ਬਲਰਾਜ ਸਿੰਘ ਚੌਹਾਨ ਨੇ 3483 ਕਿਲੋਮੀਟਰ ਸਾਇਕਲ ਚਲਾ ਕੇ ਇੰਡੀਆ ਚੋਂ ਚੌਥਾ ਸਥਾਨ ਪ੍ਰਾਪਤ ਕੀਤਾ

ਹੁਸ਼ਿਆਰਪੁਰ- ਸਟਰਾਵਾ ਸਾਇਕਲਿੰਗ ਕਿਲੋਮੀਟਰ ਚੈਲੇਜਂ ਕਰਵਾਇਆ ਗਿਆ ਜਿਸ ਚ ਦੁਨੀਆ ਭਰ ਚੋਂ 5 ਲੱਖ 93,446 ਸਾਇਕਲਿਸਟ ਨੇ ਭਾਗ ਲਿਆ। ਇਸ ਮੁਕਾਬਲੇ ਚ ਹੁਸ਼ਿਆਰਪੁਰ ਮਿਊਂਸੀਪਲ ਕਾਰਪੋਰੇਸ਼ਨ ਦੇ ਬਰਾਂਡ ਅੰਬੈਸਡਰ ਸਵੱਛ ਭਾਰਤ ਮਿਸ਼ਨ ਸਾਇਕਲਿਸਟ ਬਲਰਾਜ ਸਿੰਘ ਚੌਹਾਨ ਨੇ ਭਾਗ ਲਿਆ ਤੇ ਇੰਡੀਆਂ ਚੋ ਚੌਥਾ ਤੇ ਓਵਰ ਆਲ 108 ਵਾਂ ਸਥਾਨ ਪ੍ਰਾਪਤ ਕੀਤਾ।

ਇਸ ਬਾਰੇ ਜਾਣਕਾਰੀ ਦੇਂਦਿਆ ਬਲਰਾਜ ਚੌਹਾਨ ਨੇ ਦੱਸਿਆ ਕਿ ਸਟਰਾਵਾ ਐਪ ਤੇ ਇਹ ਕੰਪੀਟੀਸ਼ਨ ਕਰਵਾਇਆ ਜਾਂਦਾ ਹੈ, ਏਸ ਚ ਮੈਂ ਵੀ ਭਾਗ ਲਿਆ ਤੇ ਮਈ ਮਹੀਨੇ ਚ 3483 ਕਿਲੋਮੀਟਰ 131ਘੰਟੇ  ਮਸਾਇਕਲ ਚਲਾਇਆ। ਓਨਾਂ ਦੱਸਿਆ ਕਿ ਅਕਸਰ ਹੀ ਉਹ ਐਹੋ ਜਿਹੇ ਚੈਲੰਜ ਚ ਭਾਗ ਲੈਦੇ ਹਨ ਪਰ ਜਦੋਂ ਸਖਤ ਮੇਹਨਤ ਤੋਂ ਬਾਅਦ ਕੋਈ ਪ੍ਰਾਪਤੀ ਹੁੰਦੀ ਹੈ ਜਾਂ ਆਮ ਲੋਕਾਂ ਤੋ ਮਾਣ ਸਤਿਕਾਰ ਮਿਲਦਾ ਹੈ ਤਾਂ ਹੌਸਲਾ ਵੱਧਦਾ ਹੈ।