ਖਾਲਸਾ ਕਾਲਜ ਮਾਹਿਲਪੁਰ ਦੀ ਗਿੱਧਾ ਟੀਮ ਨੇ ਬੰਗਲੌਰ ਵਿੱਚ ਆਪਣੀ ਨਾਚ ਕਲਾ ਦਾ ਪ੍ਰਦਰਸ਼ਨ ਕੀਤਾ
ਮਾਹਿਲਪੁਰ 18 ਮਾਰਚ- ਜਿੱਥੋਂ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਮਾਹਿਲਪੁਰ ਦੀ ਗਿੱਧਾ ਟੀਮ ਨੇ ਪਿਛਲੇ ਦਿਨੀ ਫੋਕ ਐਂਡ ਟਰਾਈਬਲ ਕਲਚਰ ਫੈਸਟੀਵਲ ਦੌਰਾਨ ਬੰਗਲੋਰ ਵਿਖੇ ਆਪਣੀ ਨਾਚ ਕਲਾ ਦਾ ਪ੍ਰਦਰਸ਼ਨ ਕਰਕੇ ਸੰਸਥਾ ਦਾ ਨਾਮ ਉੱਚਾ ਕੀਤਾ ਹੈ।
ਮਾਹਿਲਪੁਰ 18 ਮਾਰਚ- ਜਿੱਥੋਂ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਮਾਹਿਲਪੁਰ ਦੀ ਗਿੱਧਾ ਟੀਮ ਨੇ ਪਿਛਲੇ ਦਿਨੀ ਫੋਕ ਐਂਡ ਟਰਾਈਬਲ ਕਲਚਰ ਫੈਸਟੀਵਲ ਦੌਰਾਨ ਬੰਗਲੋਰ ਵਿਖੇ ਆਪਣੀ ਨਾਚ ਕਲਾ ਦਾ ਪ੍ਰਦਰਸ਼ਨ ਕਰਕੇ ਸੰਸਥਾ ਦਾ ਨਾਮ ਉੱਚਾ ਕੀਤਾ ਹੈ।
ਇਸ ਬਾਰੇ ਗੱਲ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾਕਟਰ ਪਰਵਿੰਦਰ ਸਿੰਘ ਅਤੇ ਗਿੱਧਾ ਟੀਮ ਦੇ ਇੰਚਾਰਜ ਡਾਕਟਰ ਪ੍ਰਭਜੋਤ ਕੌਰ ਨੇ ਦੱਸਿਆ ਕਿ ਕਾਲਜ ਦੀ ਗਿੱਧਾ ਟੀਮ ਨੇ ਪਿਛਲੇ ਸਾਲ ਖੇਤਰੀ ਯੁਵਕ, ਇੰਟਰ ਕਾਲਜ ਅਤੇ ਇੰਟਰ ਯੂਨੀਵਰਸਿਟੀ ਮੁਕਾਬਲਿਆਂ ਵਿੱਚ ਅੱਵਲ ਰਹਿ ਕੇ ਕਈ ਪ੍ਰਾਪਤੀਆਂ ਹਾਸਲ ਕੀਤੀਆਂ ਸਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰਾਪਤੀਆਂ ਦੇ ਆਧਾਰ ਤੇ ਕਾਲਜ ਦੀ ਗਿੱਧਾ ਟੀਮ ਨੂੰ ਇਨਫੋਸਿਸ ਫਾਊਂਡੇਸ਼ਨ ਐਂਡ ਵਿਦਿਆ ਭਾਰਤੀ ਭਵਨ, ਬੰਗਲੋਰ ਵਿੱਚ ਆਪਣੀ ਨਾਚ ਕਲਾ ਦਾ ਪ੍ਰਦਰਸ਼ਨ ਕਰਨ ਦਾ ਵਿਸ਼ੇਸ਼ ਸੱਦਾ ਪੱਤਰ ਪ੍ਰਾਪਤ ਹੋਇਆ ਸੀ ਜਿੱਥੇ ਕਾਲਜ ਦੀਆਂ ਵਿਦਿਆਰਥਣਾਂ ਨੇ ਗਿੱਧੇ ਦੀ ਪੇਸ਼ਕਾਰੀ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ।