ਖਾਲਸਾ ਪੰਥ ਦੇ ਸਿਰਜਨਹਾਰ ਦਸ਼ਮੇਸ਼ ਪਿਤਾ ਜੀ ਦੁਆਰਾ ਬਖਸੇ ਗਿਆਨ ਸਦਕਾ ਹੀ ਮੌਜੂਦਾ ਜਾਬਰ ਹਾਕਮਾਂ ਦਾ ਹੰਕਾਰ ਚੂਰ ਕੀਤਾ ਜਾ ਸਕਦੈ-ਤਲਵਿੰਦਰ ਹੀਰ

ਹੁਸ਼ਿਆਰਪੁਰ- ਇਤਿਹਾਸ ਗਵਾਹ ਹੈ ਕਿ ਜਾਬਰ ਹਾਕਮਾਂ ਦਾ ਹੰਕਾਰ ਗਿਆਨ ਦੀ ਤਲਵਾਰ ਨਾਲ ਹੀ ਤੋੜਿਆ ਜਾਂਦਾ ਰਿਹਾ ਹੈ।ਹੋਸ਼ ਤੇ ਜੋਸ਼ ਦੇ ਸਹੀ ਮੇਲ ਨਾਲ ਹਰ ਮੈਦਾਨ ਫਤਹਿ ਕੀਤਾ ਜਾ ਸਕਦੈ।ਲੋਕ ਸ਼ਕਤੀ ਨੂੰ ਧੋਖੇਬਾਜ਼ ਸਰਕਾਰਾਂ ਜਿੰਨਾ ਮਰਜ਼ੀ ਦਬਾਉਣ ਓੜਕ ਨੂੰ ਸਿਰ ਨਿਵਾਉਂਦੀਆਂ ਰਹੀਆਂ ਨੇ।ਸਾਰੀਆਂ ਮੁਸੀਬਤਾਂ ਤੇ ਅੱਜ ਤੱਕ ਖਾਧੀਆਂ ਮਾਰਾਂ ਬਾਰੇ ਇਕੱਠੇ ਹੋ ਕੇ ਇਕਾਂਤ ਵਿੱਚ ਬਹਿ ਸੋਚ ਵਿਚਾਰ ਕਰਨ ਦੀ ਲੋੜ ਹੈ।

ਹੁਸ਼ਿਆਰਪੁਰ- ਇਤਿਹਾਸ ਗਵਾਹ ਹੈ ਕਿ ਜਾਬਰ ਹਾਕਮਾਂ ਦਾ ਹੰਕਾਰ ਗਿਆਨ ਦੀ ਤਲਵਾਰ ਨਾਲ ਹੀ ਤੋੜਿਆ ਜਾਂਦਾ ਰਿਹਾ ਹੈ।ਹੋਸ਼ ਤੇ ਜੋਸ਼ ਦੇ ਸਹੀ ਮੇਲ ਨਾਲ ਹਰ ਮੈਦਾਨ ਫਤਹਿ ਕੀਤਾ ਜਾ ਸਕਦੈ।ਲੋਕ ਸ਼ਕਤੀ ਨੂੰ ਧੋਖੇਬਾਜ਼ ਸਰਕਾਰਾਂ ਜਿੰਨਾ ਮਰਜ਼ੀ ਦਬਾਉਣ ਓੜਕ ਨੂੰ ਸਿਰ ਨਿਵਾਉਂਦੀਆਂ ਰਹੀਆਂ ਨੇ।ਸਾਰੀਆਂ ਮੁਸੀਬਤਾਂ ਤੇ ਅੱਜ ਤੱਕ ਖਾਧੀਆਂ ਮਾਰਾਂ ਬਾਰੇ ਇਕੱਠੇ ਹੋ ਕੇ ਇਕਾਂਤ ਵਿੱਚ ਬਹਿ ਸੋਚ ਵਿਚਾਰ ਕਰਨ ਦੀ ਲੋੜ ਹੈ।
ਪੰਜਾਬ ਦੀ ਹਰਿਆਲੀ ਤੇ ਖੁਸ਼ਹਾਲੀ ਤਬਾਹ ਕਰਨ ਵਾਲੇ ਆਪਣੇ ਗ਼ਦਾਰ ਆਗੂਆਂ ਦੀ ਸਹੀ ਨਿਸ਼ਾਨਦੇਹੀ ਕਰਨੀ ਪਵੇਗੀ।ਜਦੋਂ ਰਾਜੇ ਕਸਾਈ ਤੇ ਉਨ੍ਹਾਂ ਦੇ ਅਹਿਲਕਾਰ ਕੁੱਤੇ ਹੋ ਜਾਣ ਤਾਂ ਪਾਪ ਤੇ ਜ਼ੁਲਮ ਦੇ ਟਾਕਰੇ ਲਈ ਬਾਬੇ ਨਾਨਕ ਦੇ ਵਾਰਿਸ ਕਿਰਤੀਆਂ ਨੂੰ ਅੱਗੇ ਆਉਣਾਂ ਪੈਂਦੇ।ਜਨਮਾਂ ਤੋਂ ਕਿਰਤ ਤੇ ਪੈਂਦੀ ਆ ਰਹੀ ਡਕੈਤੀ ਨੂੰ ਬੰਨ ਮਾਰਨ ਲਈ ਸਾਂਝੇ ਸੰਘਰਸਾਂ ਦੀ ਲੋੜ ਹੈ।ਦੇਸ਼ ਸਮੇਤ ਸਮੁੱਚੇ ਸੰਸਾਰ ਦੀ ਰਾਜਨੀਤੀ ਬੇਥਾਹ ਪਾਗ਼ਲ ਹੋ ਚੁੱਕੀ ਹੈ।ਨਿਆਂ ਤੇ ਸੱਚ ਅਲੋਪ ਹੋ ਚੁੱਕੇ ਹਨ।ਚੁਫ਼ੇਰੇ ਆਰਥਿਕ ਤੇ ਸਮਾਜਿਕ ਬੁਰਾਈਆਂ ਦੀ ਭਰਮਾਰ ਹੈ।ਵਿਦੇਸ਼ੀ ਜਾਬਰ ਹੁਕਮਰਾਨਾਂ ਨਾਲੋਂ ਆਪਣੇ ਦੇਸੀ ਕਿਤੇ ਵੱਧ ਖ਼ਤਰਨਾਕ ਤੇ ਲੁਟੇਰੇ ਸਾਬਤ ਹੋਏ ਹਨ।
ਹੱਡ ਖੜਕਦੇ ਪੰਜਾਬੀਆਂ ਦਾ ਲਹੂ ਕੇਵਲ ਚੂਸਿਆ ਨਹੀਂ ਜਾ ਰਿਹਾ ਸਗੋਂ ਉਸ ਵਿੱਚ ਫੁੱਟ ਦਾ ਜ਼ਹਿਰ ਘੋਲ ਕੇ ਭਰਾ ਮਾਰੂ ਜੰਗ ਵੱਲ ਤੋਰਿਆ ਜਾ ਰਿਹਾ ਹੈ।ਪੰਜਾਬੀਆਂ ਨੂੰ ਜੋ ਵੀ ਆਗੂ ਮਿਲਿਆ ਸਿਰੇ ਦਾ ਠੱਗ ਤੇ ਗ਼ਦਾਰ ਮਿਲਿਆ।ਬੇੜੀ ਡੋਬ ਮਲਾਹਾਂ ਤੇ ਅੰਨਾ ਯਕੀਨ ਕਰਕੇ ਅਸੀਂ ਪੰਜਾਬ ਦੀ ਬਰਬਾਦੀ ਦੇ ਭਾਗੀਦਾਰ ਬਣ ਗਏ।ਅੱਜ ਅਸੀਂ ਆਪਣੇਂ ਦੇਸ਼ ਤੇ ਸੂਬੇ 'ਚ ਬੇਇੱਜ਼ਤੀ ਦੀ ਜੂਨ ਹੰਢਾ ਰਹੇ ਹਾਂ।ਪੰਜਾਬ ਦਾ ਇਤਿਹਾਸ ਮਹਾਨ ਸ਼ਹੀਦਾਂ ਦੇ ਲ਼ਹੂ ਨਾਲ ਲਿਖਿਆ ਗਿਆ ਸੀ ਪਰ ਗ਼ਦਾਰ ਆਗੂਆਂ ਦਾ ਸਮੇਂ ਸਿਰ ਸਿਆਪਾ ਨਾ ਕਰਨ ਕਰਕੇ ਅੱਜ ਅਸੀਂ ਕੱਖੋਂ ਹੌਲੇ ਹੋਏ ਫਿਰਦੇ ਹਾਂ‌।ਨਸਿਆਂ ਤੇ ਕੁਰੀਤੀਆਂ ਚ ਗਰਕਦੀ ਜਵਾਨੀ ਨੂੰ ਬਚਾਉਣ ਲਈ ਆਓ ਸਾਰੇ ਇਕੱਠੇ ਹੋ ਕੇ ਹੰਭਲਾ ਮਾਰੀਏ।ਉਨਾਂ ਦੀ ਤਨ ਮਨ ਧਨ ਨਾਲ ਹਰ ਤਰਾਂ ਮੱਦਦ ਕਰੀਏ ਤੇ ਡੁੱਬਦਾ ਪੰਜਾਬ ਬਚਾਈਏ।
ਸਾਰੇ ਵਖਰੇਵੇਂ ਭੁੱਲ ਕੇ ਆਪਣੀ ਕੌਮੀ ਵਿਰਾਸਤ ਨੂੰ ਬਚਾਈਏ।ਹਜਾਰਾਂ ਕੁਰਬਾਨੀਆਂ ਦੇਣ ਦੇ ਬਾਵਜੂਦ ਅਸੀਂ ਗ਼ਦਾਰ ਆਗੂਆਂ ਦੀ ਨਲਾਇਕੀ ਕਾਰਨ ਖੋਟੀ ਦੁਆਨੀ ਦੇ ਨਹੀਂ ਰਹੇ‌।ਅਸੀਂ ਪੰਜਾਬੀਅਤ ਤੇ ਭਾਰਤੀਅਤ ਨਾਲ ਇਕ ਜਾਨ ਬੱਝੇ ਹਾਂ।ਪਰ ਜੇ ਕੋਈ ਹਾਕਮ ਕੂੜ ਨੀਤੀ ਨਾਲ ਸਾਡੀ ਅਣਖ ਤੇ ਹੋਂਦ ਨੂੰ ਖ਼ਤਮ ਕਰਨਾ ਚਾਹੇਗਾ ਤਾਂ ਉਸ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ।ਅਸੀਂ ਦੇਸ਼ ਦੀ ਖੁਸ਼ਹਾਲੀ,ਅਮਨ ਸ਼ਾਂਤੀ ਤੇ ਸਰਬੱਤ ਦੇ ਭਲੇ ਲਈ ਸਰਬੰਸਦਾਨੀ ਦਸਮੇਸ਼ ਪਿਤਾ ਜੀ ਦੇ ਦਰਸਾਏ ਮਾਰਗ ਤੇ ਚੱਲਦਿਆਂ ਉਨਾਂ ਦੇ ਆਸ਼ੀਰਵਾਦ ਸਦਕਾ ਆਪਣਾਂ ਸਭ ਕੁੱਝ ਕੁਰਬਾਨ ਕਰਨ ਲਈ ਤਿਆਰ ਹਾਂ।ਆਪਣਿਆਂ ਪੁਰਖਿਆਂ ਦਾ ਪੰਜਾਬ ਜਿਊਂਦਾ ਰੱਖਣ ਲਈ ਅਸੀਂ ਖਾਲਸਾ ਪੰਥ ਦੇ ਸਾਜਨਾ ਦਿਵਸ ਤੇ ਜ਼ਬਰ ਵਿਰੁੱਧ ਡੱਟ ਕੇ ਲੜਨ ਦਾ ਐਲਾਨ ਕਰਦੇ ਹਾਂ ਅਤੇ ਖਾਲਸਾ ਪੰਥ ਦੇ ਸਿਰਜਨਹਾਰ ਦਸ਼ਮੇਸ਼ ਪਿਤਾ ਜੀ ਪਾਸੋਂ ਚੰਗੇ ਕੰਮ ਕਰਨ ਲਈ ਬਲ ਤੇ ਬੁੱਧ ਮੰਗਦੇ ਹਾਂ।
ਦੇਸ਼ ਤੇ ਸੂਬੇ ਦੇ ਹਾਕਮਾਂ ਨੂੰ ਪੰਜਾਬ ਨਾਲ ਧੱਕਾ ਕਰਨ ਤੋਂ ਬਾਜ਼ ਆਉਂਣ ਨਹੀਂ ਤਾਂ ਸਿੱਟੇ ਭੁਗਤਣ ਦੀ ਚਿਤਾਵਨੀ ਵੀ ਦੇਂਦੇ ਹਾਂ।ਸਾਡੇ ਗੁਰੂਆਂ ਦੀ ਸਾਨੂੰ ਇਹੀ ਸਿੱਖਿਆ ਹੈ ਕਿ ਨਾ ਜੁਲਮ  ਕਰਨਾ ਹੈ ਤੇ ਨਾ ਹੀ ਜ਼ੁਲਮ ਸਹਿਣਾ ਹੈ।ਆਪਣੇਂ ਹੱਕਾਂ ਦੀ ਰਖਵਾਲੀ ਕਰਨੀ ਹੈ ਤੇ ਹਮੇਸ਼ਾ ਸਚਾਈ ਦੇ ਮਾਰਗ ਤੇ ਚੱਲਦਿਆਂ ਦੇਸ਼ ਕੌਮ ਦੀ ਸੇਵਾ ਕਰਨੀ ਹੈ।