ਜੀਵਨ ਜਾਗ੍ਰਤੀ ਮੰਚ ਗੜ੍ਹਸ਼ੰਕਰ ਵਲੋ, ਜਿਉਂਦੇ ਜੀਅ ਖੂਨ ਦਾਨ ਮਰਨ ਉਪਰੰਤ ਨੇਤਰਦਾਨ, ਵਿਸੇ ਤੇ ਸੈਮੀਨਾਰ

ਗੜ੍ਹਸ਼ੰਕਰ- ਜੀਵਨ ਜਾਗ੍ਰਿਤੀ ਮੰਚ (ਰਜਿ.) ਗੜ੍ਹਸ਼ੰਕਰ ਵਲੋਂ “ ਜਿਉਂਦੇ ਜੀਅ ਖ਼ੂਨ ਦਾਨ ਮਰਨ ਉਪਰੰਤ ਨੇਤਰਦਾਨ “ ਵਿਸ਼ੇ ਤੇ ਇੱਕ ਸੈਮੀਨਾਰ ਦੁਆਬਾ ਸਪੋਰਟਸ ਕਲੱਬ (ਰਜਿ.) ਡਘਾਮ ਦੇ ਸਹਿਯੋਗ ਨਾਲ ਪਿੰਡ ਦੇ ਐਲੀਮੈਂਟਰੀ ਸਕੂਲ ਵਿੱਚ ਕਰਵਾਇਆ ਗਿਆ ।ਸੈਮੀਨਾਰ ਦੌਰਾਨ ਜੀਵਨ ਜਾਗ੍ਰਿਤੀ ਮੰਚ ਦੇ ਪ੍ਰਧਾਨ ਪ੍ਰਿੰਸੀਪਲ ਬਿੱਕਰ ਸਿੰਘ (ਡਾ.) ਵਲੋਂ ਮੁੱਖ ਬੁਲਾਰੇ ਦੇ ਤੌਰ ਤੇ ਖੂਨ ਦਾਨ ,ਨੇਤਰ ਦਾਨ ਅਤੇ ਸਰੀਰ ਦਾਨ ਕਰਨ ਲਈ ਸਰੋਤਿਆਂ ਨੂੰ ਪ੍ਰੇਰਿਤ ਕੀਤਾ ਗਿਆ ਅਤੇ ਉਨ੍ਹਾਂ ਦੇ ਭਰਮ ਭੁਲੇਖੇ ਦੂਰ ਕਰਨ ਲਈ ਉਠਾਏ ਨੁਕਤਿਆਂ ਦੇ ਤਸੱਲੀ ਬਖਸ਼ ਜਵਾਬ ਦਿੱਤੇ ਗਏ।

ਸੈਮੀਨਾਰ ਦੌਰਾਨ ਸੁਖਵਿੰਦਰ ਸਿੰਘ ਕੂੰਨਰ NRI ਵਲੋਂ ਪਿੰਡ ਵਾਸੀਆਂ ਨੂੰ ਪਲਾਸਟਿਕ ਦੀ ਵਰਤੋਂ ਘਟਾਉਣ ਅਤੇ ਵਾਤਾਵਰਨ ਦੀ ਸ਼ੁੱਧਤਾ ਲਈ ਰੁੱਖ ਲਗਾਉਣ ਲਈ ਅਪੀਲ ਕੀਤੀ ਗਈ ।ਸੈਮੀਨਾਰ ਦੌਰਾਨ  ਪਿੰਡ ਦੇ ਉਹ ਵਿਦਿਆਰਥੀ ਜਿੰਨਾ ਨੇ ਵਿਦਿਅਕ ਅਤੇ ਖੇਡਾਂ ਦੇ ਖੇਤਰ ਵਿੱਚ ਨਾਮਣਾ ਖੱਟਿਆ , ਨੂੰ ਨਕਦ ਇਨਾਮ ਅਤੇ ਸਹਾਇਤਾ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਪਿੰਡ ਦੇ ਸਰਪੰਚ ਬਲਵੀਰ ਸਿੰਘ, ਗੋਲਡੀ ਕੂੰਨਰ, ਸੁਖਵਿੰਦਰ ਸਿੰਘ ਕਾਕਾ , ਮੈਨੇਜਰ ਵਿਜੇ ਲਾਲ , ਮਾਸਟਰ ਹੰਸ ਰਾਜ , ਕੋਚ ਮੋਹਣ ਸਿੰਘ, ਓਂਕਾਰ ਸਿੰਘ, ਧਰਮ ਸਿੰਘ, ਸਵਰਨਜੀਤ ਕੌਰ ,ਹਰਪ੍ਰੀਤ ਕੌਰ, ਲਲਿਤ ਤਿਵਾੜੀ ,ਮੁਸਕਾਨ, ਰੇਨੂੰ ਬਾਲਾ, ਅਤੇ ਮੈਂਬਰ ਪੰਚਾਇਤ ਕੁਲਦੀਪ ਕੌਰ ਧਰਮਪਾਲ ਸਿੰਘ, ਪਰਵਿੰਦਰ ਕੌਰ ਤੇ ਕਲੱਬ ਦੇ ਸਮੂਹ ਮੈਂਬਰ ਹਾਜ਼ਰ ਸਨ । ਸਟੇਜ ਸਕੱਤਰ ਦੀ ਭੂਮਿਕਾ ਕਲੱਬ ਦੇ ਮੈਂਬਰ ਮਾਸਟਰ ਜਰਨੈਲ ਸਿੰਘ ਜੀ ਨੇ ਨਿਭਾਈ।