਤ ਰਾਜੂ ਵੱਲੋਂ ਅਪਣੇ ਭਰਾ ਹੈਪੀ ਸਾਧੋਵਾਲ ਦੇ ਜਨਮ ਦਿਨ ਮੌਕੇ ਵੀਲ ਚੇਅਰ ਭੇਂਟ ਕਰਕੇ ਹੈਪੀ ਸਾਧੋਵਾਲ ਦੇ ਜਨਮ ਦਿਨ ਨੂੰ ਯਾਦਗਾਰ ਬਣਾਇਆ।
ਇਸ ਮੌਕੇ ਦਰਸ਼ਨ ਸਿੰਘ ਮੱਟੂ ਨੇ ਰਾਜੂ ਪਰਿਵਾਰ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਦਰਸ਼ਨ ਸਿੰਘ ਮੱਟੂ, ਬੀਬੀ ਸੁਭਾਸ਼ ਮੱਟੂ, ਹੈਪੀ ਸਾਧੋਵਾਲ, ਡਾਕਟਰ ਲਖਵਿੰਦਰ ਲੱਕੀ, ਰੋਕੀ ਪਹਿਲਵਾਨ, ਰਣਜੀਤ ਬੰਗਾ, ਅਮਰਜੀਤ ਸਿੰਘ, ਰਜਿੰਦਰ ਸਰਪੰਚ ਅਤੇ ਪ੍ਰੀਤ ਪਾਰੋਵਾਲ ਆਦਿ ਹਾਜ਼ਰ ਸਨ।