ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੀ ਅਗਵਾਈ ਹੇਠ ਸਮਰਾਲਾ ਦੀ ਜੇਤੂ ਰੈਲੀ ਲਈ ਜਥਾ ਰਵਾਨਾ
ਗੜ੍ਹਸ਼ੰਕਰ- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਸਮਰਾਲਾ ਵਿਖੇ ਕੀਤੀ ਜਾ ਰਹੀ ਜੇਤੂ ਰੈਲੀ ਵਿੱਚ ਸਾਮਲ ਹੋਣ ਲਈ ਗੜ੍ਹਸ਼ੰਕਰ-ਹੁਸ਼ਿਆਰਪੁਰ ਦਾ ਜਥਾ ਜ਼ਿਲਾ ਪ੍ਰਧਾਨ ਜਗਤਾਰ ਸਿੰਘ ਭਿੰਡਰ, ਜਨਰਲ ਸਕੱਤਰ ਕੁਲਵਿੰਦਰ ਸਿੰਘ ਚਾਹਲ, ਮੀਤ ਪ੍ਰਧਾਨ ਭੁਪਿੰਦਰ ਸਿੰਘ ਭੁੰਗ਼ਾ ਅਤੇ ਸੂਬਾ ਮੀਤ ਪ੍ਰਧਾਨ ਹਰਮੇਸ਼ ਸਿੰਘ ਢੇਸੀ ਦੀ ਅਗਵਾਈ ਵਿੱਚ ਗੜ੍ਹਸ਼ੰਕਰ ਤੋਂ ਰਵਾਨਾ ਹੋਇਆ।

ਇਸ ਸਮੇਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੀ ਏਕਤਾ ਸਦਕਾ ਪੰਜਾਬ ਸਰਕਾਰ ਨੂੰ ਲੈਂਡ ਪੂਲਿੰਗ ਨੀਤੀ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ ਹੈ। ਪਰ ਅੱਜ ਵੀ ਬਹੁਤ ਸਾਰੀਆਂ ਮੁਸ਼ਕਲਾਂ ਕਿਸਾਨਾਂ ਅੱਗੇ ਕੰਧ ਬਣ ਕੇ ਖੜੀਆ ਹਨ। ਭਾਜਪਾ ਸਰਕਾਰ ਅਮਰੀਕਾ ਨਾਲ ਟੈਕਸ ਮੁਕਤ ਸਮਝੌਤਾ ਕਰਕੇ ਖੇਤੀਬਾੜੀ ਦੇ ਕਿੱਤੇ ਨੂੰ ਤਬਾਹ ਕਰਨ ਤੇ ਤੁਲੀ ਹੋਈ ਹੈ। ਉਹਨਾਂ ਕਿਹਾ ਕੇ ਅੱਜ ਪੰਜਾਬ ਹੜ੍ਹਾਂ ਦੀ ਮਾਰ ਹੇਠ ਹੈ।
ਪਰ ਸਮੇਂ ਸਿਰ ਕਿਸਾਨਾਂ ਨੂੰ ਨਹਿਰੀ ਪਾਣੀ ਨਹੀਂ ਦਿਤਾ ਜਾਂਦਾ। ਜੋ ਕਿ ਪੰਜਾਬ ਨਾਲ ਬਹੁਤ ਵੱਡਾ ਅਨਿਆਂ ਹੈ। ਉਹਨਾਂ ਸਰਕਾਰ ਵਲੋਂ ਲਗਾਏ ਜਾ ਰਹੇ ਚਿੱਪ ਵਾਲੇ ਮੀਟਰਾਂ ਦੀ ਸਖਤ ਨਿਖੇਧੀ ਕਰਦਿਆਂ ਇਹ ਨੀਤੀ ਵਾਪਿਸ ਲੈਣ ਦੀ ਅਪੀਲ ਕੀਤੀ। ਆਗੂਆਂ ਨੇ ਕਿਸਾਨਾਂ ਦੇ ਸੂਗਰ ਮਿੱਲ ਵਲੋ ਕਿਸਾਨਾ ਦੇ ਬਕਾਏ ਜਾਰੀ ਕਰਨ ਦੀ ਮੰਗ ਕੀਤੀ।
ਕਿਸਾਨਾਂ ਦੇ ਜਥੇ ਵਿੱਚ ਜ਼ਿਲਾ ਆਗੂ ਕੁਲਵੰਤ ਸਿੰਘ ਗੋਲੇਵਾਲ, ਸਤਨਾਮ ਸਿੰਘ ਮੁਖਲਿਆਣਾ, ਜਰਨੈਲ ਸਿੰਘ, ਬਾਬਾ ਸੁਰਜੀਤ ਸਿੰਘ ਭੁੰਗ਼ਾ, ਸੁਖਵਿੰਦਰ ਸਿੰਘ ਮੋਇਲਾ ਵਾਹਿਦਪੁਰ, ਸੰਦੀਪ ਸਿੰਘ, ਮਿੰਟੂ, ਰੋਮੀ ਸਿਕੰਦਰਪੁਰ, ਹਰਬੰਸ ਸਿੰਘ ਰਸੂਲਪੁਰ, ਸਮਸੇਰ ਸਿੰਘ ਚੱਕ ਸਿੰਘਾ, ਪਰਮਜੀਤ ਸਿੰਘ ਰੁੜਕੀ ਖਾਸ ਸਮੇਤ ਦਰਜਨਾਂ ਕਿਸਾਨ ਸਾਮਲ ਸਨ।