ਕਮਿਸਟਰੀ ਦੇ ਖੇਤਰ ਵਿੱਚ ਚੰਗਾ ਖੋਜ ਪੱਤਰ ਲਿਖਣ ਸਬੰਧੀ ਵਿਸ਼ੇਸ਼ ਆਨ ਲਾਈਨ ਲੈਕਚਰ ਕਰਵਾਇਆ ਗਿਆ

ਮਾਹਿਲਪੁਰ 23 ਮਾਰਚ- ਇੱਥੋਂ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਕੈਮਿਸਟਰੀ ਵਿਭਾਗ ਵੱਲੋਂ 'ਵਧੀਆ ਖੋਜ ਪੱਤਰ ਲਿਖਣ ਲਈ ਵਿਚਾਰ ਤੋਂ ਪ੍ਰਕਾਸ਼ਨ ਤੱਕ ਦੀ ਖੋਜ ਕਲਾ' ਵਿਸ਼ੇ 'ਤੇ ਇੱਕ ਵਿਸ਼ੇਸ਼ ਆਨ ਲਾਈਨ ਲੈਕਚਰ ਦਾ ਆਯੋਜਨ ਕੀਤਾ ਗਿਆ। ਇਸ ਲੈਕਚਰ ਦੌਰਾਨ ਯੂਨੀਵਰਸਟੀ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਮੈਨੇਜਮੈਂਟ ਕਲਕੱਤਾ ਦੇ ਕੈਮਿਸਟਰੀ ਵਿਭਾਗ ਤੋਂ ਪ੍ਰੋਫੈਸਰ ਡਾ ਤਾਨੇ ਪਰਾਮਾਨਿਕ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।

ਇਸ ਮੌਕੇ ਮੁੱਖ ਬੁਲਾਰੇ ਡਾ ਤਾਨੇ ਪਰਾਮਾਨਿਕ ਨੇ ਆਪਣੇ ਆਨ ਲਾਈਨ ਸੰਬੋਧਨ ਦੌਰਾਨ ਵਿਭਾਗ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਕਮਿਸਟਰੀ ਵਿਸ਼ੇ ਵਿੱਚ ਖੋਜ ਦੀ ਚੋਣ ਤੋਂ ਲੈ ਕੇ ਖੋਜ ਪੱਤਰ ਦੀ ਪ੍ਰਕਾਸ਼ਨਾ ਤੱਕ ਵੱਖ ਵੱਖ ਪੜਾਵਾਂ ਤਹਿਤ ਆਪਣੀ ਖੋਜ ਜਾਰੀ ਰੱਖਣ ਬਾਰੇ ਨੁਕਤੇ ਸਾਂਝੇ ਕੀਤੇ। ਉਹਨਾਂ ਆਪਣੇ ਸੰਬੋਧਨ ਵਿੱਚ ਇੱਕ ਚੰਗੇ ਰਿਵਿਊ, ਚੰਗੇ ਖੋਜ ਪੇਪਰ ਅਤੇ ਵਧੀਆ ਰਿਸਰਚ ਪ੍ਰਕਾਸ਼ਨਾਵਾਂ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ। 
ਇਸ ਮੌਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵਿੱਚ ਡਾਕਟਰ ਤਾਨੇ ਪਰਾਮਾਨਿਕ ਨੇ ਕਮਿਸਟਰੀ ਵਿਸ਼ੇ ਵਿੱਚ ਖੋਜ ਦੀਆਂ ਹੋਰ ਸੰਭਾਵਨਾਵਾਂ ਅਤੇ ਪਹਿਲਾਂ ਹੋਈ ਖੋਜ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਕੈਮਿਸਟਰੀ ਵਿਭਾਗ ਦੇ ਮੁਖੀ ਡਾ ਵਿਕਰਾਂਤ ਸਿੰਘ ਰਾਣਾ ਨੇ ਧੰਨਵਾਦੀ ਸ਼ਬਦ ਸਾਂਝੇ ਕੀਤੇ । ਸਮਾਰੋਹ ਮੌਕੇ ਪ੍ਰੋ ਰੋਹਿਤ ਪੁਰੀ, ਡਾ ਪੂਜਾ ਬੇਦੀ, ਪ੍ਰੋ‌ ਗਣੇਸ਼ ਖੰਨਾ, ਪ੍ਰੋ ਰਾਜਵੀਰ ਕੌਰ, ਪ੍ਰੋ ਹਰੀਪ੍ਰੀਆ, ਪ੍ਰੋ ਸ਼ੀਤਲ ਸਮੇਤ ਵਿਭਾਗ ਦੇ ਵਿਦਿਆਰਥੀ ਹਾਜ਼ਰ ਸਨ ।