ਮਾਧਵੀ ਅਗਰਵਾਲ ਦਾ ਕਾਵਿ ਸੰਗ੍ਰਹਿ ਕਵਿਤਾ "ਹਮਾਰਾ ਸ਼ਿਤਿਜ" ਲੋਕ ਅਰਪਣ

ਜਲੰਧਰ- ਅਦਬੀ ਦੁਨੀਆ ਵਲੋਂ ਸ਼ਾਨਦਾਰ ਤੇ ਪ੍ਰਭਾਵਸ਼ੀਲ ਸਾਹਤਿਕ ਪ੍ਰੋਗਰਾਮ ਦਾ ਆਯੋਜਨ ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਖੇ ਕਰਕੇ ਹਿੰਦੀ ਦੀ ਪ੍ਰਸਿੱਧ ਕਵਿੱਤਰੀ ਮਾਧਵੀ ਅਗਰਵਾਲ ਦੀ ਤੀਜੀ ਪੁਸਤਕ ਅਤੇ ਦੂਜਾ ਕਾਵਿ ਸੰਗ੍ਰਹਿ ਕਵਿਤਾ ਹਮਾਰਾ ਸ਼ਿਤਿਜ ਦਾ ਲੋਕ ਅਰਪਣ ਪ੍ਰਧਾਨ ਜਗਦੀਸ਼ ਡਾਲਿਆ ਅਤੇ ਸਰਪ੍ਰਸਤ ਕੀਮਤੀ ਕੈਸਰ ਅਤੇ ਸੁਰਜੀਤ ਸਿੰਘ ਦੀ ਦੇਖ ਰੇਖ ਹੇਠ ਕੀਤਾ ਗਿਆ। ਅਦਬੀ ਦੁਨੀਆ ਦੇ ਪ੍ਰਧਾਨ ਜਗਦੀਸ਼ ਡਾਲਿਆ ਨੇ ਸਭ ਦਾ ਸਵਾਗਤ ਕਰਦਿਆਂ ਮਾਧਵੀ ਅੱਗਰਵਾਲ ਨੂੰ ਮੁਬਾਰਕਾਂ ਦਿੱਤੀਆਂ।

ਇਸ ਮੌਕੇ ਸੀਮਾ ਜੈਨ ਅਤੇ ਡਾ.ਰਾਮ ਮੂਰਤੀ ਨੇ ਮਾਧਵੀ ਅੱਗਰਵਾਲ ਦੇ ਕਾਵਿ ਸੰਗ੍ਰਹਿ ਕਵਿਤਾ ਹਮਾਰਾ ਸ਼ਿਤਿਜ ਬਾਰੇ ਸੰਖੇਪ ਵਿੱਚ ਮੁਕੰਮਲ ਜਾਣਕਾਰੀ ਸਾਂਝੀ ਕਰਦਿਆਂ ਉਸ ਦੀ ਕਵਿਤਾ ਦੇ ਕਈ ਰੰਗਾਂ ਬਾਰੇ ਚਾਨਣ ਪਾਇਆ। ਮਾਧਵੀ ਅੱਗਰਵਾਲ ਨੇ ਬੋਲਦਿਆਂ ਕਿਹਾ ਕਿ ਉਸ ਨੇ ਕਦੀ ਸੋਚਿਆ ਵੀ ਨਹੀਂ ਸੀ ਕਿ ਉਹ ਕਵਿਤਾ ਲਿਖੇਗੀ ਪਰ ਸਮੇਂ ਨੇ ਉਸ ਹੱਥ ਕਲ਼ਮ ਫੜਾ ਦਿੱਤੀ ਤੇ ਕਵਿਤਾ ਨੇ ਉਸ ਨੂੰ ਇਕ ਅਲੱਗ ਪਹਿਚਾਣ ਦਿੱਤੀ ਹੈ। ਉਸ ਨੇ ਆਪਣੇ ਜੀਵਨ ਸਾਥੀ ਅਤੇ  ਪਰਿਵਾਰਕ ਮੈਂਬਰਾਂ ਵਲੋਂ ਮਿਲਦੇ ਭਰਪੂਰ ਸਹਿਯੋਗ ਬਾਰੇ ਵੀ ਖੁੱਲ੍ਹ ਕੇ ਗੱਲ ਕੀਤੀ। 
ਮਾਧਵੀ ਅੱਗਰਵਾਲ ਨੇ ਆਪਣੇ ਕਾਵਿ ਸੰਗ੍ਰਹਿ ਚੋਂ ਆਪਣੀਆਂ ਕਵਿਤਾਵਾਂ ਦੀ ਵੀ ਸਾਂਝ ਪਾਈ। ਅਦਬੀ ਦੁਨੀਆ ਵਲੋਂ ਮਾਧਵੀ ਅਗਰਵਾਲ ਦੇ ਨਾਲ਼ ਨਾਲ਼ ਸੀਮਾ ਜੈਨ, ਡਾ.ਰਾਮ ਮੂਰਤੀ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ ਦੀ ਯਾਦ ਵਿੱਚ ਸ਼ਾਨਦਾਰ ਕਵੀ ਦਰਬਾਰ ਦਾ ਆਯੋਜਨ ਵੀ ਕੀਤਾ ਗਿਆ। 
ਜਿਸ ਵਿੱਚ ਪ੍ਰਧਾਨਗੀ ਮੰਡਲ ਦੇ ਨਾਲ ਨਾਲ ਕੀਮਤੀ ਕੈਸਰ, ਪਰਮਦਾਸ ਹੀਰ, ਮਿੱਤਰ ਮਨਜੀਤ ਸਿੰਘ, ਧਰਮਵੀਰ ਸਾਗਰ, ਗੁਰਦੀਪ ਸਿੰਘ ਸੈਣੀ, ਡਾ.ਵੀਣਾ ਵਿਜ ਉਦਿਤ, ਹਰਬੰਸ ਸਿੰਘ, ਪ੍ਰਿੰਸੀਪਲ ਪ੍ਰੋਮਿਲਾ ਅਰੋੜਾ, ਦੀਪਿਕਾ ਅਰੋੜਾ, ਪ੍ਰਵੀਨ ਗਗਨੇਜਾ, ਕੁਲਵਿੰਦਰ ਗਾਖਲ, ਜਸਪਾਲ ਸਿੰਘ ਜੀਰਵੀ, ਹਰਭਜਨ ਸਿੰਘ ਨਾਹਲ,ਹਰਜਿੰਦਰ ਸਿੰਘ ਜਿੰਦੀ,ਉਰਮਿਲਜੀਤ ਸਿੰਘ, ਤਰਸੇਮ ਜਲੰਧਰੀ, ਦਲਜੀਤ ਮਹਿਮੀ, ਪਵੀ ਟਿਵਾਣਾ, ਮਨੋਜ ਫਗਵਾੜਵੀ ਤੇ ਹੋਰ ਕਵੀਆਂ ਨੇ ਅਲਗ ਅਲਗ ਰੰਗਾਂ ਦੀਆਂ ਕਵਿਤਾਵਾਂ ਸੁਣਾ ਕੇ ਖ਼ੂਬ ਰੰਗ ਬੰਨ੍ਹਿਆ। ਮੰਚ ਸੰਚਾਲਨ ਰੋਹਿਤ ਸਿੱਧੂ ਨੇ ਵਧੀਆ ਢੰਗ ਨਾਲ਼ ਚਲਾਉਂਦਿਆਂ ਸਭ ਨੂੰ ਸਮਾਂ ਦਿੱਤਾ। 
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੋਹਿਤ ਅੱਗਰਵਾਲ, ਪ੍ਰਭਾ ਅੱਗਰਵਾਲ, ਅਨੀਤਾ ਬਾਵਾ, ਰਜਨੀ ਬਾਵਾ, ਰੇਨੂੰ ਬਾਵਾ, ਸੁਰਭੀ, ਨੀਨਾ ਲਾਂਬਾ, ਬਲਬੀਰ ਕੁਮਾਰ ਲਾਂਬਾ, ਨਾਵਲਕਾਰ ਗੁਰਨਾਮ ਬਾਵਾ, ਹਿਮਾਨੀ ਗੁਪਤਾ, ਆਸ਼ਾ ਕਿਰਨ ਗੁਪਤਾ, ਪ੍ਰਦੀਪ ਧਵਨ, ਪੂਨਮ ਧਵਨ, ਮਾਣਿਕ ਧਵਨ, ਚੰਦ੍ਰ ਮੋਹਨ ਭਾਟੀਆ, ਚੰਦਰਸ਼ੇਖਰ, ਐਡਵੋਕੇਟ ਜੀ.ਪੀ.ਐਸ.ਰਾਣਾ, ਸੁਰਿੰਦਰਪਾਲ ਸਿੰਘ, ਰਾਜੇਸ਼ ਤੇ ਰਾਜੀਵ ਵੀ ਹਾਜ਼ਿਰ ਰਹੇ।