ਹਲਕਾ ਗੜ੍ਹਸ਼ੰਕਰ ਦੇ ਵੱਖ ਵੱਖ ਪਿੰਡਾਂ ਦੀਆਂ ਜਲ ਸਪਲਾਈ ਸਕੀਮਾਂ ਲਈ ਵਾਧੂ ਮੌਟਰਾਂ ਕੀਤੀਆਂ ਭੇਂਟ

ਹੁਸ਼ਿਆਰਪੁਰ- ਕਾਫੀ ਲੰਬੇ ਸਮੇਂ ਸਥਾਨਕ ਲੋਕਾਂ ਦੀ ਜਲ ਸਪਲਾਈ ਸਕੀਮਾਂ ਲਈ ਵਾਧੂ ਮੋਟਰ ਦੇਣ ਦੀ ਮੰਗ ਨੂੰ ਪੂਰਾ ਕਰਦਿਆਂ ਅੱਜ ਹਲਕਾ ਗੜ੍ਹਸ਼ੰਕਰ ਦੇ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ਼੍ਰੀ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਹਲਕੇ ਦੇ ਗਿਆਰਾਂ ਪਿੰਡਾਂ ਨੂੰ ਜਲ ਸਪਲਾਈ ਸਕੀਮਾਂ ਲਈ ਮੌਟਰਾਂ ਦਿਤੀਆਂ ਗਈਆਂ।

ਅੱਜ ਹਲਕੇ ਦੇ ਪਿੰਡ ਟੂਟੋਮਜਾਰਾ, ਲੰਗੇਰੀ , ਹਵੇਲੀ, ਚੱਕ  ਕਟਾਰੁ,ਮਨੋਲੀਆਂ,ਗੋਂਦਪੁਰ, ਨੰਗਲ ਕਲਾਂ, ਪਾਲਦੀ, ਗੱਜਰ ਆਦਿ ਪਿੰਡਾਂ ਚ ਮੋਟਰਾਂ ਦਿਤੀਆਂ ਗਈਆਂ। ਸ਼੍ਰੀ ਰੋੜੀ ਨੇ ਕਿਹਾ ਕਿ ਪਿਛਲੀਆਂ ਗਰਮੀਆਂ ਵਿੱਚ ਜਲ ਸਪਲਾਈ ਸਕੀਮਾਂ ਦੀਆਂ ਮੋਟਰਾਂ ਅਕਸਰ ਖਰਾਬ ਹੋ ਜਾਂਦੀਆਂ ਸਨ ਜਿਸ ਕਰਕੇ ਉਹਨਾਂ ਦੀ ਮੁਰੰਮਤ ਲਈ ਕਾਫੀ ਸਮਾਂ ਲੱਗ ਜਾਂਦਾ ਸੀ ਤੇ ਪਿੰਡ ਵਾਸੀ ਆਂ ਨੂੰ ਬਹੁਤ ਮੁਸ਼ਕਿਲ ਹੁੰਦੀ ਸੀ। ਓਹਨਾ ਕਿਹਾ ਕਿ ਵਾਧੂ ਮੋਟਰ ਹੋਣ ਕਰਕੇ ਇਸ ਸਮੱਸਿਆ ਦਾ ਸਮਾਧਾਨ ਹੋਵੇਗਾ।
 ਇਸ ਮੌਕੇ ਸ੍ਰੀ ਰੋੜੀ ਨਾਲ ਚਰਨਜੀਤ ਸਿੰਘ ਚੰਨੀ, ਪ੍ਰਿੰਸ ਚੌਧਰੀ, ਹਰਵਿੰਦਰ ਸਿੰਘ ਪ੍ਰਧਾਨ ਸੋਸ਼ਲ ਮੀਡੀਆ,ਨਛੱਤਰ ਸਿੰਘ ਸਰਪੰਚ ਟੂਟੋ ਮਜਾਰਾ , ਪ੍ਰਤਿਪਾਲ ਕੌਰ ਬੈਂਸ ਸਰਪੰਚ ਲੰਗੇਰੀ, ਚਰਨਜੀਤ ਕੌਰ ਸਰਪੰਚ ਹਵੇਲੀ,ਗੁਰਬਚਨ ਸਿੰਘ ਚੱਕ ਕਟਾਰੁ , ਗੁਰਦੇਵ ਸਿੰਘ ਸਰਪੰਚ ਮਨੋਲੀਆਂ, ਐਨ ਆਰ ਆਈ ਚੰਦਰ ਸ਼ੇਖਰ ਮੇਨਨ, ਬਿੰਦਰ ਸਰਪੰਚ ਚੱਕ ਕਟਾਰੁ,ਖੁਸ਼ਵੰਤ ਸਿੰਘ ਨੰਬਰਦਾਰ,ਬਲਵਿੰਦਰ ਸਿੰਘ ਸਰਪੰਚ ਗੋਂਦਪੁਰ, ਜਸਪ੍ਰੀਤ ਸਿੰਘ ਫਾਲੋਰਾ,ਨੰਬਰਦਾਰ ਬਾਰਾ ਸਿੰਘ, ਪਰਵਿੰਦਰ ਸਿੰਘ ਸਰਪੰਚ ਨੰਗਲ ਕਲਾਂ, ਦਿਆਲ ਸਿੰਘ ਬਲੋਕ ਪ੍ਰਧਾਨ, ਜਸਪਾਲ ਸਿੰਘ ਸਰਪੰਚ ਪਾਲਦੀ, ਰਾਮ ਕੁਮਾਰ ਚੌਧਰੀ ਗੱਜਰ, ਚੰਚਲ ਸਿੰਘ ਸਾਬਕਾ ਸਰਪੰਚ, ਸ਼ੰਮੀ ਸਰਪੰਚ ਗੱਜਰ ਤੋਂ ਇਲਾਵਾ ਪੰਚ ਤੇ ਪਤਵੰਤੇ ਹਾਜਰ ਸਨ।