ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਚੰਡੀਗੜ੍ਹ ਨੂੰ ਰੋਜ਼ਾਨਾ ਚਲਦੀ ਬੱਸ ਹੋਈ ਬੰਦ

ਗੜ੍ਹਸ਼ੰਕਰ 23 ਮਾਰਚ- ਬੀਤ ਇਲਾਕੇ ਤੋਂ ਵੱਖ ਵੱਖ ਸ਼ਹਿਰਾਂ ਨੂੰ ਜਾਣ ਲਈ ਸਰਕਾਰ ਨੂੰ ਬੱਸਾਂ ਦੇ ਰੂਟ ਚਲਾਉਣ ਦੀ ਬੀਤ ਦੇ ਲੋਕਾਂ ਦੀ ਮੰਗ ਸੀ ਜਿਸ ਤੋਂ ਬਾਅਦ ਕੁਝ ਕੁੰ ਦਿਨ ਪਹਿਲਾਂ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਚੰਡੀਗੜ੍ਹ ਲਈ ਬੱਸ ਸੇਵਾ ਸ਼ੁਰੂ ਕੀਤੀ ਗਈ ਸੀ। ਜਿਸ ਨਾਲ ਲੋਕਾਂ ਚ ਖੁਸ਼ੀ ਪਾਈ ਜਾ ਰਹੀ ਸੀ।

ਅਜੇ ਬੀਤ ਦੇ ਲੋਕਾਂ ਦਾ ਨਵੀਂ ਵਿਆਹੀ ਵਹੁਟੀ ਵਾਂਗ ਚਾਅ ਵੀ ਪੂਰਾ ਨਹੀਂ ਹੋਇਆ ਸੀ ਕਿ ਇਹ ਬੱਸ ਬੰਦ ਕਰ ਦਿੱਤੀ ਗਈ। ਬੰਦ ਹੋਣ ਦਾ ਕਾਰਨ ਤਾਂ ਅਜੇ ਪਤਾ ਨਹੀਂ ਚੱਲਿਆ ਪਰ ਇਸ ਰੂਟ ਦੇ ਬੰਦ ਹੋਣ ਨਾਲ ਨੌਕਰੀ ਪੇਸ਼ੇ ਅਤੇ ਸਕੂਲ, ਕਾਲਜ ਨੂੰ ਜਾਣ ਵਾਲੇ ਵਿਦਿਆਰਥੀ ਜ਼ਰੂਰ ਪ੍ਰੇਸ਼ਾਨ ਹੋ ਰਹੇ ਹਨ। ਅਜ ਬੀਤ ਇਲਾਕੇ ਦੇ ਵੱਖ ਵੱਖ ਪਿੰਡਾਂ ਦੇ ਲੋਕਾਂ ਨੇ ਜਿਹਨਾਂ ਚ ਰਾਜ ਕੁਮਾਰ ਰਾਣਾ, ਪ੍ਰਦੀਪ ਰੰਗੀਲਾ, ਵਿਜੇ ਕੁਮਾਰ ਕੰਬਾਲਾ, ਸਤਪਾਲ ਹਰਵਾ, ਅਸ਼ਵਨੀ ਹੈਬੋਵਾਲ, ਸੋਨੂੰ ਟਿੱਬਾ, ਨੰਦ ਲਾਲ ਨੰਦੂ ਨੇ ਦੱਸਿਆ ਕਿ ਇਲਾਕੇ ਦੇ ਲੋਕਾਂ ਦੇ ਲੋਕਾਂ ਦੀ ਮੰਗ ਸੀ ਕਿ ਬੀਤ ਇਲਾਕੇ ਤੋਂ ਵੱਖ ਵੱਖ ਸ਼ਹਿਰਾਂ ਨੂੰ ਸਰਕਾਰੀ ਬੱਸਾਂ ਲਗਾਇਆ ਜਾਣ|
 ਜਿਸ ਲਈ ਸਰਕਾਰ ਵਲੋਂ ਸ਼੍ਰੀ ਖੁਰਾਲਗੜ੍ਹ ਸਾਹਿਬ ਤੋਂ ਇਹ ਬੱਸ ਕੁਝ ਸਮਾਂ ਪਹਿਲਾਂ ਹੀ ਸ਼ੁਰੂ ਕੀਤੀ ਗਈ ਸੀ ਪਰ ਹੁਣ ਪਤਾ ਨਹੀਂ ਕਿ ਹੋ ਗਿਆ ਕਿ ਇਹ ਬੰਦ ਕਰ ਦਿੱਤੀ ਗਈ। ਰਾਜ ਕੁਮਾਰ ਰਾਣਾ ਨੇ ਦੱਸਿਆ ਕਿ ਇਸ ਬੱਸ ਦੇ ਚੱਲਣ ਨਾਲ ਬੀਤ ਇਲਾਕੇ ਦੇ ਮੁਲਾਜ਼ਮਾਂ, ਵਿਦਿਆਰਥੀਆਂ ਨੂੰ ਬਹੁਤ ਫਾਇਦਾ ਹੋਇਆ ਸੀ| ਇਸ ਦੇ ਨਾਲ ਨਾਲ ਪੀਜੀਆਈ ਚੰਡੀਗੜ੍ਹ ਤੋਂ ਦਵਾਈ ਲੈਣ ਜਾਣ ਵਾਲੇ ਮਰੀਜ਼ ਦੀ ਇਸ ਬੱਸ ਦੇ ਚੱਲਣ ਨਾਲ ਪ੍ਰੇਸ਼ਾਨੀ ਦੂਰ ਹੋ ਗਈ ਸੀ। ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਬੱਸ ਨੂੰ ਦੁਬਾਰਾ ਤੋਂ ਚਲਾਇਆ ਜਾਵੇ।