ਬ੍ਰਹਮਲੀਨ ਸੰਤ ਸ਼ਰਧਾ ਦਾਸ ਦੇ ਬਰਸੀ ਸਮਾਗਮ ਧਾਰਨੀਆਂ ਫਤਿਹਬਾਦ ਵਿਖੇ ਸ਼ਰਧਾ ਪੂਰਵਕ ਮਨਾਏ

ਹੁਸ਼ਿਆਰਪੁਰ- ਬ੍ਰਹਮਲੀਨ ਸ੍ਰੀਮਾਨ ਸੰਤ ਸ਼ਰਧਾ ਦਾਸ ਜੀ ਦੇ ਸਲਾਨਾ ਬਰਸੀ ਸਮਾਗਮ ਧਾਰਨੀਆਂ ਜਿਲਾ ਫਤਿਹਬਾਦ ਹਰਿਆਣਾ ਅਤੇ ਤਾਰਾ ਨਗਰ, ਚੁਰੂ ਹਰਿਆਣਾ ਵਿਖੇ ਸੰਤ ਬਲਬੀਰ ਦਾਸ ਮੁੱਖ ਸੰਚਾਲਕ ਡੇਰਾ ਸੰਤ ਮਾਹਨ ਦਾਸ ਸਾਹਰੀ ਦੀ ਅਗਵਾਈ ਹੇਠ ਬਹੁਤ ਸ਼ਰਧਾ ਪੂਰਵਕ ਅਤੇ ਉਤਸ਼ਾਹ ਨਾਲ ਮਨਾਏ ਗਏ।

              ਇਸ ਮੌਕੇ ਸੰਤ ਬਲਬੀਰ ਦਾਸ ਹੋਰਾਂ ਦੱਸਿਆ ਕਿ ਪਹਿਲਾਂ ਸ੍ਰੀ ਆਖੰਡ ਪਾਠ ਸਾਹਿਬ ਦੇ ਜਾਪ ਤੋਂ ਉਪਰੰਤ ਰਾਗੀ ਜਥਿਆਂ ਵਲੋੰ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਾਮਬਾਣੀ ਨਾਲ ਜੋੜਿਆ। ਸੰਤ ਬਲਬੀਰ ਦਾਸ ਵਲੋੰ  ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਪ੍ਰਮੇਸ਼ਰ ਦੀ ਬੰਦਗੀ ਕਰਨ ਅਤੇ ਪ੍ਰਭੂ ਚਰਨਾਂ ਨਾਲ ਸੱਚੀ ਪ੍ਰੀਤ ਪਾਉਣ ਦਾ ਉਪਦੇਸ਼ ਦਿੱਤਾ। 
ਸੰਤ ਬਲਬੀਰ ਦਾਸ ਨੇ ਦੱਸਿਆ ਕਿ ਸੰਤ ਸ਼ਰਧਾ ਦਾਸ ਜੀ ਹਮੇਸ਼ਾ ਪ੍ਰਮੇਸ਼ੁਰ ਦੀ ਬੰਦਗੀ ਵਿੱਚ ਲੀਨ ਰਹਿੰਦੇ ਸਨ ਅਤੇ ਦੀਨ ਦੁਖੀਆਂ ਦੀ ਸੇਵਾ ਕਰਨਾ ਹੀ ਆਪਣਾ ਪਰਮ ਧਰਮ ਸਮਝਦੇ ਸਨ। ਇਸ ਮੌਕੇ ਸੰਤ ਬਲਬੀਰ ਦਾਸ ਵਲੋੰ ਧਾਰਮਿਕ, ਸਮਾਜਿਕ ਸਖਸ਼ੀਅਤਾਂ ਨੂੰ ਵਿਸ਼ੇਸ਼ ਸਨਮਾਨਿਤ ਵੀ ਕੀਤਾ ਗਿਆ।
 ਇਸ ਮੌਕੇ ਜਗਿੰਦਰ ਸਿੰਘ ਕੋਟਲੀ ਥਾਨ ਸਿੰਘ, ਜਥੇਦਾਰ ਸੁਰਜੀਤ ਸਿੰਘ ਗ੍ਰੰਥੀ ਸਹਿਬਾਨ, ਸੀਤਲ ਦਾਸ ਫਗਵਾੜਾ, ਕਮਲੇਸ਼ ਸਿੰਘ ਸਾਹਰੀ, ਮਨਜਿੰਦਰ ਸਿੰਘ ਕੰਧਾਲੀ,ਹਰਦਿਆਲ ਕਾਲਾ ਸਾਹਰੀ, ਦੇਵ ਰਾਜ, ਬੀਬੀ ਸੁਰਿੰਦਰ ਕੌਰ ਤੋਂ ਇਲਾਵਾ ਪਿੰਡ ਸਾਹਰੀ, ਕਾਲਾ ਸੰਘਿਆ ਅਤੇ ਵੱਖ ਵੱਖ ਪਿੰਡਾਂ ਦੀ ਸੰਗਤ ਹਾਜਰ ਸੀ। ਸੰਗਤਾਂ ਲਈ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।