ਪਿੰਡ ਤਨੂੰਲੀ ਦੇ ਪੁਲ ਉਪਰ ਪਿਆ ਵੱਡਾ ਖੱਡਾ ਕਿਸੇ ਸਮੇਂ ਵੀ ਦੇ ਸਕਦਾ ਹੈ ਵੱਡੇ ਹਾਦਸੇ ਨੂੰ ਸੱਦਾ

ਹੁਸ਼ਿਆਰਪੁਰ- ਹੁਸ਼ਿਆਰਪੁਰ ਫਗਵਾੜਾ ਰੋਡ ਤੇ ਸਥਿਤ ਪਿੰਡ ਤਨੂੰਲੀ ਦੇ ਪੁਲ ਦੀ ਹਾਲਤ ਦਿਨ ਪ੍ਰਤੀ ਦਿਨ ਖਸਤਾ ਹੁੰਦੀ ਜਾ ਰਹੀ ਹੈ। ਦੇਖਿਆ ਜਾ ਰਿਹਾ ਹੈ ਕਿ ਇਸ ਪੁੱਲ ਦੇ ਉੱਪਰ ਇੱਕ ਵੱਡਾ ਖੱਡਾ ਬਣਦਾ ਜਾ ਰਿਹਾ ਹੈ ਜੋ ਕਿ ਆਉਣ ਜਾਣ ਵਾਲੇ ਰਾਹਗੀਰਾਂ ਲਈ ਇੱਕ ਵੱਡੀ ਮੁਸੀਬਤ ਖੜੀ ਕਰ ਸਕਦਾ ਹੈ।

 ਬਹੁਤ ਲੰਮੇ ਸਮੇਂ ਤੋਂ ਬਣਿਆ ਹੋਇਆ ਇਹ ਖੱਡਾ ਸਾਫ ਸਾਫ ਇਹ ਦਰਸਾ ਰਿਹਾ ਹੈ ਕੀ ਪਿੰਡ ਤਨੂੰਲੀ ਦੇ ਪੁੱਲ ਦੀ ਮੁਨਿਆਦ ਹੁਣ ਘਟਦੀ ਹੀ ਜਾ ਰਹੀ ਹੈ ਜਿਸ ਕਾਰਨ ਇਹ ਖੱਡਾ ਆਪਣੀ ਦਸ਼ਾ ਖੁਦ ਹੀ ਬਿਆਨ ਕਰ ਰਿਹਾ ਹੈ। ਜੇਕਰ ਸਮਾਂ ਰਹਿੰਦਿਆਂ ਸਬੰਧਤ ਮਹਿਕਮੇ ਨੇ ਇਸ ਪੁਲ ਤੇ ਬਣ ਰਹੇ ਖੱਡੇ ਵੱਲ ਧਿਆਨ ਨਾ ਦਿੱਤਾ ਤਾਂ ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।