ਇਕ ਵਿਅਕਤੀ ਦੁਆਰਾ ਦਾਨ ਕੀਤੀਆਂ ਗਈਆਂ ਅੱਖਾਂ ਨਾਲ ਦੋ ਹਨੇਰੀ ਜ਼ਿੰਦਗੀਆਂ ਨੂੰ ਮਿਲਦੀ ਹੈ ਰੋਸ਼ਨੀ: ਸੰਜੀਵ ਅਰੋੜਾ

ਹੁਸ਼ਿਆਰਪੁਰ- ਰੋਟਰੀ ਆਈ ਬੈਂਕ ਅਤੇ ਕੋਰਨੀਆ ਟ੍ਰਾਂਸਪਲਾਂਟ ਸੁਸਾਇਟੀ ਵਲੋਂ ਪ੍ਰਧਾਨ ਅਤੇ ਪ੍ਰਮੁੱਖ ਸਮਾਜ ਸੇਵੀ ਸੰਜੀਵ ਅਰੋੜਾ ਦੀ ਸਰਪਰਸਤੀ ਵਿੱਚ ਨੇਤਰਦਾਨ ਜਾਗਰੂਕਤਾ ਕੈਂਪ ਦਾ ਆਯੋਜਨ ਗੁਰੂ ਨਾਨਕ ਦੇਵ ਕਾਲਜ ਆਫ ਐਜੁਕੇਸ਼ਨ ਡੱਲੇਵਾਲ ਵਿਖੇ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਵਾਈਜ਼ ਪ੍ਰਿੰਸੀਪਲ ਮੈਡਮ ਪੁਸ਼ਪਿੰਦਰ ਕੌਰ ਨੇ ਕੀਤੀ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਸੁਸਾਇਟੀ ਦੇ ਚੇਅਰਮੈਨ ਜੇ.ਬੀ.ਬਹਿਲ ਮੌਜੂਦ ਸਨ।

ਹੁਸ਼ਿਆਰਪੁਰ- ਰੋਟਰੀ ਆਈ ਬੈਂਕ ਅਤੇ ਕੋਰਨੀਆ ਟ੍ਰਾਂਸਪਲਾਂਟ ਸੁਸਾਇਟੀ ਵਲੋਂ ਪ੍ਰਧਾਨ ਅਤੇ ਪ੍ਰਮੁੱਖ ਸਮਾਜ ਸੇਵੀ ਸੰਜੀਵ ਅਰੋੜਾ ਦੀ ਸਰਪਰਸਤੀ ਵਿੱਚ ਨੇਤਰਦਾਨ ਜਾਗਰੂਕਤਾ ਕੈਂਪ ਦਾ ਆਯੋਜਨ ਗੁਰੂ ਨਾਨਕ ਦੇਵ ਕਾਲਜ ਆਫ ਐਜੁਕੇਸ਼ਨ ਡੱਲੇਵਾਲ ਵਿਖੇ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਵਾਈਜ਼ ਪ੍ਰਿੰਸੀਪਲ ਮੈਡਮ ਪੁਸ਼ਪਿੰਦਰ ਕੌਰ ਨੇ ਕੀਤੀ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਸੁਸਾਇਟੀ ਦੇ ਚੇਅਰਮੈਨ ਜੇ.ਬੀ.ਬਹਿਲ ਮੌਜੂਦ ਸਨ।
ਇਸ ਮੌਕੇ ਤੇ ਵਿਦਿਆਰਥੀਆਂ ਅਤੇ ਸਟਾਫ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਸੰਜੀਵ ਅਰੋੜਾ ਨੇ ਨੇਤਰਦਾਨ ਕਰਨ ਅਤੇ ਮਰਨ ਤੋਂ ਬਾਅਦ ਨੇਤਰਦਾਨ ਲੈਣ ਦੀ ਪ੍ਰਕਿਰਿਆ ਤੋਂ ਜਾਣੂ ਕਰਵਾਉਂਦੇ ਹੋਏ ਕਿਹਾ ਕਿਹਾ ਕਿ ਜੇਕਰ ਤੁਹਾਡੇ ਕਿਸੀ ਆਪਣੇ ਪਿਆਰੇ ਦੀ ਮੌਤ ਹੁੰਦੀ ਹੈ ਤਾਂ ਤੁਸੀਂ ਸੁਸਾਇਟੀ ਦੇ ਕਿਸੀ ਵੀ ਮੈਂਬਰ ਨੂੰ ਸਿਰਫ ਕਾੱਲ ਕਰਨੀ ਹੁੰਦੀ ਹੈ, ਸੁਸਾਇਟੀ ਦੇ ਮੈਂਬਰ, ਮਾਹਿਰ ਡਾਕਟਰ ਉਨ੍ਹਾਂ ਦੀ ਟੀਮ ਨੂੰ ਲੈ ਕੇ ਤੁਹਾਡੇ ਘਰ ਪਹੁੰਚ ਜਾਣਗੇ, ਜਿੱਥੇ ਮੌਤ ਹੋਈ ਹੈ ਅਤੇ ਅੱਖ ਲੈਣ ਦੀ ਪ੍ਰਕਿਰਿਆ ਨੂੰ ਕੇਵਲ 15-20 ਮਿੰਟ ਦੇ ਅੰਦਰ ਪੂਰਾ ਕਰ ਲਿਆ ਜਾਂਦਾ ਹੈ ਜਿਸ ਨਾਲ ਚਿਹਰੇ ਤੇ ਵੀ ਕੋਈ ਫਰਕ ਨਹੀਂ ਪੈਂਦਾ। ਸ਼੍ਰੀ ਅਰੋੜਾ ਨੇ ਦੱਸਿਆ ਕਿ ਅੱਖਾਂ 6-10 ਘੰਟੇ ਦੇ ਅੰਦਰ ਦਾਨ ਕੀਤੀਆਂ ਜਾ ਸਕਦੀਆ ਹਨ ਅਤੇ ਇਕ ਵਿਅਕਤੀ ਦੁਆਰਾ ਦਾਨ ਕੀਤੀਆਂ ਗਈਆਂ ਅੱਖਾਂ ਨਾਲ ਦੋ ਵਿਅਕਤੀਆਂ ਦੀ ਹਨੇਰੀ ਜ਼ਿੰਦਗੀ ਨੂੰ ਰੋਸ਼ਨੀ ਮਿਲਦੀ ਹੈ। ਅਰੋੜਾ ਨੇ ਵਿਦਿਆਰਥੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਘਰ ਜਾ ਕੇ ਆਪਣੇ ਮਾਤਾ-ਪਿਤਾ ਦੇ ਨਾਲ-ਨਾਲ ਮੁਹੱਲੇ ਵਾਲਿਆਂ ਨੂੰ ਵੀ ਨੇਤਰਦਾਨ ਦੇ ਪ੍ਰਤੀ ਜਾਗਰੂਕ ਕਰਨ ਅਤੇ ਪੁੰਨ ਦੇ ਭਾਗੀ ਬਣਨ। ਉਨ੍ਹਾਂ ਨੇ ਕਿਹਾ ਕਿ ਜਿਸ ਵਿਅਕਤੀ ਨੇ ਨੇਤਰਦਾਨ ਸਹੁੰ ਪੱਤਰ ਨਹੀਂ ਭਰਿਆ ਉਹ ਵੀ ਨੇਤਰਦਾਨ ਕਰ ਸਕਦਾ ਹੈ।
ਚੇਅਰਮੈਨ ਜੇ.ਬੀ.ਬਹਿਲ ਨੇ ਨਵੇਂ ਬਣੇ ਡਰਾਈਵਿੰਗ ਕਾਨੂੰਨ ਦੇ ਸਬੰਧ ਵਿੱਚ ਜਾਗਰੂਕ ਕਰਦੇ ਹੋਏ ਕਿਹਾ ਕਿ ਯੂਰਪ ਦੇਸ਼ ਵਿੱਚ ਜਦੋਂ ਵੀ ਕੋਈ ਵਿਅਕਤੀ ਡਰਾਈਵਿੰਗ ਲਾਇਸੈਂਸ ਅਪਲਾਈ ਕਰਦਾ ਸੀ ਤਾਂ ਉਸ ਨੂੰ ਉਥੇ ਬਣੇ ਨਵੇਂ ਕਾਨੂੰਨ ਦੇ ਮੁਤਾਬਿਕ ਆਰਗਨ ਡੋਨੇਸ਼ਨ ਦਾ ਕਾੱਲਮ ਭਰਨਾ ਜ਼ਰੂਰੀ ਹੁੰਦਾ ਸੀ। ਉਸ ਦੀ ਤਰਜ ਤੇ ਰੋਟਰੀ ਆਈ ਬੈਂਕ ਦੇ ਯਤਨਾ ਨਾਲ ਭਾਰਤ ਦੇਸ਼ ਵਿੱਚ ਵੀ ਇਹ ਕਾਨੂੰਨ ਲਾਗੂ ਹੋ ਚੁੱਕਾ ਹੈ। ਸ਼੍ਰੀ ਬਹਿਲ ਨੇ ਵਿਦਿਆਰਥੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਜਦੋਂ ਵੀ ਆਪਣੇ ਡਰਾਈਵਿੰਗ ਲਾਇਸੈਂਸ ਬਣਵਾਉਣ ਜਾ ਰਿਨਿਊ ਕਰਵਾਉਣ ਤਾਂ ਆਰਗਨ ਡੋਨੇਸ਼ਨ ਦਾ ਕਾਲਮ ਜ਼ਰੂਰ ਭਰਨ ਅਤੇ ‘‘ਹਾਂ`` ਵਿੱਚ ਆਪਣੀ ਸਹਿਮਤੀ ਦੇਣ ਤਾਂਕਿ ਉਹ ਵੀ ਇਸ ਪੁੰਨ ਦੇ ਕੰਮ ਵਿੱਚ ਭਾਗੀਦਾਰ ਬਣ ਸਕਣ। 
ਇਸ ਮੌਕੇ ਤੇ ਸਕੱਤਰ ਪ੍ਰਿੰਸੀਪਲ ਡੀ.ਕੇ.ਸ਼ਰਮਾ ਨੇ ਨੇਤਰਦਾਨ ਦੇ ਕਵਿਤਾ ਪੇਸ਼ ਕਰਕੇ ‘‘ਅੰਧਾ ਹੂੰ, ਪ੍ਰਕਾਸ਼ ਨਹੀ ਹੈ, ਧਰਤੀ ਤੋ ਹੈ ਆਕਾਸ਼ ਨਹੀਂ ਹੈ``, ਸਭ ਦਾ ਮਨ ਮੋਹ ਲਿਆ।
ਵਾਈਸ ਪ੍ਰਿੰਸੀਪਲ ਮੈਡਮ ਪੁਸ਼ਪਿੰਦਰ ਕੌਰ ਨੇ ਸੁਸਾਇਟੀ ਦੇ ਕਾਰਜਾ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਕਿਸੀ ਨੇਤਰਹੀਨ ਵਿਅਕਤੀ ਨੂੰ ਰੋਸ਼ਨੀ ਪ੍ਰਦਾਨ ਕਰਨਾ ਸਭ ਤੋਂ ਵੱਡਾ ਪੁੰਨ ਦਾ ਕਾਰਜ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਉਹ ਸਮੇਂ-ਸਮੇਂ ਤੇ ਵਿਦਿਆਰਥੀਆਂ ਅਤੇ ਸਟਾਫ ਨੂੰ ਨੇਤਰਦਾਨ ਸਬੰਧੀ ਜਾਗਰੂਕ ਕਰਦੇ ਰਹਿਣਗੇ ਤਾਂਕਿ ਦੇਸ਼ ਵਿਚੋਂ ਅੰਨ੍ਹੇਪਣ ਨੂੰ ਜਲਦੀ ਖਤਮ ਕਰਨ ਦਾ ਯਤਨ ਕੀਤਾ ਜਾ ਸਕੇ। ਇਸ ਮੌਕੇ ਤੇ ਪ੍ਰਿੰ.ਡੀ.ਕੇ.ਸ਼ਰਮਾ, ਵੀਨਾ ਚੋਪੜਾ, ਮਦਨ ਲਾਲ ਮਹਾਜਨ, ਜਸਵੀਰ ਕੰਵਰ, ਰੇਨੂੰ ਕੰਵਰ, ਕ੍ਰਿਸ਼ਨ ਕਿਸ਼ੋਰ, ਅਸ਼ਵਨੀ ਦੱਤਾ ਅਤੇ ਕਾਲਜ ਵਲੋਂ ਮੀਨਲ, ਅਮਨਦੀਪ ਕੌਰ, ਡਾ.ਮੋਨਿਕਾ ਮਹਾਜਨ, ਜਸਵੀਰ ਸੈਣੀ, ਪ੍ਰਿਯਾ, ਨੀਰੂ ਬਾਲਾ, ਮਨਿੰਦਰਜੀਤ ਕੌਰ, ਅਰੁਣ ਕੁਮਾਰ, ਕੁਲਦੀਪ ਕੌਰ, ਪ੍ਰਿਆ ਦੇਵੀ, ਨਿਤੀ ਰਾਣੀ, ਗੁਰਪ੍ਰੀਤ ਕੌਰ, ਕੁਲਵੰਤ ਕੌਰ, ਰੰਜੂ ਬਾਲ, ਰਮਨਦੀਪ ਕੌਰ, ਸੁਸ਼ਾਸਨ ਅਤੇ ਹੋਰ ਮੌਜੂਦ ਸਨ।