ਰੱਕੜਾਂ ਢਾਹਾਂ ਦੀ ਸੰਗਤ ਸਿੱਧ ਸ੍ਰੀ ਬਾਬਾ ਬਾਲਕ ਨਾਥ ਜੀ ਦੀ ਯਾਤਰਾ ਤੋਂ ਵਾਪਸ ਪਰਤੀ ।
ਨਵਾਂਸ਼ਹਿਰ- ਸਿੱਧ ਸ਼੍ਰੀ ਬਾਬਾ ਬਾਲਕ ਨਾਥ ਜੀ ਕੀ ਗੁਫਾ ਦਿਓਟ ਸਿੱਧ ਵਿਖੇ ਰੱਕੜਾਂ ਢਾਹਾਂ ਦੀ ਸੰਗਤ ਨਤਮਸਤਕ ਹੋਈ। ਇਹ ਜਾਣਕਾਰੀ ਦਿੰਦੇ ਹੋਏ ਸ੍ਰੀ ਸਿੱਧ ਬਾਬਾ ਬਾਲਕਨਾਥ ਜੀ ਪਿੰਡ ਰੱਕੜਾਂ ਢਾਹਾਂ ਦੇ ਮੁੱਖ ਗੱਦੀ ਨਸ਼ੀਨ ਭਗਤ ਵਿਜੇ ਕੁਮਾਰ ਨਈਅਰ ਨੇ ਦੱਸਿਆ ਕਿ ਪਿੰਡ ਰੱਕੜਾ ਢਾਹਾਂ ਤੋਂ ਇਹ 65ਵਾਂ ਵਾਰਸ਼ਿਕ ਚਾਲਾ ਬਾਬਾ ਜੀ ਦੇ ਦਰਸ਼ਨਾਂ ਤੇ ਅਤੇ ਪੀਰ ਨਿਗਾਹਾ ਸ਼ਾਹ ਤਲਾਈ ਮੰਦਰਾਂ ਦੇ ਵਿੱਚ ਮੱਥਾ ਟੇਕ ਕੇ ਵਾਪਸ ਆਪਣੇ ਪਿੰਡ ਪਹੁੰਚਿਆ ਹੈ।

ਸ਼ਾਹ ਤਲਾਈ ਅਤੇ ਪੀਰ ਨਿਗਾਹੇ ਦੇ ਵਿੱਚ ਵਿਸ਼ਾਲ ਭੰਡਾਰੇ ਅਤੇ ਬਾਬਾ ਜੀ ਦੀ ਚੌਂਕੀ ਲਗਾਈ ਗਈ ਜਿਸ ਦੇ ਵਿੱਚ ਸਿੱਧ ਬਾਬਾ ਬਾਲਕ ਨਾਥ ਜੀ ਦੇ ਸੇਵਕ ਸੇਵਾ ਦਲ ਦੇ ਸੇਵਾਦਾਰਾਂ ਦੁਆਰਾ ਬਾਬਾ ਬਾਲਕ ਦਾਸ ਜੀ ਦੀਆਂ ਭੇਟਾਂ ਦਾ ਗੁਣਗਾਨ ਕੀਤਾ ਗਿਆ ਅਤੇ ਬਾਬਾ ਜੀ ਦੀ ਮਹਿਮਾ ਸਾਰੇ ਸੇਵਕ ਦਲ ਨੇ ਰਲ ਕੇ ਭੇਟਾਂ ਰਾਹੀਂ ਉਚਾਰਨ ਕੀਤੀ ।ਬਾਬਾ ਜੀ ਦੀ ਚਰਨ ਗੰਗਾ ਵਿਖੇ ਵਿਸ਼ਾਲ ਧੂਣਾ ਰਮਾਇਆ ਗਿਆ ਉਹ ਤੋਂ ਬਾਅਦ ਪੈਦਲ ਹੀ ਸਾਰੀ ਸੰਗਤ ਬਾਬਾ ਜੀ ਦੇ ਦਿਓਟ ਸਿੱਧ ਗੁਫਾ ਤੇ ਦਰਸ਼ਨਾਂ ਲਈ ਪਹੁੰਚੀ।
ਭਗਤ ਵਿਜੇ ਕੁਮਾਰ ਨਈਅਰ ਨੇ ਦੱਸਿਆ ਕਿ ਇਹ ਧਾਰਮਿਕ ਮੁਫਤ ਦਰਸ਼ਨ ਯਾਤਰਾ ਭਗਤ ਸੁਰਿੰਦਰ ਦਾਸ ਜੀ ਬ੍ਰਹਮਲੀਨ ਅਤੇ ਬਾਬਾ ਪੌਣਾਹਾਰੀ ਜੀ ਦੀ ਅਪਾਰ ਕਿਰਪਾ ਦੇ ਨਾਲ ਸੰਪੰਨ ਹੋਈ ਇਸ ਵਾਰ ਅੱਠ ਬੱਸਾਂ ਦੇ ਵਿੱਚ ਸ਼ਰਧਾਲੂ ਪਿੰਡ ਰੱਕੜਾਂ ਢਾਹਾਂ ਤੋਂ ਰਵਾਨਾ ਹੋਏ|
ਇਸ ਮੌਕੇ ਰਜੀਵ ਕੁਮਾਰ ਬੌਬੀ ,ਚੂਹੜ ਸਿੰਘ ,ਬਖਤਾਵਰ ਸਿੰਘ, ਸਰੋਜ ਨਈਅਰ, ਪ੍ਰਦੀਪ ਨਈਅਰ ਵਾਸਦੇਵ ਪਰਦੇਸੀ ,ਰਮਨ ਸਹਿਗਲ, ਡਾਕਟਰ ਕੌਸ਼ਲ ਨਈਅਰ, ਰੂਬੀ ਨਈਅਰ, ਦਿਵਿਆਂਸ਼ ਨਈਅਰ ਬੱਬੀ ਰੱਕੜ, ਗੌਰਵ ਨਈਅਰ, ਅਜੈ ਨਈਅਰ ਪੰਚ ,ਨਿਰਮਲ ਸਿੰਘ, ਸੋਹਣ ਸਿੰਘ, ਮੁਕੇਸ਼ ਵਰਮਾ, ਗੈਵਿਸ਼ ਵਰਮਾ, ਰਾਹੁਲ ਕਪਾਡੀਆ ਆਦਿ ਸ਼ਾਮਿਲ ਸਨ।