
ਦਿਵਿਆਂਗ ਵਿਦਿਆਰਥੀਆਂ ਦੇ ਡਾਂਸ ਅਤੇ ਕਵਿਤਾ ਉਚਾਰਨ ਮੁਕਾਬਲੇ 9 ਅਪ੍ਰੈਲ ਨੂੰ (ਸੰਦੀਪ ਸ਼ਰਮਾ)
ਹੁਸ਼ਿਆਰਪੁਰ- ਡਿਸੇਬਲਡ ਪਰਸਨ ਵੈਲਫੇਅਰ ਸੋਸਾਇਟੀ ਰਜਿਸਟਰਡ ਹੁਸ਼ਿਆਰਪੁਰ ਦਿਵਿਆਂਗ ਵਿਦਿਆਰਥੀਆਂ ਅਤੇ ਵਿਅਕਤੀਆਂ ਦੀ ਭਲਾਈ ਲਈ ਜਿਲੇ ਅੰਦਰ ਕੰਮ ਕਰ ਰਹੀ ਹੈ ਨੇਤਰਹੀਨ ਖਿਡਾਰੀਆਂ ਦੇ ਕ੍ਰਿਕਟ ਟੂਰਨਾਮੈਂਟ ਦੀ ਸਫਲਤਾ ਤੋਂ ਬਾਅਦ ਹੁਣ ਸੋਸਾਇਟੀ ਵੱਲੋਂ ਦਿਮਾਗੀ ਤੌਰ ਤੇ ਬਿਮਾਰ ਅਤੇ ਸੁਣਨ ਅਤੇ ਬੋਲਣ ਤੋਂ ਅਸਮਰੱਥ ਦਿਵਿਆਂਗ ਵਿਦਿਆਰਥੀਆਂ ਦੇ ਕਵਿਤਾ ਉਚਾਰਨ ਅਤੇ ਡਾਂਸ ਮੁਕਾਬਲੇ ਕਰਵਾਉਣ ਜਾ ਰਹੀ ਹੈ
ਹੁਸ਼ਿਆਰਪੁਰ- ਡਿਸੇਬਲਡ ਪਰਸਨ ਵੈਲਫੇਅਰ ਸੋਸਾਇਟੀ ਰਜਿਸਟਰਡ ਹੁਸ਼ਿਆਰਪੁਰ ਦਿਵਿਆਂਗ ਵਿਦਿਆਰਥੀਆਂ ਅਤੇ ਵਿਅਕਤੀਆਂ ਦੀ ਭਲਾਈ ਲਈ ਜਿਲੇ ਅੰਦਰ ਕੰਮ ਕਰ ਰਹੀ ਹੈ ਨੇਤਰਹੀਨ ਖਿਡਾਰੀਆਂ ਦੇ ਕ੍ਰਿਕਟ ਟੂਰਨਾਮੈਂਟ ਦੀ ਸਫਲਤਾ ਤੋਂ ਬਾਅਦ ਹੁਣ ਸੋਸਾਇਟੀ ਵੱਲੋਂ ਦਿਮਾਗੀ ਤੌਰ ਤੇ ਬਿਮਾਰ ਅਤੇ ਸੁਣਨ ਅਤੇ ਬੋਲਣ ਤੋਂ ਅਸਮਰੱਥ ਦਿਵਿਆਂਗ ਵਿਦਿਆਰਥੀਆਂ ਦੇ ਕਵਿਤਾ ਉਚਾਰਨ ਅਤੇ ਡਾਂਸ ਮੁਕਾਬਲੇ ਕਰਵਾਉਣ ਜਾ ਰਹੀ ਹੈ
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸੰਦੀਪ ਸ਼ਰਮਾ ਪ੍ਰਧਾਨ ਡਿਸੇਬਲਡ ਪਰਸਨ ਵੈਲਫੇਅਰ ਸੋਸਾਇਟੀ ਹੁਸ਼ਿਆਰਪੁਰ ਵੱਲੋਂ ਕੀਤਾ ਗਿਆ
ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਦਿਵਿਆਂਗ ਵਿਦਿਆਰਥੀਆਂ ਦੀ ਪ੍ਰਤਿਵਾਦ ਦਾ ਪ੍ਰਦਰਸ਼ਨ ਕਰਨ ਲਈ ਸਮਾਜ ਨੂੰ ਇਕ ਨਵੀ ਸੇਧ ਮਿਲੇ ਇਸ ਲਈ ਸੁਸਾਇਟੀ ਵੱਲੋਂ ਇਹ ਮੁਕਾਬਲੇ ਚਾਰ ਸ਼੍ਰੇਣੀਆਂ ਦੇ ਵਿਦਿਆਰਥੀਆਂ ਦੇ ਵਿਚਕਾਰ ਜਿਵੇਂ ਕਿ ਦਿਮਾਗੀ ਤੌਰ ਤੇ ਬਿਮਾਰ ਸੁਣਨ ਅਤੇ ਬੋਲਣ ਤੋਂ ਅਸਮਰੱਥ ਨੇਤਰਹੀਨ ਅਤੇ ਸਰੀਰਕ ਪੱਖੋਂ ਕਮਜ਼ੋਰ ਵਿਦਿਆਰਥੀਆਂ ਦੇ ਡਾਂਸ ਅਤੇ ਕਵਿਤਾ ਉਚਾਰਨ ਮੁਕਾਬਲੇ ਮਿਤੀ 9.4.25 ਨੂੰ ਪੀ ਡੀ ਆਰਿਆ ਮਹਿਲਾਂ ਸੀਨੀਅਰ ਸੈਕੰਡਰੀ ਸਕੂਲ ਬਹਾਦਰਪੁਰ ਚੌਂਕ ਹੁਸ਼ਿਆਰਪੁਰ ਵਿਖੇ ਕਰਵਾਏ ਜਾ ਰਹੇ ਹਨ! ਸੰਦੀਪ ਸ਼ਰਮਾ ਨੇ ਅੱਗੇ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਆਸ਼ਾ ਕਿਰਨ ਸਕੂਲ ਅਤੇ ਆਤਮ ਸੁੱਖ ਸਕੂਲ ਦੇ ਬੱਚੇ ਵੀ ਭਾਗ ਲੈ ਰਹੇ ਹਨ ਅਗਰ ਕੋਈ ਦਿਵਿਆਂਗ ਵਿਦਿਆਰਥੀ ਇਸ ਪ੍ਰਤੀਯੋਗਤਾ ਵਿੱਚ ਭਾਗ ਲੈਣਾ ਚਾਹੁੰਦਾ ਹੋਵੇ ਤਾਂ ਉਹ 9 ਤਰੀਕ ਨੂੰ ਸਵੇਰੇ 10 ਵਜੇ ਨਿੱਜੀ ਤੌਰ ਤੇ ਪੇਸ਼ ਹੋ ਕੇ ਆਪਣੀ ਐਂਟਰੀ ਕਰਵਾ ਸਕਦਾ ਹੈ!
ਸੁਸਾਇਟੀ ਦੇ ਕੈਸ਼ੀਅਰ ਮਾਸਟਰ ਰਾਜ ਕੁਮਾਰ ਜੁਆਇੰਟ ਸੈਕਟਰੀ ਸੁਖਜਿੰਦਰ ਸਿੰਘ ਸੈਕਟਰੀ ਨੀਲਮ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਇਹ ਪਹਿਲਾ ਪ੍ਰੋਗਰਾਮ ਸੰਗੀਤ ਮਾਸਟਰ ਸ ਜਸਪਾਲ ਸਿੰਘ ਦੀ ਯਾਦ ਨੂੰ ਸਮਰਪਿਤ ਕਰਵਾਇਆ ਜਾ ਰਿਹਾ
ਇਹ ਪ੍ਰੋਗਰਾਮ 9.ਅਪ੍ਰੈਲ ਸਵੇਰੇ 11 ਵਜੇ ਸ਼ੁਰੂ ਹੋਵੇਗਾ ਇਸ ਪ੍ਰੋਗਰਾਮ ਦਾ ਆਗਾਜ਼ ਪ੍ਰੋ ਪੂਜਾ ਬਿਸ਼ਿਸਟ ਫੌਰਮਰ ਐਚ ਓ ਡੀ ਇੰਗਲਿਸ਼ ਵਿਭਾਗ ਡੀ ਏ ਵੀ ਕਾਲਜ ਹੁਸ਼ਿਆਰਪੁਰ
ਡੋਲੀ ਚੀਮਾ ਸੁਰਜੀਤ ਗੈਸ ਏਜੰਸੀ
ਪ੍ਰਿੰਸੀਪਲ ਪਲਵੀ ਪੰਡਿਤ ਬੀ ਐਡ ਕਾਲਜ ਰਿਆਤ ਵਾਹਰਾ ਯੂਨੀਵਰਸਿਟੀ ਅਤੇ ਪ੍ਰਿੰਸੀਪਲ ਟੀਮਾਟਨੀ ਆਲੂਵਾਲੀਆ ਪੀ ਡੀ ਆਰੀਆ ਸਕੂਲ ਵੱਲੋਂ ਸਾਂਝੇ ਤੌਰ ਤੇ ਕਰਨਗੇ!
ਇਹਨਾਂ ਮੁਕਾਬਲਿਆ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਹੋਣਗੇ
ਖਿਡਾਰੀਆਂ ਦੀ ਪ੍ਰਤਿਭਾ ਨੂੰ ਪਰਖਣ ਲਈ ਮੈਡਮ ਪਰਵੀਨ ਸ਼ਰਮਾ ਹੈਡ ਟੀਚਰ ਗੌਰਮੈਂਟ ਐਲੀਮੈਂਟਰੀ ਸਕੂਲ ਆਦਮਬਾਲ ਅਤੇ ਓਂਕਾਰ ਸਿੰਘ ਸੰਗੀਤ ਪ੍ਰੋਫੈਸਰ ਬੀ ਐਲ ਐਮ ਗਰਲਸ ਕਾਲਜ ਨਵਾਂ ਸ਼ਹਿਰ ਜੱਜ ਹੋਣਗੇ! ਸਟੇਜ ਸਕੱਤਰਦੀ ਮੈਡਮ ਪ੍ਰੀਆ ਸੈਣੀ ਲੈਕਚਰਾਰ ਹਿੰਦੀ ਵਿਭਾਗ ਪੀ ਡੀ ਆਰੀਆ ਸਕੂਲ ਹੋਣਗੇ!
ਸ੍ਰੀ ਸਤੀਸ਼ ਮਹਾਜਨ ਐਮ ਡੀ ਜੀ ਐਸ ਐਲ ਮਾਰਕੀਟਿੰਗ ਪ੍ਰਾਈਵੇਟ ਲਿਮਿਟਿਡ ਵੱਲੋਂ ਵਿਦਿਆਰਥੀਆਂ ਅਤੇ ਆਏ ਹੋਏ ਮਹਿਮਾਨਾ ਲਈ ਖਾਨੇ ਦਾ ਵਿਸ਼ੇਸ਼ ਇੰਤਜਾਮ ਕੀਤਾ ਗਿਆ ਹੈ!
ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਸੋਸਾਇਟੀ ਦੇ ਕਾਰਜਕਾਰੀ ਮੈਂਬਰ ਗੁਰਪ੍ਰੀਤ ਸਿੰਘ ਸੰਜੀਵ ਅਰੋੜਾ ਦੀਪਕ ਸ਼ਰਮਾ ਰਾਜਦੀਪ ਸਿੰਘ ਪ੍ਰਭਜੋਤ ਸਿੰਘ ਜਨਰਲ ਸਕੱਤਰ ਜਸਵਿੰਦਰ ਸਿੰਘ ਸਹੋਤਾ ਤੋਂ ਇਲਾਵਾ ਸ਼ਹਿਰ ਦੀਆਂ ਮੈਨਾਜ ਹਸਤੀਆਂ ਪਹੁੰਚ ਰਹੀਆਂ ਹਨ।
