ਲੰਬੇ ਨਿਵੇਸ਼ ਨਾਲ ਮੰਜ਼ਿਲ ਦੀ ਪ੍ਰਾਪਤੀ ਵਿੱਚ ਮਿਲਦੀ ਹੈ ਸਹੂਲਤ-ਪਰਮਜੀਤ ਸੱਚਦੇਵਾ

ਹੁਸ਼ਿਆਰਪੁਰ- ਜ਼ਿੰਦਗੀ ਵਿੱਚ ਅੱਗੇ ਵੱਧਣ ਲਈ ਜਿਵੇਂ ਲਗਾਤਾਰਤਾ ਵਿੱਚ ਮੇਹਨਤ ਕਰਨੀ ਜਰੂਰੀ ਹੈ ਉਸੇ ਤਰ੍ਹਾਂ ਆਪਣੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਲੰਬੇ ਸਮੇਂ ਦੇ ਨਿਵੇਸ਼ ਨੂੰ ਹੀ ਪਹਿਲ ਦੇਣੀ ਚਾਹੀਦੀ ਹੈ, ਇਹ ਪ੍ਰਗਟਾਵਾ ਜੀ.ਐੱਨ.ਏ.ਯੁਨੀਵਰਸਿਟੀ ਵਿੱਚ ਕਰਵਾਏ ਗਏ ਇੱਕ ਜਾਗਰੂਕਤਾ ਸੈਮੀਨਾਰ ਨੂੰ ਸੰਬੋਧਨ ਕਰਦਿਆ ਸੱਚਦੇਵਾ ਸਟਾਕਸ ਦੇ ਐੱਮ.ਡੀ. ਪਰਮਜੀਤ ਸਿੰਘ ਸੱਚਦੇਵਾ ਵੱਲੋਂ ਕੀਤਾ ਗਿਆ।

 ਇਸ ਮੌਕੇ ਡਾ. ਹੇਮੰਤ ਸ਼ਰਮਾ ਵਾਈਸ ਚਾਂਸਲਰ ਜੀ.ਐੱਨ.ਏ. ਯੁਨੀਵਰਸਿਟੀ, ਡਾ. ਮੋਨਿਕਾ ਹੰਸਪਾਲ ਰਜਿਸਟਰਾਰ ਜੀ.ਐੱਨ.ਏ.ਯੁਨੀਵਰਸਿਟੀ, ਡਾ. ਸਮੀਰ ਵਰਮਾ ਡੀਨ ਜੀ.ਐੱਨ.ਏ.ਯੁਨੀਵਰਸਿਟੀ, ਗੁਰਮੀਤ ਸਿੰਘ ਪਬਲਿਕ ਰਿਲੇਸ਼ਨ ਅਫਸਰ, ਅਮਨਦੀਪ ਕੌਰ ਰਿਲੇਸ਼ਨਸ਼ਿਪ ਮੈਨੇਜਰ ਸੱਚਦੇਵਾ ਸਟਾਕਸ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਪਰਮਜੀਤ ਸੱਚਦੇਵਾ ਨੇ ਕਿਹਾ ਕਿ ਜ਼ਿੰਦਗੀ ਵਿੱਚ ਕੋਈ ਵੀ ਸ਼ਾਰਟਕੱਟ ਤਹਾਨੂੰ ਮੰਜ਼ਿਲ ਤੱਕ ਨਹੀਂ ਪਹੁੰਚਾ ਸਕਦਾ ਇਸ ਲਈ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰਨ ਲਈ ਮੇਹਨਤ ਕਰੋ ਅਤੇ ਫਿਰ ਹੌਲੀ-ਹੌਲੀ ਅੱਗੇ ਵੱਧਦੇ ਰਹੋ। 
ਪਰਮਜੀਤ ਸੱਚਦੇਵਾ ਨੇ ਕਿਹਾ ਕਿ ਸ਼ੇਅਰ ਬਜਾਰ ਜਿੱਥੇ ਸੰਭਾਵਨਾਵਾਂ ਨਾਲ ਭਰਿਆ ਪਿਆ ਹੈ ਉੱਥੇ ਹੀ ਇੱਥੇ ਜੋਖਮ ਵੀ ਵੱਡਾ ਹੈ, ਕਈ ਵਾਰ ਨੌਜਵਾਨ ਜਲਦਬਾਜੀ ਵਿੱਚ ਫੈਸਲਾ ਲੈ ਕੇ ਆਪਣਾ ਤੇ ਪਰਿਵਾਰ ਦਾ ਵੱਡਾ ਆਰਥਿਕ ਨੁਕਸਾਨ ਕਰ ਬੈਠਦੇ ਹਨ, ਇਸ ਲਈ ਜੇਕਰ ਤੁਸੀਂ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਮਿਊਚਲ ਫੰਡ ਵਿੱਚ ਨਿਵੇਸ਼ ਕਰ ਸਕਦੇ ਹੋ ਜੋ ਕਾਫੀ ਹੱਦ ਤੱਕ ਸੁਰੱਖਿਅਤ ਹੈ। ਸੈਮੀਨਾਰ ਦੇ ਆਖਿਰ ਵਿੱਚ ਪ੍ਰਬੰਧਕਾਂ ਵੱਲੋਂ ਪਰਮਜੀਤ ਸੱਚਦੇਵਾ ਦਾ ਸਨਮਾਨ ਵੀ ਕੀਤਾ ਗਿਆ।