ਫੈਸ਼ਨ ਡਿਜ਼ਾਇਨਿੰਗ ਵਿਭਾਗ ਵੱਲੋਂ 'ਟੈਕਸਟਾਈਲ ਸਾਇੰਸ ਵਿੱਚ ਡਾਈ ਅਤੇ ਕੈਮੀਕਲਸ' ਵਿਸ਼ੇ 'ਤੇ ਵਰਕਸ਼ਾਪ ਦਾ ਆਯੋਜਨ
ਮਾਹਿਲਪੁਰ 20 ਮਾਰਚ- ਇੱਥੋਂ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਪੋਸਟ ਗ੍ਰੈਜੂਏਟ ਫੈਸ਼ਨ ਡਿਜ਼ਾਇਨਿੰਗ ਵਿਭਾਗ ਵੱਲੋਂ "ਟੈਕਸਟਾਈਲ ਸਾਇੰਸ ਵਿੱਚ ਡਾਈ ਐਂਡ ਕੈਮੀਕਲਸ" ਵਿਸ਼ੇ 'ਤੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਰਿਸੋਰਸ ਪਰਸਨ ਵਜੋਂ ਬਰਾਈਟਵੇ ਕਲਰਸ, ਅੰਮ੍ਰਿਤਸਰ ਤੋਂ ਅਸ਼ਵਨੀ ਖੋਸਲਾ ਨੇ ਆਪਣੇ ਸਹਾਇਕ ਮੈਡਮ ਕਾਵੇਰੀ ਨਾਲ ਸ਼ਿਰਕਤ ਕੀਤੀ। ਵਰਕਸ਼ਾਪ ਦੌਰਾਨ ਜੀਵ ਵਿਗਿਆਨੀ ਡਾਕਟਰ ਮਨਪ੍ਰੀਤ ਸਿੰਘ ਪੰਧੇਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ।

ਇਸ ਮੌਕੇ ਫੈਸ਼ਨ ਡਿਜ਼ਾਇਨਿੰਗ ਵਿਭਾਗ ਦੇ ਬੀਐਸਸੀ ਅਤੇ ਐਮਐਸਸੀ ਦੇ ਵਿਦਿਆਰਥੀਆਂ ਨੂੰ ਰਿਸੋਰਸ ਪਰਸਨ ਅਸ਼ਵਨੀ ਖੌਸਲਾ ਨੇ ਡਾਈ ਅਤੇ ਕੈਮੀਕਲ ਦੇ ਵਧੀਆ ਪ੍ਰਯੋਗ ਦੁਆਰਾ ਆਪਣੇ ਕੰਮ ਨੂੰ ਹੋਰ ਨਿਪੁੰਨਤਾ ਨਾਲ ਕਰਨ ਸਬੰਧੀ ਨੁਕਤੇ ਸਾਂਝੇ ਕੀਤੇ। ਉਨ੍ਹਾਂ ਨੇ ਆਪਣੇ ਸੰਬੋਧਨ ਦੌਰਾਨ ਬੈਂਟਿਕ ਪ੍ਰਿੰਟਿੰਗ, ਸਕਰੀਨ ਪ੍ਰਿੰਟਿੰਗ, ਟਾਈ ਅਤੇ ਡਾਈ ਨਾਲ ਜੁੜੇ ਵੱਖ-ਵੱਖ ਪਹਿਲੂਆਂ ਬਾਰੇ ਵਿਚਾਰ ਰੱਖੇ।
ਉਨਾਂ ਇਸ ਮੌਕੇ ਵਿਦਿਆਰਥੀਆਂ ਨੂੰ ਘੱਟ ਤੋਂ ਘੱਟ ਲਾਗਤਾਂ ਨਾਲ ਚੰਗੇ ਮਿਆਰੀ ਡਾਈ ਅਤੇ ਕੈਮੀਕਲ ਵਰਤਣ ਅਤੇ ਇਸ ਦੇ ਚੰਗੇ ਨਤੀਜਿਆਂ ਬਾਰੇ ਵੇਰਵੇ ਸਾਂਝੇ ਕੀਤੇ । ਇਸ ਮੌਕੇ ਬੁਲਾਰਿਆਂ ਨੇ ਪ੍ਰੈਕਟੀਕਲ ਤੌਰ ਤੇ ਉਕਤ ਉਤਪਾਦਾਂ ਨੂੰ ਵਰਤਣ ਦੀ ਜਾਣਕਾਰੀ ਵੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ।
ਵਰਕਸ਼ਾਪ ਦੌਰਾਨ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਨੇ ਧੰਨਵਾਦੀ ਸ਼ਬਦ ਸਾਂਝੇ ਕੀਤੇ। ਇਸ ਮੌਕੇ ਫੈਸ਼ਨ ਡਿਜ਼ਾਇਨਿੰਗ ਵਿਭਾਗ ਦੇ ਮੁਖੀ ਪ੍ਰੋ ਰਾਜਵਿੰਦਰ ਕੌਰ, ਪ੍ਰੋ ਦੀਕਸ਼ਾ ਸ਼ਰਮਾ, ਪ੍ਰੋ ਮਨਜਿੰਦਰ ਕੌਰ, ਪ੍ਰੋ ਨਵਜੋਤ ਕੌਰ, ਪ੍ਰੋ ਸੋਨੀਆ ਡੁੰਗ ਡੁੰਗ, ਪ੍ਰੋ ਸ਼ਰਨਪ੍ਰੀਤ ਸਿੰਘ ਸਮੇਤ ਵਿਭਾਗ ਦੇ ਵਿਦਿਆਰਥੀ ਹਾਜ਼ਰ ਸਨ।