
ਮਨੁੱਖੀ ਅਧਿਕਾਰ ਸੁਰੱਖਿਆ ਦਲ ਦੇ 19ਵੇਂ ਸਥਾਪਨਾ ਦਿਵਸ ਅਤੇ ਸੰਸਥਾਪਕ ਸਵ: ਹਰਮੋਹਨ ਸਿੰਘ ਸਕਰਾਲੀ ਦੀ ਯਾਦ ਨੂੰ ਸਮਰਪਿਤ ਸਮਾਰੋਹ ਆਯੋਜਿਤ
ਪਟਿਆਲਾ- ਮਨੁੱਖੀ ਅਧਿਕਾਰ ਸੁਰੱਖਿਆ ਦਲ ਪੰਜਾਬ ਵੱਲੋਂ ਆਪਣਾ 19ਵਾਂ ਸਥਾਪਨਾ ਦਿਵਸ ਅਤੇ ਸੰਸਥਾ ਦੇ ਸੰਸਥਾਪਕ ਸਵ: ਹਰਮੋਹਨ ਸਿੰਘ ਸਕਰਾਲੀ ਐਡਵੋਕੇਟ ਦੀ ਨਿੱਘੀ ਯਾਦ ਨੂੰ ਸਮਰਪਿਤ ਸਮਾਰੋਹ ਦਾ ਆਯੋਜਨ ਭਾਸ਼ਾ ਭਵਨ ਵਿਖੇ ਸੂਬਾ ਪ੍ਰਧਾਨ ਜਗਦੀਪ ਸਿੰਘ ਸਕਰਾਲੀ ਦੀ ਅਗਵਾਈ ਵਿੱਚ ਕਰਵਾਇਆ ਗਿਆ।
ਪਟਿਆਲਾ- ਮਨੁੱਖੀ ਅਧਿਕਾਰ ਸੁਰੱਖਿਆ ਦਲ ਪੰਜਾਬ ਵੱਲੋਂ ਆਪਣਾ 19ਵਾਂ ਸਥਾਪਨਾ ਦਿਵਸ ਅਤੇ ਸੰਸਥਾ ਦੇ ਸੰਸਥਾਪਕ ਸਵ: ਹਰਮੋਹਨ ਸਿੰਘ ਸਕਰਾਲੀ ਐਡਵੋਕੇਟ ਦੀ ਨਿੱਘੀ ਯਾਦ ਨੂੰ ਸਮਰਪਿਤ ਸਮਾਰੋਹ ਦਾ ਆਯੋਜਨ ਭਾਸ਼ਾ ਭਵਨ ਵਿਖੇ ਸੂਬਾ ਪ੍ਰਧਾਨ ਜਗਦੀਪ ਸਿੰਘ ਸਕਰਾਲੀ ਦੀ ਅਗਵਾਈ ਵਿੱਚ ਕਰਵਾਇਆ ਗਿਆ।
ਜਿਸ ਵਿੱਚ ਪ੍ਰਸਿੱਧ ਬੁੱਧੀਜੀਵੀ ਪ੍ਰੋ. ਹਰਨੇਕ ਸਿੰਘ ਵਲੋਂ ਮੁੱਖ ਮਹਿਮਾਨ ਵਜੋਂ ਅਤੇ ਇੰਦਰਜੀਤ ਸਿੰਘ ਸੰਧੂ ਵਾਈਸ ਚੇਅਰਮੈਨ ਪੰਜਾਬ ਸਟੇਟ ਕੰਟੇਨਰ ਅਤੇ ਵੇਅਰ ਹਾਊਸ ਕਾਰਪੋਰੇਸ਼ਨ ਵਲੋਂ ਵਿਸ਼ੇਸ਼ ਸਮੂਲੀਅਤ ਕੀਤੀ ਗਈ। ਇਸ ਮੌਕੇ ਪ੍ਰੋ. ਹਰਨੇਕ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦਿਆ ਕਿਹਾ ਕਿ ਸਵਰਗੀ ਹਰਮੋਹਨ ਸਿੰਘ ਸਕਰਾਲੀ ਐਡਵੋਕੇਟ ਨੇ ਕਾਲਜ ਦੀ ਪੜਾਈ ਦੌਰਾਨ ਹੀ ਅਨੇਕਾਂ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਹਲ ਕਰਵਾਉਣ ਵਿੱਚ ਮੋਹਰੀ ਭੂਮਿਕਾ ਅਦਾ ਕੀਤੀ ਅਤੇ ਉਹਨਾਂ ਦੇ ਅਧਿਕਾਰਾਂ ਸਬੰਧੀ ਆਵਾਜ ਬੁਲੰਦ ਕੀਤੀ।
ਆਪਣੇ ਵਕਾਲਤ ਪੇਸ਼ੇ ਦੌਰਾਨ ਉਨ੍ਹਾਂ ਮਨੁੱਖੀ ਅਧਿਕਾਰ ਸੁਰੱਖਿਆ ਦਲ ਪੰਜਾਬ ਦੇ ਪ੍ਰਧਾਨ ਵਜੋਂ ਪਾਰਦਰਸ਼ੀ ਨਿਰਪੱਖ ਅਗਵਾਈ ਕਰਦਿਆਂ ਲੋਕਾਂ ਨੂੰ ਮੋਲਿਕ ਅਧਿਕਾਰਾਂ ਦੀ ਪ੍ਰਾਪਤੀ ਕਰਵਾਉਣ ਅਤੇ ਨਿਆ ਦੀ ਪ੍ਰਾਪਤੀ ਕਰਵਾਉਣ ਸਬੰਧੀ ਵੀ ਅਣਥਕ ਸੰਘਰਸ਼ ਕੀਤਾ। ਹਰਮੋਹਨ ਸਿੰਘ ਸਕਰਾਲੀ ਵਲੋਂ ਸਮਾਜ ਹਿੱਤ ਵਿੱਚ ਕੀਤੇ ਗਏ ਕਾਰਜਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਇਸ ਮੌਕੇ ਮੌਜੂਦਾ ਪ੍ਰਧਾਨ ਜਗਦੀਪ ਸਿੰਘ ਸਕਰਾਲੀ ਨੇ ਕਿਹਾ ਕਿ ਸਵਰਗੀ ਹਰਮੋਹਨ ਸਿੰਘ ਸਰਕਾਲੀ ਦੀ ਸੋਚ ਤੇ ਪਹਿਰਾ ਦਿੰਦਿਆਂ ਸੰਸਥਾ ਦੇ ਉਦੇਸ਼ਾਂ ਦੀ ਪੁਰਤੀ ਲਈ ਸਮਾਜ ਹਿਤਕਾਰੀ ਕਾਰਜਾਂ ਦੀ ਗੱਤੀ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਉਨ੍ਹਾਂ ਭ੍ਰਿਸ਼ਟਾਚਾਰ, ਨਸ਼ਾਖੋਰੀ, ਬੇਰੋਜਗਾਰੀ, ਬੰਧੁਆ ਮਜਦੂਰੀ, ਮਹਿਲਾਵਾਂ ਤੇ ਅਤਿਆਚਾਰ ਵਿਰੁੱਧ ਕਾਰਜਾਂ ਨੂੰ ਨਿਰੰਤਰ ਜਾਰੀ ਰੱਖਣ ਦਾ ਸੰਸਥਾ ਦੇ ਅਹੁਦੇਦਾਰਾਂ, ਮੈਂਬਰਾਂ ਨੂੰ ਸੰਕਲਪ ਦੁਆਇਆ।
ਇਸ ਮੌਕੇ ਤੇ ਸੰਸਥਾ ਦੇ ਅਹੁਦੇਦਾਰ ਰਣਜੀਤ ਸਿੰਘ ਚੀਮਾ, ਪ੍ਰਿੰਸੀਪਲ ਚੰਨਣ ਸਿੰਘ, ਮੇਘਾ ਸਿੰਘ ਮਾਨਸਾ, ਬਲਜੀਤ ਕੌਰ ਰੰਧਾਵਾ, ਗੁਰਮੀਤ ਕੌਰ ਨਾਹਰ, ਨਿਰਮਲ ਕੌਰ, ਗਿਆਨ ਕੌਰ, ਰਾਜਿੰਦਰ ਸਿੰਘ ਸੋਹਲ, ਨੇਤਰ ਸਿੰਘ, ਮਨਜੀਤ ਸਿੰਘ, ਕੁਲਵੰਤ ਸਿੰਘ, ਪ੍ਰੋ. ਹਰਬੰਸ ਸਿੰਘ, ਗੁਰਬਾਜ ਸਿੰਘ ਸੱਗੂ, ਨਿਰਮਲ ਕੌਰ, ਅਵਤਾਰਜੀਤ ਸਿੰਘ, ਅਮਰੀਕ ਸਿੰਘ ਨੱਫਰੀ, ਦਵਿੰਦਰਪਾਲ ਸਿੰਘ ਐਡਵੋਕੇਟ, ਹਰਮਨਵੀਰ ਸਿੰਘ, ਹਰਪਾਲ ਮਾਨ, ਹਰਬੰਸ ਸਿੰਘ, ਬਲਜਿੰਦਰ ਕੌਰ, ਜਸਵਿੰਦਰ ਜੱਸੀ, ਹਰਮੇਸ਼ ਸਿੰਘ ਹਿਆਣਾ ਅਤੇ ਝਾਰਖੰਡ ਵਾਸੀ ਗੀਤਾ ਰਾਣੀ ਸਮਾਰੋਹ ਵਿੱਚ ਹਾਜਰ ਸਨ।
