ਚੰਡੀਗੜ੍ਹ ਵਿਧਾਨ ਸਭਾ ਘਿਰਾਓ ਲਈ ਪਸਸਫ ਦੀ ਅਗਵਾਈ ਹੇਠ ਜਥਾ ਹੋਇਆ ਰਵਾਨਾ।

ਹੁਸ਼ਿਆਰਪੁਰ- ਪੰਜਾਬ ਸਰਕਾਰ ਵਲੋਂ ਮੁਲਾਜਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਪੰਜਾਬ ਸਰਕਾਰ ਵਲੋਂ ਅਪਣਾਈ ਟਾਲਮਟੋਲ ਦੀ ਨੀਤੀ ਤੋਂ ਮੁਲਾਜਮ-ਪੈਨਸ਼ਨਰ ਵਰਗ ਵਿੱਚ ਸਰਕਾਰ ਵਿਰੁੱਧ ਘੋਰ ਨਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ। ਸਰਕਾਰ ਬਣੀ ਨੂੰ ਤਿੰਨ ਸਾਲ ਬੀਤਣ ਦੇ ਬਾਵਜੂਦ ਮੁਲਾਜਮ-ਪੈਨਸ਼ਨਰ ਵਰਗ ਦੇ ਪੱਲੇ ਸਰਕਾਰ ਨੇ ਸਿਵਾਏ ਲਾਰੇ-ਲੱਪਿਆਂ ਦੇ ਕੁੱਝ ਵੀ ਨਹੀਂ ਪਾਇਆ।

 ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਬਲਾਕ ਪ੍ਰਧਾਨ ਨਰਿੰਦਰ ਅਜਨੋਹਾ ਅਤੇ ਜਿਲਾ ਆਗੂ ਅਮਰਜੀਤ ਕੁਮਾਰ ਨੇ ਚੰਡੀਗੜ੍ਹ ਵਿਧਾਨ ਸਭਾ ਦੇ ਘਿਰਾਓ ਲਈ ਬਲਾਕ ਤੋਂ ਮੁਲਾਜ਼ਮਾਂ ਦਾ ਜੱਥਾ ਰਵਾਨਾ ਹੁੰਦਿਆ ਕੀਤਾ। ਆਗੂਆਂ ਨੇ ਕਿਹਾ ਕਿ ਮਜਦੂਰ, ਕਿਸਾਨ, ਮੁਲਾਜਮ ਅਤੇ ਆਮ ਜਨਤਾ ਪੰਜਾਬ ਸਰਕਾਰ ਤੋਂ ਦੁਖੀ ਹੈ। 
ਪੁਰਾਣੀ ਪੈਨਸ਼ਨ , ਪੇਅ-ਕਮਿਸ਼ਨ ਅਤੇ ਮਹਿੰਗਾਈ ਭੱਤੇ ਦਾ ਬਕਾਇਆ, ਕੱਟੇ 37 ਭੱਤੇ , ਏ.ਸੀ.ਪੀ, 2018 ਦੇ ਸਰਵਿਸ ਰੂਲ, ਨਵੀਂ ਸਿੱਖਿਆ ਨੀਤੀ, ਮਿਡਲ ਸਕੂਲ ਬੰਦ ਨਾ ਕਰਨ, ਮਿਡ-ਡੇ-ਮੀਲ ਵਰਕਰਾਂ ਲਈ ਤਨਖਾਹ ਵਧਾਉਣ, ਆਉਟਸੋਰਸਿੰਗ, ਇਨਲਿਸਟਮੈਂਟ ਅਤੇ ਹਰ ਤਰ੍ਹਾਂ ਦੇ ਕੱਚੇ ਮੁਲਾਜਮਾਂ ਲਈ ਢੁਕਵੀਂ ਨੀਤੀ, ਪੈਨਸ਼ਨਰਾਂ ਲਈ 2.59 ਗੁਣਾਂਕ, ਕੇਂਦਰੀ ਪੇਅ-ਕਮਿਸ਼ਨ ਰੱਦ ਕਰਨ, ਅਸਾਮੀਆਂ ਦੀ ਅਕਾਰ ਘਟਾਈ, ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਕਰਨ ਅਤੇ ਕਈ ਹੋਰ ਹੱਕੀ ਅਤੇ ਜਾਇਜ ਮੰਗਾਂ ਪ੍ਰਤੀ ਸਰਕਾਰ ਵਲੋਂ ਘੇਸਲ ਵੱਟਣ ਕਰਕੇ ਮੁਲਾਜਮ-ਪੈਨਸ਼ਨਰ ਵਰਗ ਸਰਕਾਰ ਵਿਰੁੱਧ ਸੰਘਰਸ਼ ਕਰ ਰਿਹਾ ਹੈ।ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਮੁਲਾਜਮ-ਪੈਨਸ਼ਨਰ ਵਰਗ ਦੀਆਂ ਮੰਗਾਂ ਨੂੰ ਜਲਦ ਹੱਲ ਕਰੇ।
 ਇਸ ਮੌਕੇ ਮੁਲਾਜਮਾਂ ਨੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸਤਨਾਮ ਸਿੰਘ, ਟੇਕਚੰਦ, ਗੁਰਨਾਮ ਚੰਦ , ਸੁਰਿੰਦਰ ਸਿੰਘ , ਅਮਰਜੀਤ ਸਿੰਘ , ਵਿਨੋਦ ਕੁਮਾਰ , ਸੁੱਚਾ ਸਿੰਘ, ਰਵਿੰਦਰ ਕੁਮਾਰ, ਸੱਤਪਾਲ, ਪ੍ਰਮਿੰਦਰ ਸਿੰਘ, ਰਾਜਨ, ਇਰਫਾਨ ਖਾਨ, ਗੁਰਮੁੱਖ ਸਿੰਘ, ਰਕੇਸ਼ ਕੁਮਾਰ, ਜਸਵੀਰ ਕੌਰ, ਬਲਜੀਤ ਕੌਰ, ਹਰਪ੍ਰੀਤ ਕੌਰ, ਜਸਵੀਰ ਕੌਰ ਲੰਗੇਰੀ, ਕੁਲਦੀਪ ਸਿੰਘ, ਓਮ ਪ੍ਰਕਾਸ਼, ਗੁਰਜੀਤ ਸਿੰਘ, ਮਨਜੀਤ ਸਿੰਘ ਆਦਿ ਮੁਲਾਜ਼ਮ ਹਾਜ਼ਰ ਸਨ।*