ਭਗਵੰਤ ਸਰਕਾਰ ਦੇ ਬਜਟ ਨੇ ਮਜਦੂਰਾਂ , ਮੁਲਾਜ਼ਮਾਂ ਅਤੇ ਕਿਸਾਨਾਂ ਨੂੰ ਕੀਤਾ ਨਿਰਾਸ਼ : ਐਡਵੋਕੇਟ ਰਣਜੀਤ ਕੁਮਾਰ
ਹੁਸ਼ਿਆਰਪੁਰ- ਅੱਜ ਪ੍ਰੈਸ ਵਾਰਤਾ ਵਿੱਚ ਐਡਵੋਕੇਟ ਰਣਜੀਤ ਕੁਮਾਰ, ਇੰਚਾਰਜ ਇੰਡੀਅਨ ਨੈਸ਼ਨਲ ਕਾਂਗਰਸ ਹਲਕਾ ਚੱਬੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਬਜਟ 2025 ਵਿੱਚ ਮਜਦੂਰਾਂ, ਮੁਲਾਜ਼ਮਾਂ ਅਤੇ ਕਿਸਾਨਾਂ ਲਈ ਨਾ ਤਾਂ ਕੋਈ ਲੋੜੀਂਦੇ ਫੰਡ ਮੁਹੱਈਆ ਕਰਵਾਏ ਗਏ ਹਨ, ਅਤੇ ਨਾ ਹੀ ਉਹਨਾਂ ਦੀ ਭਲਾਈ ਅਤੇ ਤਰੱਕੀ ਵਾਸਤੇ ਕੋਈ ਪੁੱਖਤਾ ਯੋਜਨਾ ਰੱਖੀ ਗਈ ਹੈ।

ਨਿੱਤ ਵੱਧ ਰਹੀ ਮਹਿੰਗਾਈ ਦੇ ਬਾਵਜੂਦ, ਮਜਦੂਰਾਂ ਦੀ ਦਿਹਾੜੀ ਵਿੱਚ ਵਾਧਾ ਕਰਨ ਜਾਂ ਆਰਥਿਕ ਸਹਾਇਤਾ ਦੇਣ ਬਾਰੇ ਕੋਈ ਗੱਲ ਨਹੀਂ ਕੀਤੀ ਗਈ। ਇਸ ਦੇ ਨਾਲ ਹੀ, ਕਿਸਾਨਾਂ ਨੂੰ ਫ਼ਸਲਾ ਤੇ ਐਮਐਸਪੀ ਜਾਂ ਖੇਤੀ ਨੂੰ ਲਾਹੇਵੰਦ ਕਿੱਤਾ ਬਣਾਉਣ ਵਾਸਤੇ ਕੋਈ ਯੋਜਨਾ ਪੇਸ਼ ਕੀਤੀ ਗਈ।
ਮੁਲਾਜ਼ਮਾਂ ਨੂੰ ਕੇਂਦਰ ਦੇ ਬਰਾਬਰ ਡੀ ਏ ਅਤੇ ਬਕਾਏ ਦੇਣ ਬਾਰੇ ਕੋਈ ਭਰੋਸਾ ਦਿੱਤਾ ਗਿਆ। ਔਰਤਾਂ ਨੂੰ ਤਿੰਨ ਸਾਲ ਪਹਿਲਾਂ ਆਮ ਆਦਮੀ ਪਾਰਟੀ ਵਲੋਂ ਕੀਤੇ ਵਾਦੇ ਮੁਤਾਬਕ 1000-1000 ਰੁਪਏ ਦੇਣ ਬਾਰੇ ਕੋਈ ਸਮਾਂ ਯਾ ਫੰਡ ਨਿਰਧਾਰਿਤ ਨਹੀਂ ਕੀਤੇ ਗਏ ਜ਼ੋ ਸਰਾਸਰ ਔਰਤਾਂ ਨਾਲ ਧੌਖਾ ਹੈ।
ਉਹਨਾਂ ਨੇ ਦੱਸਿਆ ਕਿ ਸਰਕਾਰ ਦੀ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਪੰਜਾਬ ਦੀ ਆਮਦਨ ਨਹੀਂ ਵੱਧੀ ਬਲਕਿ ਪੰਜਾਬ ਉੱਤੇ ਲਗਭਗ 382 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਚੜ੍ਹ ਚੁੱਕਾ ਹੈ ਇਹ ਸਰਕਾਰ ਦੀ ਵਿੱਤੀ ਬੱਦ ਇੰਤਜਾਮੀ ਦਾ ਨਤੀਜਾ ਹੈ।