
"ਲੈਬਵਿਊ ਅੱਪਲੀਕੈਸ਼ਨਸ ਇਨ ਇੰਜੀਨੀਅਰਿੰਗ" ‘ਤੇ ਰਾਸ਼ਟਰੀ ਪੱਧਰੀ ਸ਼ਾਰਟ-ਟਰਮ ਪ੍ਰੋਗਰਾਮ ਦੀ ਪੇਕ ‘ਚ ਹੋਈ ਸ਼ੁਰੂਆਤ
ਚੰਡੀਗੜ੍ਹ, 17 ਮਾਰਚ 2025 : ਨੇਸ਼ਨਲ ਇੰਸਟੀਚਿਊਟ ਆਫ ਟੈਕਨੀਕਲ ਟੀਚਰਜ਼ ਟ੍ਰੇਨਿੰਗ ਐਂਡ ਰਿਸਰਚ (ਐਨਆਈਟੀਟੀਟੀਆਰ), ਚੰਡੀਗੜ੍ਹ ਅਤੇ ਪੰਜਾਬ ਇੰਜੀਨੀਅਰਿੰਗ ਕਾਲਜ (ਪੇਕ) ਦੇ ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ (ਈਸੀਈ) ਵਿਭਾਗ ਵੱਲੋਂ "ਲੈਬਵਿਊ ਅੱਪਲੀਕੈਸ਼ਨਸ ਇਨ ਇੰਜੀਨੀਅਰਿੰਗ" ‘ਤੇ ਇੱਕ ਸ਼ਾਰਟ-ਟਰਮ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।
ਚੰਡੀਗੜ੍ਹ, 17 ਮਾਰਚ 2025 : ਨੇਸ਼ਨਲ ਇੰਸਟੀਚਿਊਟ ਆਫ ਟੈਕਨੀਕਲ ਟੀਚਰਜ਼ ਟ੍ਰੇਨਿੰਗ ਐਂਡ ਰਿਸਰਚ (ਐਨਆਈਟੀਟੀਟੀਆਰ), ਚੰਡੀਗੜ੍ਹ ਅਤੇ ਪੰਜਾਬ ਇੰਜੀਨੀਅਰਿੰਗ ਕਾਲਜ (ਪੇਕ) ਦੇ ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ (ਈਸੀਈ) ਵਿਭਾਗ ਵੱਲੋਂ "ਲੈਬਵਿਊ ਅੱਪਲੀਕੈਸ਼ਨਸ ਇਨ ਇੰਜੀਨੀਅਰਿੰਗ" ‘ਤੇ ਇੱਕ ਸ਼ਾਰਟ-ਟਰਮ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।
ਉਦਘਾਟਨੀ ਸਮਾਗਮ ਦੀ ਸ਼ੋਭਾ ਵਧਾਉਣ ਲਈ ਕਈ ਪ੍ਰਮੁੱਖ ਵਿਅਕਤੀਆਂ ਨੇ ਹਿਸ्सा ਲਿਆ, ਜਿਨ੍ਹਾਂ ਵਿੱਚ ਸ਼ਾਮਲ ਸਨ – ਪ੍ਰੋ. ਲਿਨੀ ਮੈਥਿਊ (ਕੋਰਡੀਨੇਟਰ, ਪ੍ਰੋਫੈਸਰ ਤੇ ਮੁਖੀ, ਐਨਆਈਟੀਟੀਟੀਆਰ ਚੰਡੀਗੜ੍ਹ), ਇਰ. ਨਿਤੇਸ਼ ਪ੍ਰਧਾਨ (ਵੀਵੀਡੀਐਨ ਟੈਕਨੋਲੋਜੀਸ, ਗੁੜਗਾਓਂ, ਹਰਿਆਣਾ), ਪ੍ਰੋ. ਅਰੁਣ ਕੁਮਾਰ ਸਿੰਘ (ਵਿਭਾਗ ਮੁਖੀ, ਈਸੀਈ, ਪੇਕ), ਡਾ. ਸੁਖਵਿੰਦਰ ਸਿੰਘ (ਕੋਰਡੀਨੇਟਰ, ਪੇਕ), ਡਾ. ਜਸਕੀਰਤ ਕੌਰ (ਕੋਰਡੀਨੇਟਰ, ਪੇਕ), ਅਤੇ ਡਾ. ਸੁਰੇਂਦਰ ਗੁਪਤਾ (ਪੇਕ)।
ਡਾ. ਸੁਖਵਿੰਦਰ ਸਿੰਘ ਨੇ ਪ੍ਰੋਗਰਾਮ ਦੀ ਸ਼ੁਰੂਆਤ ਭਾਰਤ ਦੇ ਵਿਅਕਤੀਗਤ ਅਤੇ ਵੱਖ-ਵੱਖ ਸੰਸਥਾਵਾਂ ਤੋਂ ਆਏ ਹੋਏ ਭਾਗੀਦਾਰਾਂ ਦਾ ਸੁਆਗਤ ਕਰਕੇ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇਹ ਪ੍ਰੋਗਰਾਮ ਡਾਟਾ ਅਕਵਿਜ਼ੀਸ਼ਨ, SubVI, I/Os, ਆਟੋਮੇਸ਼ਨ, ਕੰਟਰੋਲ ਮਕੈਨਿਜ਼ਮ, ਅਤੇ ਪ੍ਰੀਸੀਜ਼ਨ ਮਾਪ ਵਰਗੇ ਖੇਤਰਾਂ ਨੂੰ ਸਮਝਾਉਣ ‘ਚ ਮਦਦ ਕਰੇਗਾ। ਇਹ ਕੋਰਸ ਰਿਅਲ-ਟਾਈਮ ਡਾਟਾ ਅਕਵਿਜ਼ੀਸ਼ਨ, ਸਿਗਨਲ ਪ੍ਰੋਸੈਸਿੰਗ, ਕੰਟਰੋਲ ਪ੍ਰੋਸੈਸਿੰਗ, ਯੂਜ਼ਰ ਇੰਟਰਫੇਸ ਡਿਜ਼ਾਈਨ ਅਤੇ ਹਾਰਡਵੇਅਰ ਮੈਨੇਜਮੈਂਟ ‘ਤੇ ਕੇਂਦ੍ਰਤ ਹੋਵੇਗਾ।
ਪ੍ਰੋ. ਅਰੁਣ ਕੁਮਾਰ ਸਿੰਘ ਨੇ ਲੈਬਵਿਊ ਦੀ ਵਰਤੋਂ ਕਰਕੇ ਟੈਮਪਰੈਚਰ ਕੰਟਰੋਲ ਲਈ ਖੁਦਮੁਖਤਿਆਰ ਸਿਸਟਮਾਂ ਨੂੰ ਇੰਟੀਗ੍ਰੇਟ ਕਰਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਖਾਇਆ ਕਿ ਲੈਬਵਿਊ ਕੰਪਿਊਟੇਸ਼ਨਲ ਟੂਲਸ ਦੀ ਮਦਦ ਨਾਲ ਮਲਟੀ-ਪੈਰਾਮੀਟਰ ਟੈਮਪਰੈਚਰ ਮਾਪ, ਡਿਜੀਟਲ ਸਿਗਨਲ ਪ੍ਰੋਸੈਸਿੰਗ (ਡੀਐਸਪੀ) ਐਲਗੋਰਿਡਮਾਂ ਦੀ ਐਪਲੀਕੇਸ਼ਨ, ਅਤੇ ਵੱਖ-ਵੱਖ ਇੰਜੀਨੀਅਰਿੰਗ ਸੋਲੂਸ਼ਨ ਬਣਾਉਣ ਵਿੱਚ ਕਿੰਨਾ ਮਦਦਗਾਰ ਹੈ। ਉਨ੍ਹਾਂ ਨੇ ਪੇਕ ਦੇ ਈਸੀਈ ਵਿਭਾਗ ਦੀਆਂ ਸੰਭਾਵਨਾਵਾਂ ਤੇ ਵੀ ਚਰਚਾ ਕੀਤੀ।
ਪ੍ਰੋ. ਲਿਨੀ ਮੈਥਿਊ ਨੇ ਲੈਬਵਿਊ (ਲੈਬੋਰੇਟਰੀ ਵਰਚੂਅਲ ਇਨਸਟ੍ਰੂਮੈਂਟ ਇੰਜੀਨੀਅਰਿੰਗ ਵਰਕਬੈਂਚ) ਦੀ ਵਿਸ਼ੇਸ਼ਤਾਵਾਂ ਤੇ ਗਹਿਰੀ ਚਰਚਾ ਕੀਤੀ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਇਹ ਪੰਜ ਦਿਨਾਂ ਤਕ ਚੱਲਣ ਵਾਲਾ ਕੋਰਸ, ਲੈਕਚਰ-ਕਮ-ਪ੍ਰੈਕਟਿਸ ਸੈਸ਼ਨ ਦੇ ਤਰੀਕੇ ਨਾਲ ਕੀਤਾ ਜਾਵੇਗਾ, ਜਿਸ ਵਿੱਚ ਪ੍ਰੋਗ੍ਰਾਮਿੰਗ ਫੰਡਾਮੈਂਟਲ, ਈਵੈਂਟ ਸਟਰਕਚਰ, ਲੂਪ ਕੰਟਰੋਲ ਅਤੇ ਉੱਚ-ਪੱਧਰੀ ਆਟੋਮੇਸ਼ਨ ਤਕਨੀਕਾਂ ਵਰਗੇ ਮੁੱਖ ਵਿਸ਼ਿਆਂ ਨੂੰ ਸ਼ਾਮਲ ਕੀਤਾ ਜਾਵੇਗਾ।
ਇਹ ਪੰਜ ਦਿਨਾਂ ਦਾ ਵਿਸ਼ੇਸ਼ ਤਕਨੀਕੀ ਪ੍ਰਸ਼ਿਕਸ਼ਣ ਪ੍ਰੋਗਰਾਮ ਪੇਕ ਦੇ ਡਾਇਰੈਕਟਰ, ਪ੍ਰੋ. ਰਾਜੇਸ਼ ਕੁਮਾਰ ਭਾਟੀਆ ਦੀ ਅਗਵਾਈ ‘ਚ, ਐਨਆਈਟੀਟੀਟੀਆਰ ਚੰਡੀਗੜ੍ਹ, ਵੀਵੀਡੀਐਨ ਟੈਕਨੋਲੋਜੀਸ ਅਤੇ ਪੇਕ ਦੇ ਤਕਨੀਕੀ ਵਿਸ਼ੇਸ਼ਗਿਆਂ ਦੀ ਸਾਂਝੀ ਯੋਜਨਾ ਹੇਠ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਦਾ ਮੁੱਖ ਉਦੇਸ਼ਲੈਬਵਿਊ ਦੇ ਪ੍ਰੈਕਟੀਕਲ ਅਤੇ ਤਕਨੀਕੀ ਪੱਖ ਦੀ ਸਮਝ ਵਿਖਸਿਤ ਕਰਨਾ ਹੈ, ਤਾਂ ਜੋ ਭਾਗੀਦਾਰ ਇਸ ਨੂੰ ਅਸਲੀ ਦੁਨੀਆ ਦੀਆਂ ਇੰਜੀਨੀਅਰਿੰਗ ਚੁਣੌਤੀਆਂ ਹੱਲ ਕਰਨ ਲਈ ਅਪਣਾਉਣ ਯੋਗ ਬਣ ਸਕਣ।
