ਪਿੰਡ ਲਖਨੌਰ ਵਿਖੇ ਸੀਤਲਾ ਮਾਤਾ ਦੀ ਮੂਰਤੀ ਸਥਾਪਿਤ ਕੀਤੀ

ਐਸ ਏ ਐਸ ਨਗਰ, 15 ਮਾਰਚ- ਨਜ਼ਦੀਕੀ ਪਿੰਡ ਲਖਨੌਰ ਵਿਖੇ ਪਿੰਡ ਦੀ ਕਮੇਟੀ ਅਤੇ ਪਿੰਡ ਵਾਸੀਆਂ ਵੱਲੋਂ ਸੀਤਲਾ ਮਾਤਾ ਦੀ ਮੂਰਤੀ ਦੀ ਸਥਾਪਨਾ ਕੀਤੀ ਗਈ ਹੈ। ਇਸ ਦੌਰਾਨ ਕਮੇਟੀ ਅਤੇ ਪਿੰਡ ਵਾਸੀਆਂ ਵੱਲੋਂ ਲੰਗਰ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਬਲਵਿੰਦਰ ਸਿੰਘ ਲਖਨੌਰ ਵੱਲੋਂ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਗਵਾਈ ਗਈ।

ਬਲਵਿੰਦਰ ਸਿੰਘ ਲਖਨੌਰ ਨੇ ਦੱਸਿਆ ਕਿ ਪਿੰਡ ਦੇ ਸਾਂਝੇ ਅਤੇ ਧਾਰਮਿਕ ਕੰਮਾਂ ਵਿੱਚ ਸਾਰੇ ਪਿੰਡ ਵਾਸੀ ਪਾਰਟੀ ਬਾਜ਼ੀ ਉੱਪਰ ਉੱਠ ਕੇ ਆਪਣਾ ਬਣਦਾ ਯੋਗਦਾਨ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਸਾਰੇ ਹੀ ਪਿੰਡ ਵਾਸੀ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ ਅਤੇ ਸਾਰੇ ਧਰਮਾਂ ਦੇ ਤਿਉਹਾਰ ਵੀ ਮਿਲ ਕੇ ਮਨਾਉਂਦੇ ਹਨ।
ਇਸ ਮੌਕੇ ਕੁਲਦੀਪ ਕੌਰ ਸਰਪੰਚ, ਪਰਮਜੀਤ ਕੌਰ ਪੰਚ, ਜਸਪ੍ਰੀਤ ਸਿੰਘ, ਸੰਦੀਪ ਸਿੰਘ ਪੰਚ, ਜਸਪਾਲ ਸਿੰਘ ਪਾਲੀ, ਅਮਰਜੀਤ ਸਿੰਘ ਸਾਬਕਾ ਪੰਚ, ਮੁਖਤਿਆਰ ਸਿੰਘ ਸਾਬਕਾ ਸਰਪੰਚ, ਭੁਪਿੰਦਰ ਸਿੰਘ ਪੰਚ ਮੌਲੀ, ਅਵਤਾਰ ਸਿੰਘ ਪੰਚ, ਮੰਗਾ ਸਿੰਘ, ਦਲੇਰ ਸਿੰਘ, ਗੁਰਮੁਖ ਸਿੰਘ ਲੰਬੜਦਾਰ ਕਾਲਾ ਲਖਨੌਰ ਵੀ ਮੌਜੂਦ ਸਨ।