ਕੋਰਟ ਵੱਲੋਂ ਕੰਨੜ ਅਦਾਕਾਰਾ ਰਾਨਿਆ ਦੀ ਜ਼ਮਾਨਤ ਅਰਜ਼ੀ ਰੱਦ
ਬੰਗਲੂਰੂ, 14 ਮਾਰਚ- ਆਰਥਿਕ ਅਪਰਾਧਾਂ ਬਾਰੇ ਵਿਸ਼ੇਸ਼ ਕੋਰਟ ਨੇ ਸੋਨੇ ਦੀ ਤਸਕਰੀ ਮਾਮਲੇ ਵਿਚ ਮੁਲਜ਼ਮ ਕੰਨੜ ਅਦਾਕਾਰਾ ਹਰਸ਼ਵਰਧਿਨੀ ਰਾਨਿਆ ਉਰਫ਼ ਰਾਨਿਆ ਰਾਓ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਇਸ ਦੇ ਨਾਲ ਹੀ ਕੋਰਟ ਨੇ ਇਸੇ ਕੇਸ ਦੇ ਇਕ ਹੋਰ ਮੁਲਜ਼ਮ ਤਰੁਣ ਰਾਜੂ ਨੂੰ 15 ਦਿਨਾਂ ਦੇ ਨਿਆਂਇਕ ਰਿਮਾਂਡ ’ਤੇ ਭੇਜ ਦਿੱਤਾ ਹੈ।

ਰਾਨਿਆ, ਜੋ ਡੀਜੀਪੀ ਰੈਂਕ ਦੇ ਅਧਿਕਾਰੀ ਦੀ ਮਤਰੇਈ ਧੀ ਹੈ, ਇਸ ਵੇਲੇ ਇਥੋਂ ਦੀ Parappana Agrahara ਜੇਲ੍ਹ ਵਿਚ ਬੰਦ ਹੈ। ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ ਨੇ 3 ਮਾਰਚ ਨੂੰ ਕੈਂਪੇਗੌੜਾ ਕੌਮਾਂਤਰੀ ਹਵਾਈ ਅੱਡੇ ’ਤੇ ਅਦਾਕਾਰਾ ਤੋਂ 12.56 ਕਰੋੜ ਰੁਪਏ ਮੁੱਲ ਦਾ ਸੋਨਾ ਬਰਾਮਦ ਕੀਤਾ ਸੀ। ਇਸ ਮਗਰੋਂ ਅਦਾਕਾਰਾ ਦੀ ਰਿਹਾਇਸ਼ ’ਤੇ ਡੀਆਰਆਈ ਵੱਲੋਂ ਮਾਰੇ ਛਾਪਿਆਂ ਵਿਚ 2.06 ਕਰੋੜ ਰੁਪਏ ਦੇ ਸੋਨੇ ਦੇ ਗਹਿਣੇ ਤੇ 2.67 ਕਰੋੜ ਰੁਪਏ ਦੀ ਭਾਰਤੀ ਕਰੰਸੀ ਬਰਾਮਦ ਹੋਈ ਸੀ।