ਮਾਤਾ ਅੰਨਪੂਰਣਾ ਸੇਵਾ ਸਮਿਤੀ ਵਲੋਂ ਮਸੀਹਾ ਦੇ ਮਾਸਿਕ ਲੰਗਰ ਦਾ ਆਯੋਜਨ
ਐਸ ਏ ਐਸ ਨਗਰ, 29 ਅਪ੍ਰੈਲ- ਮਾਤਾ ਅੰਨਪੂਰਣਾ ਸੇਵਾ ਸਮਿਤੀ ਮੁਹਾਲੀ ਵਲੋਂ ਭਗਵਾਨ ਸ਼੍ਰੀ ਪਰਸ਼ੁਰਾਮ ਜੈਅੰਤੀ ਨੂੰ ਸਮਰਪਿਤ ਮਸੀਹਾ ਦਾ ਮਾਸਿਕ ਲੰਗਰ ਪੀ.ਜੀ.ਆਈ. ਚੰਡੀਗੜ੍ਹ ਦੀ ਨਿਊ ਓ.ਪੀ.ਡੀ. ਦੇ ਗੇਟ ਨੰਬਰ 4 ਦੇ ਸਾਹਮਣੇ ਲਗਾਇਆ ਗਿਆ। ਲੰਗਰ ਸੇਵਾ ਵਿੱਚ ਮਿੱਠੀ ਅਤੇ ਨਮਕੀਨ ਲੱਸੀ ਅਤੇ ਮਿਕਸ ਦਾਲ, ਚਾਵਲ, ਚਪਾਤੀ, ਹਲਵਾ ਅਤੇ ਬ੍ਰੈੱਡ ਦਾ ਲੰਗਰ ਵੰਡਿਆ ਗਿਆ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਬ੍ਰਿਜਮੋਹਨ ਜੋਸ਼ੀ ਨੇ ਦੱਸਿਆ ਕਿ ਲੰਗਰ ਸੇਵਾ ਵਿੱਚ ਟਰਾਈਸਿਟੀ ਤੋਂ ਵੱਖ-ਵੱਖ ਸਥਾਨਾਂ ਦੇ ਭਗਤਾਂ ਨੇ ਸਹਿਯੋਗ ਕੀਤਾ ਅਤੇ ਚਪਾਤੀਆਂ ਦੀ ਸੇਵਾ ਪਹਿਲਾਂ ਦੀ ਤਰ੍ਹਾਂ ਭਗਤਾਂ ਨੇ ਆਪਣੇ ਘਰਾਂ ਤੋਂ ਬਣਾ ਕੇ ਦਿੱਤੀ।
ਲੰਗਰ ਸੇਵਾ ਵਿੱਚ ਅਨੀਤਾ ਜੋਸ਼ੀ, ਸਰੋਜ, ਰਾਜ ਸਰੀਨ, ਮੀਨਾ ਸ਼ਰਮਾ, ਨੀਨਾ ਗਰਗ, ਸ਼ੀਤਲ ਸ਼ਰਮਾ, ਪੂਰਨਿਮਾ ਸ਼ਰਮਾ, ਲਕਸ਼ਮੀ ਸ਼ਰਮਾ, ਤ੍ਰਿਪਤਾ ਸ਼ਰਮਾ, ਬੀਨਾ ਧੀਮਾਨ, ਮੋਨਿਕਾ ਸ਼ਰਮਾ, ਨਿਰਮਲ ਗਰਗ, ਸੰਜੂ, ਸ਼ੀਪਾਲ ਗਰਗ, ਪੰਕਜ ਕੁਮਾਰ ਨੇ ਲੰਗਰ ਸੇਵਾ ਵਿੱਚ ਸਹਿਯੋਗ ਦਿੱਤਾ।