ਬੂਟੇ ਲਗਾ ਕੇ ਮਨਾਇਆ ਸੰਤ ਗੁਰੂ ਨਾਭਾ ਦਾਸ ਜੀ ਦਾ ਜਨਮ ਦਿਹਾੜਾ

ਨਵਾਂਸ਼ਹਿਰ- ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ, ਨਵਾਂਸ਼ਹਿਰ ਵੱਲੋਂ ਸੰਤ ਗੁਰੂ ਨਾਭਾ ਦਾਸ ਜੀ ਦਾ ਜਨਮ ਦਿਹਾੜਾ ਸਬਜ਼ੀ ਮੰਡੀ ਰੋਡ ਵਿਖੇ ਡਿਵਾਈਡਰ ‘ਤੇ ਬੂਟੇ ਲਗਾ ਕੇ ਮਨਾਇਆ । ਇਸ ਮੌਕੇ ਬੂਟੇ ਲਗਾਉਣ ਲਈ ਸ਼੍ਰੀ ਚਿੰਟੂ ਅਰੋੜਾ ਜੀ ਪ੍ਰਧਾਨ ਜ਼ਿਲ੍ਹਾ ਵਪਾਰ ਮੰਡਲ ਨਵਾਂਸ਼ਹਿਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।

ਪ੍ਰਧਾਨ ਜੀ ਨੇ ਦੱਸਿਆ ਅੱਜ ਸੰਤ ਗੁਰੂ ਨਾਭਾ ਦਾਸ ਜੀ ਦਾ ਜਨਮ ਦਿਹਾੜਾ ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ, ਨਵਾਂਸ਼ਹਿਰ ਦੇ ਮੈਂਬਰਾਂ ਨਾਲ ਬੂਟੇ ਲਗਾਕੇ ਮਨਾਇਆ ਗਿਆ । ਉਨ੍ਹਾਂ ਦੱਸਿਆ ਸ੍ਰੀ ਗੁਰੂ ਨਾਭਾ ਦਾਸ ਜੀ ਇੱਕ ਸੰਤ, ਧਰਮ ਸ਼ਾਸਤਰੀ ਅਤੇ ਪਵਿੱਤਰ ਗ੍ਰੰਥ ਭਗਤਮਲ ਦੇ ਲੇਖਕ ਸਨ। ਨਾਭਾ ਦਾਸ ਜੀ  ਨੇ 1585 ਵਿੱਚ 'ਭਕਤਮਾਲ' ਲਿਖਿਆ । ਜਿਸ ਵਿਚ ਨਾਭਾ ਦਾਸ ਜੀ ਨੇ ਸੱਤਯੁਗ ਤੋਂ ਲੈ ਕੇ ਕਲਯੁਗ ਤਕ ਦੇ ਲਗਭਗ ਹਰ ਸੰਤ ਦਾ ਜੀਵਨ ਇਤਿਹਾਸ ਲਿਖਿਆ ਤੇ ਮਨੁੱਖਤਾ ਨੂੰ ਸਰਵ-ਉੱਚ ਜਗ੍ਹਾ ਦਿੱਤੀ। ਅੱਜ ਵੀ ਉਨ੍ਹਾਂ ਦੇ ਸ਼ਰਧਾਲੂ ਉਨ੍ਹਾਂ ਨੂੰ ਮਨੁੱਖਤਾ ਦੀ ਭਲਾਈ ਕਰਕੇ ਯਾਦ ਕਰਦੇ ਹਨ। 
ਉਨ੍ਹਾਂ ਕਿਹਾ ਗੁਰੂ ਨਾਭਾ ਦਾਸ ਜੀ ਦੇ ਜਨਮ ਦਿਹਾੜੇ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਇਸ ਮੌਕੇ ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ, ਨਵਾਂਸ਼ਹਿਰ ਦੇ ਪ੍ਰਧਾਨ ਸ. ਸੁਖਵਿੰਦਰ ਸਿੰਘ ਥਾਂਦੀ ਨੇ ਕਿਹਾ ਸੁਸਾਇਟੀ ਪਿਛਲੇ ਨੋ ਸਾਲਾਂ ਤੋਂ ਸੰਤ, ਮਹਾਂਪੁਰਸ਼ ਅਤੇ ਗੁਰੂ ਸਾਹਿਬਾਨ ਜੀ ਨਾਲ ਸਬੰਧਤ ਪੁਰਬਾਂ ਨੂੰ ਮਨਾਇਆ ਜਾ ਰਿਹਾ ਹੈ । 
ਤਾਂ ਜੋ ਉਹਨਾਂ ਦੀ ਯਾਦਾਂ ਨੂੰ ਹਮੇਸ਼ਾ ਲਈ ਤਾਜ਼ਾ ਰੱਖਿਆ ਜਾ ਸਕੇ । ਇਸ ਮੌਕੇ ਚਿੰਟੂ ਅਰੋੜਾ ਪ੍ਰਧਾਨ ਜ਼ਿਲ੍ਹਾ ਵਪਾਰ ਮੰਡਲ ਨਵਾਂਸ਼ਹਿਰ, ਸੁਖਵਿੰਦਰ ਸਿੰਘ ਥਾਂਦੀ, ਅਮਰਜੀਤ ਸਿੰਘ ਖਾਲਸਾ, ਕੁਲਦੀਪ ਸਿੰਘ ਅਤੇ ਆਜ਼ਾਦ ਆਦਿ ਹਾਜ਼ਰ ਸਨ ।