ਦੇਸ਼ ਦੇ ਰਖਵਾਲਿਆਂ ਦਾ ਦੇਸ਼ ਵਿਚ ਅਪਮਾਨ ਨਹੀਂ ਸਨਮਾਨ ਕਰੋ । ਅਸੀ ਦੇਣ ਨਹੀਂ ਦੇ ਸਕਦੇ ਇੰਨਾ ਦਾ: ਸਰਿਤਾ ਸ਼ਰਮਾ

ਗੜ੍ਹਸ਼ੰਕਰ- ਅੱਜ 23ਮਾਰਚ ਦਿਨ ਸ਼ਨੀਵਾਰ ਨੂੰ ਕੈਪਟਨ ਅਮਰਜੀਤ ਸਿੰਘ ਸੂਬੇਦਾਰ ਕੇਵਲ ਸਿੰਘ ਜੀ ਦੀ ਅਗਵਾਈ ਵਿੱਚ ਗੜ੍ਹਸ਼ੰਕਰ ਬੰਗਾ ਚੌਂਕ ਵਿਖੇ ਬੜੀ ਹੀ ਸ਼ਾਂਤਮਈ ਢੰਗ ਨਾਲ ਰੋਸ ਧਰਨਾ ਦਿੱਤਾ ਗਿਆ। ਜਿਸ ਵਿਚ ਆਰਮੀ ਦੇ ਰਿਟਾਇਰਡ ਅਫ਼ਸਰ ਸਾਹਿਬਾਨ ਅਤੇ ਅਲਗ ਅਲਗ ਜਥੇਬੰਦੀਆਂ ਦੇ ਆਗੂਆਂ ਨੇ ਹਿੱਸਾ ਲਿਆ। ਪਟਿਆਲਾ ਦੇ ਕਰਨਲ ਪੁਸ਼ਵਿੰਦਰ ਸਿੰਘ ਬਾਠ ਜੀ ਨਾਲ ਮਾਰਕੁਟਾਈ ਬਦਸਲੂਕੀ ਦੇ ਖਿਲਾਫ ਸਭ ਨੇ ਆਪਣਾ ਰੋਸ ਦਿਖਾਇਆ ਅਤੇ ਇਨਸਾਫ ਦੀ ਮੰਗ ਕੀਤੀ।

ਮੈਡਮ ਸਰਿਤਾ ਸ਼ਰਮਾ ਐਕਸ ਡਾਇਰੇਕਟਰ ਵਾਟਰ ਸਪਲਾਈ ਸੀਵਰੇਜ ਬੋਰਡ ਪੰਜਾਬ ਨੇ ਕਿਹਾ ਪੁਲਸ ਔਰ ਆਰਮੀ ਤੇ ਸਾਡੇ ਦੇਸ਼ ਦੇ ਮਜ਼ਬੂਤ ਥੰਮ ਨੇ ਇਨ੍ਹਾਂ ਦੋਨਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਦੋਨੋ ਹੀ ਅਮਨ ਸ਼ਾਂਤੀ ਲਈ ਕੁਰਬਾਨੀਆਂ ਦੇਂਦੇ ਨੇ ਦੋਨੋ ਹੀ ਬੜੇ ਆਦਰਯੋਗ ਨੇ। ਪਰ ਅੱਜ ਪੰਜਾਬ ਸਰਕਾਰ  ਚੰਗੇ ਅਫ਼ਸਰਾਂ ਨੂੰ ਕੰਮ ਨਹੀਂ ਕਰਨ ਦੇਂਦੀ ਤੇ  ਕੁਝ ਪੁਲਸ ਅਫ਼ਸਰ ਮਨਮਾਨੀ ਆਂ ਕਰ ਰਹੇ ਹਨ ਲਾਅ ਐਂਡ ਆਰਡਰ ਦੀਆਂ ਧੱਜੀਆਂ ਉੱਡ ਚੁੱਕੀਆਂ।  
ਜਿੱਥੇ ਆਮ ਇਨਸਾਨ ਨੂੰ ਕੁੱਟਿਆ ਤੇ ਡਰਾਇਆ ਜਾ ਰਿਹਾ ਓਥੇ ਇੱਕ ਉੱਚ ਰੈਂਕ ਦੇ ਕਰਨਲ  ਨੂੰ 12 ਪੁਲਸ ਮੁਲਾਜ਼ਮਾਂ ਵੱਲੋਂ ਘੇਰ ਕੇ ਕੁੱਟਣਾ ਕਿਧਰ ਦੀ ਬਹਾਦਰੀ ਹੈ। ਬਰਦਾਸਤ ਤੋਂ ਬਾਹਰ ਹੋ ਚੁੱਕੇ ਇਸ ਮਹੁਲ ਵਿਚਬਕੋਈ ਵੀ ਸੁਰੱਖਿਅਤ ਨਹੀਂ । ਕੈਪਟਨ ਅਮਰਜੀਤ ਸਿੰਘ ਜੀ ਸੂਬੇਦਾਰ ਕੇਵਲ ਸਿੰਘ ਜੀ  ਮੈਡਮ ਸਰਿਤਾ ਸ਼ਰਮਾ ਜੀ ਐਡਵੋਕੇਟ ਜਸਵੀਰ ਰਾਇ ਜੀ ਕੈਪਟਨ ਸੰਤੋਖ ਸਿੰਘ ਜੀ  ਕੁਲਵਿੰਦਰ ਬਿੱਟੂ ਜੀ ਕੁਲਦੀਪ ਬੋਰਾ ਸਰਪੰਚ  ਜੀ ਭੱਠਲ ਵੀਰ ਜੀ ਆਗੂ ਕਿਸਾਨ ਯੂਨੀਅਨ ਹਰਵਿੰਦਰ ਸਿੰਘ ਜੀ  ਰਿੰਕੂ ਬੇਦੀ ਜੀ ਸੁਭਾਸ਼ ਮੱਟੂ ਜੀ ਦਰਸ਼ਨ ਸਿੰਘ ਮੱਟੂ ਜੀ ਪਰਮਜੀਤ ਸਿੰਘ ਬੱਬਰ ਜੀ  ਸੂਬੇਦਾਰ ਜਸਵੀਰ ਸਿੰਘ ਜੀ  ਹੁਸਨ ਸਿੰਘ ਸਧੋਵਾਲ ਜੀ ਯੁਰਿੰਦਰ ਕੌਰ ਬੰਗਾ ਬਲਾਕ ਪ੍ਰਧਾਨ ਵੱਲੋਂ ਪ੍ਰਧਾਨ ਸ਼੍ਰੀ ਨਰਿੰਦਰ ਮੋਦੀ ਜੀ  ਮੰਤਰੀ ਜੀ ਨੂੰ ਲਿਖਿਆ ਮੰਗ ਪੱਤਰ ਡੀ ਐੱਸ ਪੀ ਸਾਬ ਗੜ੍ਹਸ਼ੰਕਰ ਨੂੰ ਸੋਂਪਿਆ ਗਿਆ