ਪੀਐਸਪੀਸੀਐਲ ਦੇ ਸ਼ਹਿਰੀ ਮੰਡਲ ਹੁਸ਼ਿਆਰਪੁਰ ਦੀ ਹੋਈ ਤਿੰਨ ਸਾਲਾਂ ਲਈ ਚੋਣ

ਹੁਸ਼ਿਆਰਪੁਰ- ਸਿਟੀ ਮੰਡਲ ਹੁਸ਼ਿਆਰਪੁਰ ਪੈਨਸ਼ਨਰਜ ਐਸੋਸੀਏਸ਼ਨ ਦਾ ਤਿੰਨ ਸਾਲ ਬਾਅਦ ਡੈਲੀਗੇਟ ਇਜਲਾਸ ਖੁਸ਼ੀ ਰਾਮ ਧੀਮਾਨ ਸ਼ਹਿਰੀ ਮੰਡਲ ਹੁਸ਼ਿਆਰਪੁਰ ਦੀ ਪ੍ਰਧਾਨਗੀ ਵਿੱਚ ਕੀਤਾ ਗਿਆ। ਵੱਡੀ ਗਿਣਤੀ ਵਿੱਚ ਪੀਐਸਪੀਸੀਐਲ ਦੇ ਸ਼ਹਿਰੀ ਮੰਡਲ ਦੇ ਪੈਨਸ਼ਨ ਸਾਥੀ ਹਾਜ਼ਰ ਹੋਏ। ਖੁਸ਼ੀ ਰਾਮ ਧਮਾਨ ਨੇ ਆਪਣੇ ਸੰਬੋਧਨ ਵਿੱਚ ਪੰਜਾਬ ਸਰਕਾਰ ਤੇ ਦੋਸ਼ ਲਾਇਆ ਕਿ ਮੁਲਾਜ਼ਮ ਯੂਨੀਅਨ ਅਤੇ ਪੈਨਸ਼ਨਰਜ਼ ਐਸੋਸੀਏਸ਼ਨ ਦੀਆਂ ਮੰਗਾਂ ਨੂੰ ਸਵੀਕਾਰ ਨਹੀਂ ਕਰ ਰਹੀ ਹੈ।

ਡੀਕੇ ਮਹਿਤਾ ਅਤੇ ਪ੍ਰਵੇਸ਼ ਕੁਮਾਰ ਸਰਕਲ ਸਕੱਤਰ ਨੇ ਡੈਲੀਗੇਟ ਇਜਲਾਸ ਨੂੰ ਸੰਬੋਧਨ ਜਥੇਬੰਦੀ ਦੀ ਕਾਰਵਾਈ ਰਿਪੋਰਟ ਪੇਸ਼ ਕੀਤੀ ਅਤੇ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਦੀਆਂ ਮੰਗਾਂ ਨਾ ਮੰਨਣ ਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕੀਤੀ। ਇਸ ਮੌਕੇ ਅਸ਼ਵਨੀ ਸ਼ਰਮਾ ਨੇ ਤਿੰਨ ਸਾਲ ਦਾ ਲੇਖਾ ਜੋਖਾ ਇਜਲਾਸ ਦੇ ਸਾਹਮਣੇ ਪੇਸ਼ ਕੀਤਾ। 
ਜਨਰਲ ਸਕੱਤਰ ਵੱਲੋਂ ਪੇਸ਼ ਕੀਤੀ ਰਿਪੋਰਟ ਅਤੇ ਵਿੱਤ ਸਕੱਤਰ ਵੱਲੋਂ ਪੇਸ਼ ਕੀਤੀ ਵਿੱਤੀ ਰਿਪੋਰਟ ਨੂੰ ਹਾਊਸ ਨੇ ਬਿਨਾਂ ਕਿਸੇ ਵਿਰੋਧ ਤੋਂ ਸਰਬ ਸੰਮਤੀ ਨਾਲ ਪ੍ਰਵਾਨਗੀ ਦਿੱਤੀ। ਉਪਰੰਤ ਸਰਕਲ ਕਮੇਟੀ ਦੇ ਪ੍ਰਧਾਨ ਦਰਸ਼ਨ ਕੁਮਾਰ ਮਹਿਤਾ ਅਤੇ ਪ੍ਰਵੇਸ਼ ਕੁਮਾਰ ਸਰਕਲ ਸਕੱਤਰ ਨੇ ਮੰਡਲ ਕਮੇਟੀ ਦਾ ਤਿੰਨ ਸਾਲ ਡੀ ਚੋਣ ਲਈ ਪੈਨਲ ਪੇਸ਼ ਕੀਤਾ। ਇਸ ਪੈਨਲ ਨੂੰ ਵੀ ਹਾਊਸ ਵੱਲੋਂ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ ਗਿਆ। 
ਪੈਨਲ ਅਨੁਸਾਰ ਹੋਈ ਨਵੀਂ ਚੋਣ ਵਿੱਚ ਪ੍ਰਧਾਨ ਖੁਸ਼ੀਰਾਮ ਧੀਮਾਨ, ਸੀਨੀਅਰ ਮੀਤ ਪ੍ਰਧਾਨ ਮਨਵੀਰ ਸਿੰਘ, ਮੀਤ ਪ੍ਰਧਾਨ ਠਾਕੁਰ ਅਵਤਾਰ ਸਿੰਘ, ਸੈਕਟਰੀ ਅਸ਼ਵਨੀ ਕੁਮਾਰ, ਜਇੰਟ ਸੈਕਟਰੀ ਰਜਿੰਦਰ ਸਿੰਘ, ਖਜਾਨਚੀ ਜੈਦੇਵ, ਪ੍ਰੈਸ ਸਕੱਤਰ ਰੋਸ਼ਨ ਲਾਲ, ਐਡੀਟਰ ਗੀਤਪਾਲ ਸਿੰਘ, ਆਰਗੇਨਾਈਜੇ ਦੀਦਾਰ ਸਿੰਘ, ਸਲਾਹਕਾਰ ਸਤਪਾਲ ਕਪੂਰ ਚੁਣੇ ਗਏ।