ਮਾਹਿਲਪੁਰ ਇਲਾਕੇ ਦੇ ਖੇਡ ਕਲੱਬ', ਖੋਜ ਪ੍ਰੋਜੈਕਟ ਦਾ ਕੁਲਵੰਤ ਸਿੰਘ ਸੰਘਾ ਵੱਲੋਂ ਆਰੰਭ
ਮਾਹਿਲਪੁਰ- ਮਾਹਿਲਪੁਰ ਇਲਾਕੇ ਦੇ ਗੱਭਰੂਆਂ ਤੇ ਮੁਟਿਆਰਾਂ ਨੇ ਖੇਡ ਸੰਸਾਰ ਵਿੱਚ ਸੰਦਲੀ ਪੈੜਾਂ ਪਾਈਆਂ ਹਨ। ਇਹਨਾਂ ਇਤਿਹਾਸਕ ਪੈੜਾਂ ਨੂੰ ਪੁਸਤਕ ਰੂਪ ਵਿੱਚ ਸੰਭਾਲਿਆ ਜਾਵੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਇਹਨਾਂ ਪ੍ਰਾਪਤੀਆਂ ਤੇ ਮਾਣ ਕਰਦੀਆਂ ਹੋਈਆਂ ਭਵਿੱਖ ਦੇ ਨੈਣ ਨਕਸ਼ ਸੰਵਾਰ ਸਕਣ। ਆਪਣੇ ਇਤਿਹਾਸਿਕ ਵਿਰਸੇ ਦੀ ਸੰਭਾਲ ਕਰਨਾ ਸਾਡੀ ਸਭ ਦੀ ਜਿੰਮੇਵਾਰੀ ਹੈ।ਜਿਨ੍ਹਾਂ ਕੌਮਾਂ ਦਾ ਇਤਿਹਾਸ ਨਹੀਂ ਹੁੰਦਾ ਉਹ ਇਸ ਧਰਤੀ ਦੇ ਨਕਸ਼ੇ ਤੋਂ ਗਾਇਬ ਹੋ ਜਾਂਦੀਆਂ ਹਨ।

ਇਹ ਵਿਚਾਰ ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ ਨੇ 'ਮਾਹਿਲਪੁਰ ਇਲਾਕੇ ਦੇ ਖੇਡ ਕਲੱਬ' ਖੋਜ ਪ੍ਰੋਜੈਕਟ ਦਾ ਆਰੰਭ ਕਰਦਿਆਂ ਖਾਲਸਾ ਕਾਲਜ ਮਾਹਿਲਪੁਰ ਵਿੱਚ ਆਖੇ। ਉਹਨਾਂ ਅੱਗੇ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਇਲਾਕੇ ਦੇ ਵੱਖ ਵੱਖ ਪੇਂਡੂ ਕਲੱਬਾਂ ਦੇ ਇਤਿਹਾਸ, ਪ੍ਰਾਪਤੀਆਂ, ਟੂਰਨਾਮੈਂਟ, ਕੌਮੀ ਤੇ ਕੌਮਾਂਤਰੀ ਖਿਡਾਰੀ ਅਤੇ ਮੌਜੂਦਾ ਸਥਿਤੀ ਦਾ ਮੁਲਾਂਕਣ ਕੀਤਾ ਜਾਵੇਗਾ। ਰਿਟਾਇਰਡ ਐਸ ਪੀ ਸ਼ਵਿੰਦਰਜੀਤ ਸਿੰਘ ਬੈਂਸ ਨੇ ਕਿਹਾ ਕਿ ਇਹ ਪ੍ਰੋਜੈਕਟ ਵੀ ਬਲਜਿੰਦਰ ਮਾਨ ਵੱਲੋਂ ਡਾਕਟਰ ਪਰਮਪ੍ਰੀਤ ਕੈਂਡੋਵਾਲ ਦੇ ਸਹਿਯੋਗ ਨਾਲ ਮੁਕੰਮਲ ਕੀਤਾ ਜਾਵੇਗਾ।
ਜਿਨ੍ਹਾਂ ਇਸ ਤੋਂ ਪਹਿਲਾਂ ਇਲਾਕੇ ਦੇ ਫੁੱਟਬਾਲ ਸੰਸਾਰ ਸਮੇਤ 25 ਪੁਸਤਕਾਂ ਦੀ ਸਿਰਜਣਾ ਕੀਤੀ ਹੈ। ਉਹ ਆਪਣੀ ਨਿਸ਼ਕਾਮ ਸੇਵਾ ਅਤੇ ਨਿਰਸਵਾਰਥੀ ਭਾਵਨਾ ਨਾਲ ਕੀਤੇ ਜਾ ਰਹੇ ਕਾਰਜਾਂ ਸਦਕਾ ਦੇਸ਼ ਵਿਦੇਸ਼ ਦੀਆਂ ਵੱਕਾਰੀ ਸੰਸਥਾਵਾਂ ਤੋਂ ਸਨਮਾਨਿਤ ਹੋਣ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਪੁਰਸਕਾਰ ਵੀ ਪ੍ਰਾਪਤ ਚੁੱਕੇ ਹਨ।ਉਹਨਾਂ ਅੱਗੇ ਕਿਹਾ ਕਿ ਸਬੰਧਤ ਕਲੱਬਾਂ ਦੇ ਨੁਮਾਇੰਦੇ 31ਮਈ, 2025 ਤਕ ਆਪਣੇ ਵੇਰਵੇ ਲੇਖਕ ਪਾਸ ਪੁੱਜਦੇ ਕਰਨ ਦੀ ਖੇਚਲ ਕਰਨ।
ਇਸ ਪ੍ਰੋਜੈਕਟ ਦਾ ਆਰੰਭ ਕਰਨ ਮੌਕੇ ਪ੍ਰਿੰ. ਡਾਕਟਰ ਪਰਵਿੰਦਰ ਸਿੰਘ, ਐਸ ਪੀ ਸ਼ਵਿੰਦਰਜੀਤ ਸਿੰਘ ਬੈਂਸ, ਰੌਸ਼ਨਜੀਤ ਸਿੰਘ ਪਨਾਮ, ਡਾਕਟਰ ਜੇ ਬੀ ਸੇਖੋਂ ,ਅਰਵਿੰਦਰ ਸਿੰਘ ਹਵੇਲੀ ,ਚੈਂਚਲ ਸਿੰਘ ਬੈਂਸ , ਕੁੰਦਨ ਸਿੰਘ ਸੱਜਣ, ਮਾਸਟਰ ਬਨਿੰਦਰ ਸਿੰਘ, ਤਰਲੋਚਨ ਸਿੰਘ ਸੰਧੂ, ਜਗਜੀਤ ਸਿੰਘ ਗਣੇਸ਼ਪੁਰ, ਰੁਪਿੰਦਰ ਜੋਤ ਸਿੰਘ ਖਾਲਸਾ,ਹਰਭਜਨ ਸਿੰਘ ਕਾਹਲੋਂ, ਬੱਗਾ ਸਿੰਘ ਆਰਟਿਸਟ ਅਤੇ ਸੁਖਮਨ ਸਿੰਘ ਸਮੇਤ ਖਿਡਾਰੀ,ਖੇਡ ਪ੍ਰਬੰਧਕ ਅਤੇ ਖੇਡ ਪ੍ਰਮੋਟਰ ਸ਼ਾਮਿਲ ਹੋਏ। ਪੇਂਡੂ ਕਲੱਬਾਂ ਦੇ ਨੁਮਾਇੰਦਿਆਂ ਨੇ ਇਸ ਪ੍ਰੋਜੈਕਟ ਨੂੰ ਸਫ਼ਲ ਬਣਾਉਣ ਵਿੱਚ ਆਪਣਾ ਸਹਿਯੋਗ ਦੇਣ ਦਾ ਪ੍ਰਣ ਕੀਤਾ।