ਸ਼ਹੀਦ-ਏ-ਆਜ਼ਮ ਦੇ ਅਸਲ ਵਾਰਿਸ ਕਿਸਾਨਾਂ ਮਜ਼ਦੂਰਾਂ ਤੇ ਕਹਿਰ ਢਾਹ ਕੇ ਮਾਨ ਨੇ ਪੰਜਾਬ ਵਿਰੋਧੀ ਤੇ ਦਿੱਲੀ ਵਾਲਿਆਂ ਦਾ ਝਾੜੂਬਰਦਾਰ ਹੋਣ ਦਾ ਪ੍ਰਤੱਖ ਪ੍ਰਮਾਣ ਦਿੱਤਾ-ਤਲਵਿੰਦਰ ਸਿੰਘ ਹੀਰ

ਹੁਸ਼ਿਆਰਪੁਰ- ਪਗੜੀ ਸੰਭਾਲ ਜੱਟਾ ਅੰਦੋਲਨ ਚਲਾਉਣ ਵਾਲੇ ਆਜਾਦੀ ਘੁਲਾਟੀਏ ਚਾਚਾ ਅਜੀਤ ਸਿੰਘ ਦੀਆਂ ਪਾਈਆਂ ਪੈੜਾਂ ਤੇ ਚੱਲ ਕੇ ਫਾਂਸੀ ਦਾ ਰੱਸਾ ਚੁੰਮਣ ਵਾਲੇ ਸ਼ਹੀਦ-ਏ -ਆਜ਼ਮ ਸਰਦਾਰ ਭਗਤ ਸਿੰਘ ਤੇ ਉਨਾਂ ਦੇ ਮਹਾਨ ਸਾਥੀਆਂ ਰਾਜਗੁਰੂ ਤੇ ਸੁਖਦੇਵ ਦੀ ਸ਼ਹਾਦਤ ਤੋਂ ਪਹਿਲਾਂ ਕਿਸਾਨਾਂ ਮਜ਼ਦੂਰਾਂ ਤੇ ਕਹਿਰ ਢਾਹ ਕੇ ਤੇ ਵਿਸ਼ਵਾਸਘਾਤ ਕਰਕੇ ਮਾਨ ਸਰਕਾਰ ਨੇ ਆਪਣੇ ਆਪ ਨੂੰ ਅੰਗਰੇਜ਼ਾਂ ਤੋਂ ਕਿਤੇ ਵੱਧ ਜ਼ਾਲਮ, ਧੋਖੇਬਾਜ਼ ਤੇ ਦਿੱਲੀ ਵਾਲਿਆਂ ਦਾ ਝਾੜੂਬਰਦਾਰ ਤੇ ਕਠਪੁਤਲੀ ਸਾਬਤ ਕਰ ਦਿੱਤਾ।

ਹੁਸ਼ਿਆਰਪੁਰ- ਪਗੜੀ ਸੰਭਾਲ ਜੱਟਾ ਅੰਦੋਲਨ ਚਲਾਉਣ ਵਾਲੇ ਆਜਾਦੀ ਘੁਲਾਟੀਏ ਚਾਚਾ ਅਜੀਤ ਸਿੰਘ ਦੀਆਂ ਪਾਈਆਂ ਪੈੜਾਂ ਤੇ ਚੱਲ ਕੇ ਫਾਂਸੀ ਦਾ ਰੱਸਾ ਚੁੰਮਣ ਵਾਲੇ ਸ਼ਹੀਦ-ਏ -ਆਜ਼ਮ ਸਰਦਾਰ ਭਗਤ ਸਿੰਘ ਤੇ ਉਨਾਂ ਦੇ ਮਹਾਨ ਸਾਥੀਆਂ ਰਾਜਗੁਰੂ ਤੇ ਸੁਖਦੇਵ ਦੀ ਸ਼ਹਾਦਤ ਤੋਂ ਪਹਿਲਾਂ ਕਿਸਾਨਾਂ ਮਜ਼ਦੂਰਾਂ ਤੇ ਕਹਿਰ ਢਾਹ ਕੇ ਤੇ ਵਿਸ਼ਵਾਸਘਾਤ ਕਰਕੇ ਮਾਨ ਸਰਕਾਰ ਨੇ ਆਪਣੇ ਆਪ ਨੂੰ ਅੰਗਰੇਜ਼ਾਂ ਤੋਂ ਕਿਤੇ ਵੱਧ ਜ਼ਾਲਮ, ਧੋਖੇਬਾਜ਼ ਤੇ ਦਿੱਲੀ ਵਾਲਿਆਂ ਦਾ ਝਾੜੂਬਰਦਾਰ  ਤੇ ਕਠਪੁਤਲੀ ਸਾਬਤ ਕਰ ਦਿੱਤਾ।
ਮਹਿਜ਼ 23 ਸਾਲ ਦੀ ਉਮਰ ਚ ਸ਼ਹਾਦਤ ਤੋਂ ਪਹਿਲਾਂ ਸ਼ਹੀਦ-ਏ-ਆਜ਼ਮ ਨੇ ਇਨ੍ਹਾਂ ਹੀ ਦੇਸੀ ਹਾਕਮਾਂ ਨੂੰ ਅੰਗਰੇਜ਼ਾਂ ਤੋਂ ਵੀ ਵੱਧ ਖਤਰਨਾਕ ਤੇ ਲੁਟੇਰੇ ਹੋਣ ਦਾ ਖਦਸ਼ਾ ਪ੍ਰਗਟਾਇਆ ਸੀ ਤੇ ਦੇਸ਼ ਦੇ ਲੋਕਾਂ ਨੂੰ ਸੁਚੇਤ ਰਹਿਣ ਲਈ ਸੰਦੇਸ਼ ਦਿੱਤਾ ਸੀ। ਜੋ ਮੌਜੂਦਾ ਕੇਂਦਰੀ ਤੇ ਸੂਬਾਈ ਹਾਕਮਾਂ ਨੇ ਆਪਣੀਆਂ ਗੈਰ ਕਾਨੂੰਨੀ ਕਾਰਵਾਈਆਂ ਤੇ ਸਰਾਸਰ ਨਜਾਇਜ਼ ਧੱਕੇਸਾਹੀਆਂ ਨਾਲ ਸਹੀ ਸਾਬਤ ਕੀਤਾ ਤੇ ਹੱਕ ਸੱਚ ਲਈ ਲੜਨ ਵਾਲੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਗਿਆ|
 ਜਿਸ ਦਾ ਖਮਿਆਜ਼ਾ ਇਨਾਂ ਹੰਕਾਰੇ ਹਾਕਮਾਂ ਨੂੰ ਬਹੁਤ ਜਲਦ ਭੁਗਤਣਾ ਪਵੇਗਾ।ਕੇਂਦਰ ਸਰਕਾਰ ਦੇ ਮਤਰੇਈ ਮਾਂ ਵਾਲੇ ਸਲੂਕ ਤੇ ਉਸ ਦੀ ਕਠਪੁਤਲੀ ਬਣੇ ਭਗਵੰਤ ਮਾਨ ਨੇ ਪੰਜਾਬ ਦਾ ਬੇੜਾ ਗ਼ਰਕ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ। ਪੂਰੀ ਦੁਨੀਆਂ ਅੰਦਰ ਦੇਸ਼ ਤੇ ਸੂਬੇ ਦੇ ਇਨਸਾਫ਼ਪਸੰਦ ਲੋਕਾਂ ਵਲੋਂ ਅਜਿਹੇ ਨਿਕੰਮੇ ਤੇ ਲੁਟੇਰੇ ਹੁਕਮਰਾਨਾਂ ਦਾ ਡੱਟ ਕੇ ਵਿਰੋਧ ਕੀਤਾ ਜਾ ਰਿਹਾ ਹੈ। ਅੰਨਦਾਤਿਆਂ ਨਾਲ ਕੀਤੀ ਗੁੰਡਾਗਰਦੀ ਤੇ ਬਦਤਮੀਜ਼ੀ ਕੇਂਦਰ ਤੇ ਮਾਨ ਸਰਕਾਰ ਦੀਆਂ ਜੜ੍ਹਾਂ ਹਿਲਾ ਦੇਵੇਗੀ।
ਗੂਰੂਆਂ ਪੀਰਾਂ ਭਗਤਾਂ ਤੇ ਮਹਾਨ ਸ਼ਹੀਦਾਂ ਦੇ ਵਰੋਸਾਏ ਪੰਜਾਬ ਨੂੰ ਉਜਾੜਨ ਬਾਰੇ ਸੋਚਣ ਵਾਲੇ ਮੁਗਲਾਂ ਤੇ ਅੰਗਰੇਜ਼ ਹਾਕਮਾਂ ਵਾਂਗ ਦੇਸ਼ ਤੇ ਸੂਬੇ ਦੇ ਮੌਜੂਦਾ ਹੁਕਮਰਾਨਾਂ ਨੂੰ ਮੂੰਹ ਦੀ ਖਾਣੀ ਪਵੇਗੀ ਤੇ ਆਉਣ ਵਾਲੀਆਂ ਪੀੜ੍ਹੀਆਂ ਇਨ੍ਹਾਂ ਨੂੰ ਲਾਹਨਤਾਂ ਪਾਉਣਗੀਆਂ। ਇਤਿਹਾਸ ਗਵਾਹ ਹੈ ਪੰਜਾਬ ਨੂੰ ਉਜਾੜਨ ਬਾਰੇ ਸੋਚਣ ਵਾਲੇ ਖੁਦ ਉੱਜੜ ਜਾਂਦੇ ਹਨ ਤੇ ਪੰਜਾਬੀ ਹਰ ਸੰਕਟ  ਚੋਂ ਦੂਣ ਸਵਾਏ ਹੋ ਨਿਕਲਦੇ ਤੇ ਜ਼ਾਲਮਾਂ ਵਿਰੁੱਧ ਲੜ੍ਹਨ ਲਈ ਡੱਟ ਜਾਂਦੇ ਹਨ‌।
ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੀ ਸ਼ਹਾਦਤ ਦੇ ਦਿਨਾਂ ਵਿੱਚ ਕੇਂਦਰ ਤੇ ਸੂਬਾ ਸਰਕਾਰ ਦੀ ਮਿਲੀਭੁਗਤ ਨਾਲ ਹੋਈ ਗੁੰਡਾਗਰਦੀ ਕਿਰਤੀ ਲੋਕ ਕਦੇ ਨਹੀਂ ਭੁੱਲਣਗੇ ਨਾ ਹੀ ਇਸ ਲਈ ਜ਼ਿੰਮੇਵਾਰ ਹੁਕਮਰਾਨਾਂ ਨੂੰ ਕਦੇ ਵੀ ਮਾਫ਼ ਕਰਨਗੇ।ਅਜਿਹੇ ਮੌਕੇ ਤੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਨੂੰ ਸੱਚੀ ਸ਼ਰਧਾਂਜਲੀ ਦੇਣ ਲਈ ਇਨਸਾਫ਼ਪਸੰਦ ਲੋਕਾਂ ਨੂੰ ਕੇਂਦਰ ਤੇ ਸੂਬਾ ਸਰਕਾਰਾਂ ਦੀ ਮਿਲੀਭੁਗਤ ਨਾਲ ਕਿਸਾਨਾਂ ਤੇ ਹੋਏ ਤਸ਼ੱਦਦ ਦਾ ਵਿਰੋਧ ਕਰਨ ਲਈ ਅੱਗੇ ਆਉਣਾਂ ਚਾਹੀਦਾ ਹੈ|
 ਪਿੰਡ ਪਿੰਡ ਇਨ੍ਹਾਂ ਦਾ ਵਿਰੁੱਧ ਰੋਸ ਮੁਜ਼ਾਹਰੇ ਕਰਨੇ ਚਾਹੀਦੇ ਹਨ ਤੇ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਸੰਘਰਸਾਂ ਦੇ ਮੈਦਾਨ ਵਿੱਚ ਜੂਝਣ ਲਈ  ਤਿਆਰ ਬਰ ਤਿਆਰ ਰਹਿਣਾ ਪਵੇਗਾ। ਸੰਯੁਕਤ ਕਿਸਾਨ ਮੋਰਚੇ ਦੇ ਸੂਝਵਾਨ ਆਗੂਆਂ ਦੇ ਸੱਦੇ ਤੇ ਸੰਘਰਸ਼ਾਂ ਵਿੱਚ ਜੂਝਣਾਂ ਪਵੇਗਾ ਅਤੇ ਇਹ ਸੰਗਰਾਮ ਉਦੋਂ ਤੱਕ ਜਾਰੀ ਰੱਖਣਾਂ ਪਵੇਗਾ ਜਦੋਂ ਤੱਕ ਮਨੁੱਖ  ਹੱਥੋਂ ਮਨੁੱਖ ਦੀ ਲੁੱਟ ਦਾ ਮੁਕੰਮਲ ਖਾਤਮਾ ਨਹੀਂ ਹੋ ਜਾਂਦਾ। ਤਾਂ ਹੀ ਆਜ਼ਾਦੀ ਸੰਗਰਾਮ ਦੇ ਸਮੂਹ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਜਾ ਸਕੇਗਾ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਚਾਇਆ ਜਾ ਸਕੇਗਾ।