ਜੀਵਨ ਜਾਗ੍ਰਿਤੀ ਮੰਚ (ਰਜਿ.) ਗੜ੍ਹਸ਼ੰਕਰ ਵਲੋਂ ਬੂਟਿਆਂ ਦਾ ਲੰਗਰ

ਗੜ੍ਹਸ਼ੰਕਰ- ਸਵਰਗੀ ਪਰਮਜੀਤ ਸਿੰਘ ਹੀਰ ਦੇ ਯਾਦ ਵਿੱਚ ਪਿੰਡ ਮੋਇਲਾ ਵਾਹਦਪੁਰ ਵਿਖੇ ਲਗਾਏ ਖੂਨ ਕੈਂਪ ਵਿੱਚ ਜੀਵਨ ਜਾਗ੍ਰਿਤੀ ਮੰਚ (ਰਜਿ.) ਗੜ੍ਹਸ਼ੰਕਰ ਵਲੋਂ ਖੂਨ ਦਾਨੀਆਂ ਨੂੰ ਬੂਟੇ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਆਮ ਲੋਕਾਂ ਲਈ ਬੂਟਿਆਂ ਦਾ ਲੰਗਰ ਲਗਾਇਆ ਗਿਆ ਅਤੇ ਬੂਟਿਆਂ ਦੇ ਮਹੱਤਤਾ ਦੱਸਦੇ ਹੋਏ ਸਾਂਭ ਸੰਭਾਲ ਲਈ ਜਾਗਰੁਕ ਵੀ ਕੀਤਾ।

ਜੀਵਨ ਜਾਗ੍ਰਿਤੀ ਦੇ ਮੈਂਬਰਾਂ ਡਾ. ਬਿੱਕਰ ਸਿੰਘ , ਸਾਬਕਾ ਤਹਿਸੀਲਦਾਰ ਸ੍ਰੀ ਹਰੀ ਲਾਲ , ਚੀਫ ਮੈਨੇਜਰ ਹਰਦੇਵ ਰਾਏ ,ਮੈਨੇਜਰ ਵਿਜੇ ਲਾਲ , ਮੈਨੇਜਰ ਬਲਵੰਤ ਸਿੰਘ , ਲੈਕਚਰਾਰ ਪਵਨ ਗੋਇਲ ਅਤੇ ਮਾਸਟਰ ਅਮਰਜੀਤ ਸਿੰਘ ਨੇ ਸਮੂਲੀਅਤ ਕੀਤੀ। ਵਰਨਣ ਯੋਗ ਹੈ ਕਿ ਇਸ ਕੈਂਪ ਵਿੱਚ 63 ਖੂਨਦਾਨੀਆਂ ਨੇ ਖੂਨ ਦਾਨ ਕੀਤਾ।