ਗਿਆਨ ਜਯੋਤੀ ਵੱਲੋਂ ਖੂਨ ਦਾਨ ਕੈਂਪ ਆਯੋਜਿਤ

ਐਸ ਏ ਐਸ ਨਗਰ, 26 ਮਾਰਚ- ਗਿਆਨ ਜਯੋਤੀ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ, ਫੇਜ਼-2 ਵੱਲੋਂ ਰੋਟਰੀ ਕਲੱਬ ਅਤੇ ਬਲੱਡ ਬੈਂਕ ਸੋਸਾਇਟੀ ਰਿਸੋਰਸ ਸੈਂਟਰ ਦੇ ਸਹਿਯੋਗ ਨਾਲ ਖੂਨ-ਦਾਨ ਕੈਂਪ ਦਾ ਆਯੋਜਨ ਕੀਤਾ ਗਿਆ।

ਐਸ ਏ ਐਸ ਨਗਰ, 26 ਮਾਰਚ- ਗਿਆਨ ਜਯੋਤੀ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ, ਫੇਜ਼-2 ਵੱਲੋਂ ਰੋਟਰੀ ਕਲੱਬ ਅਤੇ ਬਲੱਡ ਬੈਂਕ ਸੋਸਾਇਟੀ ਰਿਸੋਰਸ ਸੈਂਟਰ ਦੇ ਸਹਿਯੋਗ ਨਾਲ ਖੂਨ-ਦਾਨ ਕੈਂਪ ਦਾ ਆਯੋਜਨ ਕੀਤਾ ਗਿਆ। 
7 ਦਿਨਾਂ ਐਨ ਐਸ ਐਸ ਕੈਂਪ ਦੇ ਦੌਰਾਨ ਲਿਗਾਏ ਗਏ ਇਸ ਖੂਨਦਾਨ ਕੈਂਪ ਵਿੱਚ ਇੰਸਟੀਚਿਊਟ ਦੇ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੇ 72 ਯੂਨਿਟ ਖੂਨ ਦਾਨ ਕੀਤਾ। ਕੈਂਪ ਦਾ ਉਦਘਾਟਨ ਗਿਆਨ ਜੋਤੀ ਗਰੁੱਪ ਦੇ ਚੇਅਰਮੈਨ ਜੇ ਐਸ ਬੇਦੀ ਵੱਲੋਂ ਕੀਤਾ ਗਿਆ ਅਤੇ ਬਲੱਡ ਬੈਂਕ ਸੋਸਾਇਟੀ ਰਿਸੋਰਸ ਸੈਂਟਰ ਦੀ ਮੈਡੀਕਲ ਟੀਮ ਵਲੋਂ ਖੂਨ ਦੇ ਯੂਨਿਟ ਇਕੱਤਰ ਕੀਤੇ ਗਏ।