ਸੰਤ ਗੁਰਚਰਨ ਸਿੰਘ ਪੰਡਵਾ ਨਿਰਮਲ ਭੇਖ ਰਤਨ ਅਵਾਰਡ ਨਾਲ ਸਨਮਾਨਿਤ

ਫਗਵਾੜਾ /ਹੁਸ਼ਿਆਰਪੁਰ- ਨੌਜਵਾਨਾਂ ਨੂੰ ਨਸ਼ਿਆਂ ਦੀ -ਦਲਦਲ ਤੋਂ ਬਚਾਉਣ ਤੇ ਗੁਰੂ ਚਰਨਾਂ ਨਾਲ ਜੋੜਨ ਲਈ, ਗਰੀਬ ਤੇ ਜਰੂਰਤ ਮੰਦ ਲੜਕੀਆਂ ਦੇ ਵਿਆਹ ਬੱਚੀਆਂ ਦੀ ਲੋਹੜੀ,ਕੁਦਰਤੀ ਕਰੋਪੀ ਮਹਾਮਾਰੀ ਦੇ ਦਿਨਾਂ ਦੌਰਾਨ ਫਗਵਾੜਾ ਸ਼ਹਿਰ ਅੰਦਰ ਅਤੇ ਇਲਾਕੇ ਦੇ ਪਿੰਡਾਂ ਵਿਚ ਫੋਗਿੰਗ, ਸੰਗਤਾਂ ਨੂੰ ਬਾਣੀ ਦਾ ਪ੍ਰਚਾਰ ਪ੍ਰਸਾਰ ਕਰਕੇ ਕਰਕੇ ਗੁਰੂ ਵਾਲੇ ਬਣਨ ਲਈ ਪ੍ਰੇਰਿਤ ਕਰਦੇ ਆ ਰਹੇ ਨਿਰਮਲ ਭੇਖ ਦੇ ਹੀਰੇ ਸੰਤ ਗੁਰਚਰਨ ਸਿੰਘ ਪੰਡਵਾ ਮੁੱਖ ਸੇਵਾਦਾਰ ਤਪ ਅਸਥਾਨ ਨਿਰਮਲ ਕੁਟੀਆ ਛੰਭਵਾਲੀ ਪੰਡਵਾ ਵੱਲੋਂ ਨਿਭਾਈਆਂ ਜਾ ਰਹੀਆਂ ਜਨ ਹਿੱਤ ਸੇਵਾਵਾਂ ਲਈ ਨਿਰਮਲ ਭੇਖ ਰਤਨ ਅਵਾਰਡ ਨਾਲ ਸਨਮਾਨਿਤ ਕੀਤਾ

ਫਗਵਾੜਾ /ਹੁਸ਼ਿਆਰਪੁਰ- ਨੌਜਵਾਨਾਂ ਨੂੰ ਨਸ਼ਿਆਂ ਦੀ -ਦਲਦਲ ਤੋਂ ਬਚਾਉਣ ਤੇ ਗੁਰੂ ਚਰਨਾਂ  ਨਾਲ ਜੋੜਨ ਲਈ, ਗਰੀਬ ਤੇ ਜਰੂਰਤ ਮੰਦ ਲੜਕੀਆਂ ਦੇ ਵਿਆਹ   ਬੱਚੀਆਂ ਦੀ ਲੋਹੜੀ,ਕੁਦਰਤੀ ਕਰੋਪੀ ਮਹਾਮਾਰੀ ਦੇ ਦਿਨਾਂ ਦੌਰਾਨ  ਫਗਵਾੜਾ ਸ਼ਹਿਰ ਅੰਦਰ ਅਤੇ ਇਲਾਕੇ ਦੇ  ਪਿੰਡਾਂ ਵਿਚ ਫੋਗਿੰਗ, ਸੰਗਤਾਂ ਨੂੰ ਬਾਣੀ ਦਾ ਪ੍ਰਚਾਰ ਪ੍ਰਸਾਰ ਕਰਕੇ ਕਰਕੇ ਗੁਰੂ ਵਾਲੇ ਬਣਨ ਲਈ ਪ੍ਰੇਰਿਤ ਕਰਦੇ ਆ ਰਹੇ ਨਿਰਮਲ ਭੇਖ ਦੇ ਹੀਰੇ  ਸੰਤ ਗੁਰਚਰਨ ਸਿੰਘ ਪੰਡਵਾ ਮੁੱਖ  ਸੇਵਾਦਾਰ  ਤਪ ਅਸਥਾਨ ਨਿਰਮਲ ਕੁਟੀਆ ਛੰਭਵਾਲੀ  ਪੰਡਵਾ ਵੱਲੋਂ ਨਿਭਾਈਆਂ ਜਾ ਰਹੀਆਂ ਜਨ  ਹਿੱਤ ਸੇਵਾਵਾਂ ਲਈ ਨਿਰਮਲ ਭੇਖ ਰਤਨ ਅਵਾਰਡ ਨਾਲ ਸਨਮਾਨਿਤ ਕੀਤਾ
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਤ ਗੁਰਚਰਨ ਸਿੰਘ ਪੰਡਵਾ ਹੋਰਾਂ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਏ  ਰਾਜ ਪੱਧਰੀ ਸਮਾਗਮ ਵਿੱਚ  1008 ਸੁਆਮੀ ਗਿਆਨ ਦੇਵ ਜੀ ਵੇਦਾਂਤ ਅਚਾਰੀਆ ਨਿਰਮਲ ਪੰਚਾਇਤੀ ਅਖਾੜਾ ਕਨਖਲ ਹਰਿਦੁਆਰ ਵੱਲੋਂ ਉਨ੍ਹਾਂ ਨੂੰ ਨਿਰਮਲ ਭੇਖ ਰਤਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਨਿਭਾਈਆਂ ਜਾ ਰਹੀਆਂ  ਸੇਵਾਵਾਂ ਨੂੰ ਦੇਖਦੇ ਹੋਏ ਨਿਰਮਲ ਭੇਖ
ਸਾਧੂ ਸੰਪਰਦਾਇ ਵੱਲੋਂ ਗੁਰਮਤਿ ਤੇ ਗੁਰਬਾਣੀ ਦੇ ਪ੍ਰਚਾਰ-ਪ੍ਰਸਾਰ ਨੂੰ ਵਧਾਉਂਦੇ ਹੋਏ ਉਨ੍ਹਾਂ ਦੀ ਸ਼ਲਾਘਾ ਕੀਤੀ ਗਈ। ਸੰਤ ਗੁਰਚਰਨ ਸਿੰਘ ਪੰਡਵਾ ਹੋਰਾਂ ਨੂੰ  ਨਿਰਮਲ ਭੇਖ ਰਤਨ ਅਵਾਰਡ ਨਾਲ ਸਨਮਾਨਿਤ ਕੀਤੇ ਜਾਣ ਤੇ ਪ੍ਰਾਚੀਨ ਨਿਰਮਲ ਮਹਾਮੰਡਲ ਦੇ ਕੌਮੀ ਪ੍ਰਧਾਨ ਤੇ ਡੇਰਾ ਗੁਰਸਰ ਖੁੱਡਾ ਦੇ ਮੁੱਖ ਸੇਵਾਦਾਰ ਸੰਤ ਬਾਬਾ ਤੇਜਾ ਸਿੰਘ ਜੀ ਵੱਲੋਂ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਗੁਰਚਰਨ ਸਿੰਘ ਪੰਡਵਾ ਵਾਲਿਆਂ ਨੇ ਬੀਤੇ ਸਮੇਂ ਵਿੱਚ ਨਿਰਮਲ ਭੇਖ ਦੀ ਚੜ੍ਹਦੀ ਕਲਾ ਵਾਸਤੇ ਬੇਅੰਤ ਕਾਰਜ ਕੀਤੇ ਹਨ  ਤੇ ਨਿਰੰਤਰ ਕਰ ਰਹੇ ਹਨ ਜਿਨ੍ਹਾਂ ਵਿੱਚ  ਤਪ ਅਸਥਾਨ ਨਿਰਮਲ ਕੁਟੀਆ ਵਿਖੇ ਹਰ ਐਤਵਾਰ ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਜਾਂਦੇ ਹਨ ਉਪਰੰਤ ਕਥਾ ਵਿਚਾਰਾਂ ਹੁੰਦੀਆਂ ਹਨ। ਹਰ ਮਹੀਨੇ ਦੀ ਸੰਗਰਾਂਦ ਮੌਕੇ ਹੀ ਅਖੰਡ ਜਾਪਾਂ ਦੇ ਭੋਗ ਪਾਏ ਜਾਂਦੇ ਹਨ। ਖੁੱਲ੍ਹੇ ਪੰਡਾਲਾਂ ਅੰਦਰ ਉਨ੍ਹਾਂ  ਵਲੋਂ  ਸੰਗਤਾਂ ਨੂੰ ਕਥਾ ਵਿਚਾਰਾਂ ਦੀ ਸਾਂਝ ਪਾ ਕਿ  ਕੀਤਾ ਜਾਂਦਾ ਹੈ। ਹਰ ਸਾਲ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਦਿਹਾੜਾ ਮਨਾਇਆ ਜਾਂਦਾ ਹੈ। ਸਮੂਹ ਗੁਰੂ ਸਾਹਿਬਾਨਾਂ ਦੇ ਅਵਤਾਰ ਪੁਰਬ ਮਨਾਏ ਜਾਂਦੇ ਹਨ, ਸਮੂਹ ਭਗਤਾ ਦੇ ਅਵਤਾਰ ਪੁਰਬ ਮਨਾਏ ਜਾਂਦੇ ਹਨ, ਬਾਬਾ ਜੀ ਖੁੱਡਾ ਵਾਲਿਆਂ ਨੇ ਕਿਹਾ ਕਿ  
ਹਰ ਸਾਲ ਭਾਟਾਂ ਦੀ ਯਾਦ 'ਚ ਸਮਾਗਮ ਮਨਾਇਆ ਜਾਂਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੁਰਬ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾਂਦਾ ਹੈ, ਜਨਵਰੀ ਵਿੱਚ ਹਰ ਸਾਲ ਮਾਘੀ ਦਾ ਪਵਿੱਤਰ ਦਿਹਾੜਾ ਮਨਾਇਆ ਜਾਂਦਾ ਹੈ। ਹਰ ਸਾਲ ਵਿਸਾਖੀ ਦਾ ਰਿਹਾੜਾ ਮਨਾਇਆ ਜਾਂਦਾ ਹੈ। ਸੰਤ ਦਲੇਲ ਸਿੰਘ ਜੀ  ਤੇ ਸੰਤ ਮੋਨੀ ਜੀ ਦੇ ਬਰਸੀ ਸਮਾਗਮ ਹਰ ਸਾਲ
ਦਸੰਬਰ ਮਹੀਨੇ ਵਿੱਚ ਬਹੁਤ ਹੀ ਪ੍ਰੇਮ ਤੇ ਸ਼ਰਧਾ    ਨਾਲ ਮਨਾਏ ਜਾਂਦੇ ਹਨ। ਸੰਤ ਕਰਮ ਸਿੰਘ ਹੋਤੀ ਮਰਦਾਨ  ਵਾਲੇ,ਸੰਤ ਹਰਨਾਮ ਸਿੰਘ ਜਿਆਨ ਵਾਲੇ, ਸੰਤ ਸਤਨਾਮ ਸਿੰਘ, ਬਾਵਾ ਸਿੰਘ ਜੀ ਮਹਾਰਾਜ ਅਤੇ ਹੋਰ ਸੰਤਾਂ ਦੀਆਂ ਬਰਸੀਆਂ ਵੀ ਮਨਾਈਆਂ ਜਾਂਦੀਆਂ ਹਨ। ਇਸ ਮੌਕੇ ਕਰਵਾਏ ਜਾਂਦੇ ਸਮਾਗਮਾਂ ਵਿੱਚ  ਦੁਨੀਆਂ ਦੇ ਕੋਨੇ ਕੋਨੇ ਤੋਂ ਸੰਤ ਮਹਾਂਪੁਰਖ ਤੇ ਸੰਗਤਾਂ ਸ਼ਾਮਿਲ ਹੁੰਦੀਆਂ ਹਨ 
 ਸੰਤਾਂ ਮਹਾਂਪੁਰਸ਼ਾਂ ਤੋਂ ਅਸ਼ੀਰਵਾਦ ਪ੍ਰਾਪਤ ਕਰਦੀਆਂ ਹਨ। ਇਨ੍ਹਾਂ ਸਮਾਗਮਾਂ ਦੌਰਾਨ ਸੰਗਤ ਲਈ ਮੈਡੀਕਲ ਕੈਂਪ, ਰਿਹਾਇਸ਼ ਦੀ ਸੇਵਾ ਤੇ ਹਰ ਪ੍ਰਾਣੀ ਨੂੰ ਗੁਰੂ ਵਾਲੇ ਬਣਨ  ਲਈ ਪ੍ਰੇਰਿਤ ਕਰਨ ਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਤਨ ਮਨ ਧਨ ਨਾਲ ਸੇਵਾ ਨਿਭਾਉਂਦੇ ਸੰਤ ਗੁਰਚਰਨ ਸਿੰਘ ਪੰਡਵਾ ਨੂੰ ਨਿਰਮਲ ਭੇਖ ਰਤਨ ਅਵਾਰਡ ਮਿਲਣ 'ਤੇ ਸਮੂਹ ਦੂਰ ਨੇੜੇ ਦੀਆਂ ਸੰਗਤਾਂ ਵਿੱਚ ਖੁਸ਼ੀ ਦੀ  ਮਾਹੌਲ ਹੈ ਇਸ ਮੌਕੇ ਤਾਂ ਸੰਤ ਸੁਖਵੰਤ ਸਿੰਘ ਜੀ ਨਾਹਲਾਂ ਵਾਲੇ, ਸੰਤ ਸੁਖਦੇਵ ਸਿੰਘ ਜੀ ਡੇਰਾ ਗੁਰਸਰੂ ਖੁੱਡਾ ਵਾਲੇ ਸੰਤ ਜਸਵਿੰਦਰ ਸਿੰਘ ਕੁਠਾਰੀ, ਸੰਤ ਭਗਵੰਤ ਭਜਨ ਸਿੰਘ ਦਕੋਹਾ ਸ਼ਾਸਤਰੀ, ਸੰਤ ਹਰਕ੍ਰਿਸ਼ਨ ਸਿੰਘ ਠੱਕਰਵਾਲ ਸੰਤ ਗੁਰਨਾਮ ਸਿੰਘ, ਸੰਤ ਰਾਜ ਗਿਰੀ ਸਿੰਘ ਜੀ, ਸੰਤ ਬਚਿਤਰ ਸਿੰਘ ਅਮਮ੍ਰਿਤਸਰ,  ਗੁਰਚਰਨ ਸਿੰਘ ਬੱਡੋ ਸੰਤ ਹਰਪ੍ਰੀਤ ਸਿੰਘ ਹਰੀ, ਸੰਤ ਭਾਗ ਸਿੰਘ, ਸੁਰਾ ਸਿੰਘ ਕਾਵਾਂਵਾਲੀ  ਹੋਰਾਂ ਵਲੋਂ  ਸੰਤ ਗੁਰਚਰਨ ਸਿੰਘ ਜੀ ਪੰਡਵਾ ਵਾਲਿਆਂ ਨੂੰ ਨਿਗਮਲ ਭੇਖ ਰਤਨ ਅਵਾਰਡ ਨਾਲ ਸਨਮਾਨਿਤ ਕੀਤੇ ਜਾਣ  'ਤੇ ਵਧਾਈ ਦਿੱਤੀ।