ਸਰਕਾਰੀ ਹਾਈ ਸਕੂਲ ਰਾਮਪੁਰ ਬਿਲੜੋ ਦੀ ਕੰਪਿਊਟਰ ਲੈਬ ਲਈ ਸੀ ਪੀ ਯੂ ਤੇ ਐਲ ਈ ਡੀ ਭੇਂਟ

ਗੜ੍ਹਸ਼ੰਕਰ- ਅੱਜ ਸਰਕਾਰੀ ਹਾਈ ਸਕੂਲ ਰਾਮਪੁਰ ਬਿਲੜੋਂ ਵਿਖੇ ਪਿੰਡ ਦੇ ਦਾਨੀ ਸੱਜਣ ਸ੍ਰੀ ਜੰਗ ਬਹਾਦਰ ਪੰਜਾਬ ਪੁਲਿਸ ਸਪੁੱਤਰ ਸ੍ਰੀ ਫ਼ਕੀਰ ਚੰਦ, ਸ਼੍ਰੀ ਅਰਸ਼ਵੀਰ ਸਪੁੱਤਰ ਸ੍ਰੀ ਦਰਸ਼ਨ ਸਿੰਘ ਅਤੇ ਮਨ੍ਹ ਖਟਕੜ ( ਪੱਦੀ ਸੂਰਾ ਸਿੰਘ) ਵੱਲੋਂ ਸਕੂਲ ਦੀ ਕੰਪਿਊਟਰ ਲੈਬ ਲਈ ਤਿੰਨ ਸੀਪੀਯੂ, ਇੱਕ ਐਲਈਡੀ ਅਤੇ ਤਿੰਨ ਕੀਬੋਰਡ ਮਾਊਸ ਸੈੱਟ ਦਾਨ ਦਿੱਤੇ ਗਏ ਤਾਂ ਕਿ ਬੱਚੇ ਕੰਪਿਊਟਰ ਵਿਸ਼ਾ ਵਧੀਆ ਢੰਗ ਨਾਲ ਪੜ੍ਹ ਸਕਣ।

ਇਸ ਮੌਕੇ ਬੀ ਆਰ  ਸੀ ਗੜ੍ਹਸ਼ੰਕਰ -2 ਸ਼੍ਰੀ ਅਨੁਪਮ ਕੁਮਾਰ ਸ਼ਰਮਾ ਜੀ ਵਲੋਂ ਖ਼ਾਸ ਤੌਰ ਤੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਗਿਆ ਅਤੇ ਦਾਖਲਾ ਮੁਹਿੰਮ ਲਈ ਪਿੰਡ ਵਾਸੀਆਂ ਨੂੰ ਪ੍ਰੇਰਿਤ ਕੀਤਾ ਗਿਆ।  ਸਕੂਲ ਐਸ ਐਮ ਸੀ ਕਮੇਟੀ, ਸਕੂਲ ਇੰਚਾਰਜ ਸ਼੍ਰੀਮਤੀ ਰੇਨੂੰ ਬਲਾ ਅਤੇ ਸਮੂਹ ਸਟਾਫ਼ ਵੱਲੋਂ ਇਹਨਾਂ ਦਾ ਤਹਿਦਿਲੋਂ ਧੰਨਵਾਦ ਕੀਤਾ ਗਿਆ ਅਤੇ ਆਸ ਕੀਤੀ ਗਈ ਕਿ ਇਹ ਅੱਗੇ ਤੋਂ ਵੀ ਇਸੇ ਤਰਾਂ ਸਕੂਲ ਨੂੰ ਆਪਣਾ ਯੋਗਦਾਨ ਦਿੰਦੇ ਰਹਿਣਗੇ।